100 ਕਰੋੜ ਨਾਲ 'RRR' ਦੀ ਇਤਿਹਾਸਕ ਬਾਕਸ ਆਫਿਸ ਬੰਪਰ ਓਪਨਿੰਗ, ਐਡਵਾਂਸ ਬੁਕਿੰਗ 'ਚ ਟੁੱਟੇਗਾ ਰਿਕਾਰਡ!
ਸਾਲ 2022 ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ RRR ਰਿਲੀਜ਼ ਲਈ ਤਿਆਰ ਹੈ। 400 ਕਰੋੜ ਦੇ ਬਜਟ ਨਾਲ ਤਿਆਰ RRR ਬਾਰੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਫਿਲਮ ਪਹਿਲੇ ਹੀ ਦਿਨ 100 ਕਰੋੜ ਦੀ ਬੰਪਰ ਓਪਨਿੰਗ ਕਰੇਗੀ।
'RRR' collection: ਸਾਲ 2022 ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ RRR ਰਿਲੀਜ਼ ਲਈ ਤਿਆਰ ਹੈ। 400 ਕਰੋੜ ਦੇ ਬਜਟ ਨਾਲ ਤਿਆਰ RRR ਬਾਰੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਫਿਲਮ ਪਹਿਲੇ ਹੀ ਦਿਨ 100 ਕਰੋੜ ਦੀ ਬੰਪਰ ਓਪਨਿੰਗ ਕਰੇਗੀ। RRR ਦੀ ਐਡਵਾਂਸ ਬੁਕਿੰਗ ਨੇ ਪਹਿਲਾਂ ਹੀ ਹੈਦਰਾਬਾਦ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਜ਼ੋਰ ਫੜ ਲਿਆ ਹੈ।
ਤੇਲਗੂ 'ਚ ਐਡਵਾਂਸ ਬੁਕਿੰਗ 'ਚ ਹੀ 14 ਤੋਂ 17 ਕਰੋੜ ਰੁਪਏ ਦੀ ਕਮਾਈ ਕਰਨ ਦੀ ਖਬਰ ਹੈ। 25 ਮਾਰਚ ਤੋਂ ਪਹਿਲਾਂ ਕਈ ਸ਼ੋਅਜ਼ ਦੀ ਹਾਊਸਫੁੱਲ ਬੁਕਿੰਗ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਬਾਹੂਬਲੀ ਵਾਂਗ ਦਰਸ਼ਕਾਂ 'ਚ RRR ਦੇਖਣ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਵਪਾਰ ਮਾਹਰ ਵੀ ਹਿੰਦੀ ਭਾਸ਼ਾ ਵਿੱਚ ਰਾਜਾਮੌਲੀ ਦੇ ਆਰਆਰਆਰ (RRR) ਲਈ ਵੱਡੀ ਸ਼ੁਰੂਆਤ ਦੀ ਉਮੀਦ ਕਰ ਰਹੇ ਹਨ।
RRR ਦੀ ਓਪਨਿੰਗ 100 ਕਰੋੜ
ਜੂਨੀਅਰ ਐਨਟੀਆਰ, ਰਾਮਚਰਨ, ਆਲੀਆ ਭੱਟ ਤੇ ਅਜੇ ਦੇਵਗਨ ਦੇ ਨਾਲ ਆਰਆਰਆਰ ਫਿਲਮ ਪਹਿਲੇ ਦਿਨ ਤੋਂ ਦੱਖਣ ਅਤੇ ਹਿੰਦੀ ਸਿਨੇਮਾ ਦੇ ਦਰਸ਼ਕਾਂ ਲਈ ਕਈ ਰਿਕਾਰਡ ਤੋੜਨਾ ਸ਼ੁਰੂ ਕਰ ਦੇਵੇਗੀ। ਸਾਹਮਣੇ ਆਈ ਜਾਣਕਾਰੀ ਮੁਤਾਬਕ RRR ਦੀ ਓਪਨਿੰਗ ਪਹਿਲੇ ਦਿਨ 100 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ।
#RRR Telugu States : ₹100 Cr Gross On the Cards on 1st Day. Can even go upto ₹110 Cr. Will remain unbeatable in the near future.
