Khatron Ke Khiladi ਨੂੰ ਹੋਸਟ ਕਰਨ ਤੋਂ ਡਰਦੇ ਸਨ Rohit Shetty, ਕੀ ਸੁਪਰਸਟਾਰ ਸਨ ਕਾਰਨ?
'ਖਤਰੋਂ ਕੇ ਖਿਲਾੜੀ' ਭਾਰਤ 'ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਇਸ ਸਟੰਟ ਬੇਸਡ ਸ਼ੋਅ 'ਚ ਅਜਿਹੇ ਸਟੰਟ ਕੀਤੇ ਜਾਂਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਖੜ੍ਹੇ ਹੋ ਜਾਂਦੇ ਹਨ।
Khatron Ke Khiladi: 'ਖਤਰੋਂ ਕੇ ਖਿਲਾੜੀ' ਭਾਰਤ 'ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਇਸ ਸਟੰਟ ਬੇਸਡ ਸ਼ੋਅ 'ਚ ਅਜਿਹੇ ਸਟੰਟ ਕੀਤੇ ਜਾਂਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਖੜ੍ਹੇ ਹੋ ਜਾਂਦੇ ਹਨ। ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ (Rohit Shetty) ਇਸ ਸ਼ੋਅ ਨੂੰ ਕਈ ਸਾਲਾਂ ਤੋਂ ਹੋਸਟ ਕਰ ਰਹੇ ਹਨ। ਹਾਲਾਂਕਿ ਉਸ ਤੋਂ ਪਹਿਲਾਂ ਬੀ-ਟਾਊਨ ਦੇ ਦਿੱਗਜ ਸਿਤਾਰੇ ਵੀ ਕਈ ਸੀਜ਼ਨ ਹੋਸਟ ਕਰ ਚੁੱਕੇ ਹਨ, ਜਿਨ੍ਹਾਂ 'ਚ ਅਕਸ਼ੇ ਕੁਮਾਰ (Akshay Kumar), ਅਰਜੁਨ ਕਪੂਰ (Arjun Kapoor) ਅਤੇ ਪ੍ਰਿਅੰਕਾ ਚੋਪੜਾ (Priyanka Chopra) ਦੇ ਨਾਂਅ ਸ਼ਾਮਲ ਹਨ।
ਅਕਸ਼ੇ ਕੁਮਾਰ ਨੇ ਜਿੱਥੇ ਇਸ ਦੇ 3 ਸੀਜ਼ਨ ਦੀ ਮੇਜ਼ਬਾਨੀ ਕੀਤੀ ਹੈ, ਉੱਥੇ ਹੀ ਅਰਜੁਨ ਅਤੇ ਪ੍ਰਿਅੰਕਾ ਨੇ ਇੱਕ-ਇੱਕ ਸੀਜ਼ਨ ਹੋਸਟ ਕੀਤਾ ਹੈ। ਸਾਲ 2016 ਤੋਂ ਰੋਹਿਤ ਸ਼ੈੱਟੀ 'ਖਤਰੋਂ ਕੇ ਖਿਲਾੜੀ' ਦੀ ਮੇਜ਼ਬਾਨੀ ਕਰ ਰਹੇ ਹਨ ਅਤੇ ਦਰਸ਼ਕ ਉਨ੍ਹਾਂ ਦੇ ਅੰਦਾਜ਼ ਨੂੰ ਪਸੰਦ ਕਰਦੇ ਹਨ। ਹਾਲਾਂਕਿ ਰੋਹਿਤ ਸ਼ੈੱਟੀ ਲਈ ਸ਼ੋਅ ਨੂੰ ਹੋਸਟ ਕਰਨਾ ਆਸਾਨ ਨਹੀਂ ਸੀ। ਇੱਕ ਤਾਜ਼ਾ ਇੰਟਰਵਿਊ 'ਚ ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ ਨੂੰ ਹੋਸਟ ਕਰਨ ਤੋਂ ਡਰਦੇ ਸਨ, ਕਿਉਂਕਿ ਇਹ ਬਹੁਤ ਚੁਣੌਤੀਪੂਰਨ ਸੀ।
'ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੱਕ ਇੰਟਰਵਿਊ 'ਚ ਰੋਹਿਤ ਸ਼ੈੱਟੀ ਨੇ ਕਿਹਾ ਉਹ ਸ਼ੋਅ ਨੂੰ ਹੋਸਟ ਕਰਨ ਤੋਂ ਥੋੜਾ ਝਿਜਕ ਰਹੇ ਸਨ, ਕਿਉਂਕਿ ਇਸ ਨੂੰ ਕਈ ਵੱਡੇ ਸੁਪਰਸਟਾਰਾਂ ਵੱਲੋਂ ਹੋਸਟ ਕੀਤਾ ਗਿਆ ਸੀ। ਇਹ ਚੁਣੌਤੀਪੂਰਨ ਸੀ, ਕਿਉਂਕਿ ਸ਼ੋਅ ਅਦਾਕਾਰਾਂ ਤੇ ਸੁਪਰਸਟਾਰਾਂ ਵੱਲੋਂ ਹੋਸਟ ਕੀਤਾ ਗਿਆ ਸੀ। ਫਿਰ ਇਹ ਸ਼ੋਅ ਕੁਝ ਸਾਲਾਂ ਲਈ ਬੰਦ ਹੋ ਗਿਆ। ਜਦੋਂ ਨਿਰਮਾਤਾ ਨਵੇਂ ਫਾਰਮੈਟ ਨਾਲ ਵਾਪਸ ਆਏ ਤਾਂ ਮੈਨੂੰ ਇਸ ਦੀ ਮੇਜ਼ਬਾਨੀ ਕਰਨ ਲਈ ਕਿਹਾ ਗਿਆ।
ਰੋਹਿਤ ਸ਼ੈੱਟੀ ਨੇ ਅੱਗੇ ਕਿਹਾ, "ਇਹ ਇੱਕ ਵੱਡੀ ਜ਼ਿੰਮੇਵਾਰੀ ਸੀ। ਮੈਂ ਆਪਣਾ 100% ਦਿੱਤਾ ਅਤੇ ਇਹ ਮੇਰਾ ਪਹਿਲਾ ਸੀਜ਼ਨ ਸੀ। ਪਰ ਜਦੋਂ ਇਹ ਟੈਲੀਕਾਸਟ ਹੋਣ ਵਾਲਾ ਸੀ, ਇਮਾਨਦਾਰੀ ਨਾਲ ਕਹਾਂ ਤਾਂ ਮੈਂ ਡਰ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਕੋਈ ਨਿਰਦੇਸ਼ਕ ਇਸ ਤਰ੍ਹਾਂ ਦਾ ਸ਼ੋਅ ਕਰ ਰਿਹਾ ਹੋਵੇ। ਬਹੁਤ ਸਾਰੀਆਂ ਉਮੀਦਾਂ ਸਨ ਅਤੇ ਮੈਨੂੰ ਯਕੀਨ ਨਹੀਂ ਸੀ ਕਿ ਲੋਕ ਮੈਨੂੰ ਸਵੀਕਾਰ ਕਰਨਗੇ ਜਾਂ ਨਹੀਂ। ਇਹ ਉਹ ਚੀਜ਼ ਸੀ ਜਿਸ ਤੋਂ ਮੈਨੂੰ ਡਰ ਲੱਗਦਾ ਸੀ।"
'ਖਤਰੋਂ ਕੇ ਖਿਲਾੜੀ 12' (Khatron Ke Khiladi 12) ਇਨ੍ਹੀਂ ਦਿਨੀਂ ਚਰਚਾ 'ਚ ਹੈ। ਸ਼ੋਅ 'ਚ ਮੋਹਿਤ ਮਲਿਕ ਤੋਂ ਲੈ ਕੇ ਸ਼ਿਵਾਂਗੀ ਜੋਸ਼ੀ, ਰੁਬੀਨਾ ਦਿਲੈਕ, ਜੰਨਤ ਜ਼ੁਬੈਰ ਤੱਕ ਕਈ ਸਿਤਾਰਿਆਂ ਨੇ ਐਂਟਰੀ ਕੀਤੀ। ਹਮੇਸ਼ਾ ਦੀ ਤਰ੍ਹਾਂ ਇਹ ਸੀਜ਼ਨ ਵੀ ਕਾਫੀ ਹਿੱਟ ਹੈ।