— AndhraBoxOffice.Com (@AndhraBoxOffice) March 22, 2022
ਤੇਲਗੂ ਰਾਜਾਂ ਵਿੱਚ RRR ਸਭ ਤੋਂ ਵੱਡੀ ਫ਼ਿਲਮ
ਆਂਧਰਾ ਬਾਕਸ ਆਫਿਸ ਦੀ ਰਿਪੋਰਟ ਦੇ ਅਨੁਸਾਰ, ਤੇਲਗੂ ਰਾਜਾਂ ਵਿੱਚ RRR ਦੀ ਸ਼ੁਰੂਆਤ 100 ਕਰੋੜ ਤੋਂ 110 ਕਰੋੜ ਦੇ ਵਿਚਕਾਰ ਜਾ ਸਕਦੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਦੂਜੇ ਪਾਸੇ, ਹਿੰਦੀ ਦਰਸ਼ਕਾਂ ਲਈ ਰਾਮਚਰਨ ਤੇ ਜੂਨੀਅਰ ਐਨਟੀਆਰ ਤੋਂ ਇਲਾਵਾ, ਅਜੇ ਦੇਵਗਨ ਦੀ ਦਮ ਵੀ ਫਿਲਮ ਦੀ ਯੂਐਸਪੀ ਵਧਾਉਣ ਲਈ ਕੰਮ ਆਵੇਗੀ।
ਹਿੰਦੀ, ਤਾਮਿਲ, ਕੰਨੜ ਤੇ ਮਲਿਆਲਮ ਭਾਸ਼ਾਵਾਂ ਵਿੱਚ RRR ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ ਅਜੇ ਦੇਵਗਨ ਦੀ ਐਂਟਰੀ ਫਿਲਮ ਦੌਰਾਨ ਹਿੰਦੀ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਲੈ ਕੇ ਆਵੇਗੀ। ਅਜਿਹੇ 'ਚ ਦਿ ਕਸ਼ਮੀਰ ਫਾਈਲਜ਼ ਦੀ ਕਮਾਈ 'ਤੇ RRR ਭਾਰੀ ਪੈ ਸਕਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਤੇਲਗੂ ਭਾਸ਼ਾ 'ਚ ਹੀ RRR ਦੀ ਕਮਾਈ 100 ਕਰੋੜ ਨੂੰ ਪਾਰ ਕਰ ਜਾਂਦੀ ਹੈ ਤਾਂ ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ 'ਚ ਵੀ ਇਹ ਫਿਲਮ ਬਾਕਸ ਆਫਿਸ 'ਤੇ ਧਮਾਲਾਂ ਪਾਉਂਦੀ ਨਜ਼ਰ ਆਵੇਗੀ।
ਬਾਹੂਬਲੀ 2 ਬਾਕਸ ਆਫਿਸ ਦਾ ਰਿਕਾਰਡ ਤੋੜੇਗੀ
ਇਸ ਤੋਂ ਪਹਿਲਾਂ ਰਾਜਾਮੌਲੀ ਦੀ ਬਾਹੂਬਲੀ ਨੇ ਸਾਰੀਆਂ ਭਾਸ਼ਾਵਾਂ 'ਚ ਰਿਲੀਜ਼ ਨੂੰ ਸ਼ਾਮਲ ਕਰਕੇ ਪਹਿਲੇ ਦਿਨ 50 ਕਰੋੜ ਦੀ ਕਮਾਈ ਕੀਤੀ ਸੀ।ਬਾਹੂਬਲੀ 2 ਨੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ 'ਚ 115 ਕਰੋੜ ਦੀ ਕਮਾਈ ਕੀਤੀ ਸੀ। ਕੀ RRR ਬਾਹੂਬਲੀ 2 ਦਾ ਰਿਕਾਰਡ ਤੋੜ ਸਕੇਗੀ, ਇਹ ਦੇਖਣਾ ਦਿਲਚਸਪ ਹੋਵੇਗਾ।
RRR ਦੀ ਕਹਾਣੀ
RRR ਕ੍ਰਾਂਤੀਕਾਰੀ ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਦੀ ਕਹਾਣੀ ਹੈ। ਜੋ ਕਿ ਬ੍ਰਿਟਿਸ਼ ਰਾਜ ਅਤੇ ਹੈਦਰਾਬਾਦ ਨਿਜ਼ਾਮ ਦੇ ਖਿਲਾਫ ਲੜਾਈ 'ਤੇ ਆਧਾਰਿਤ ਹੈ। ਭੀਮ ਦੇ ਰੂਪ ਵਿੱਚ ਐਨਟੀਆਰ ਕੋਮਾਰਾਮ ਅਤੇ ਸੀਤਾਰਾਮ ਦੇ ਰੂਪ ਵਿੱਚ ਰਾਮਚਰਨ ਅਲੂਰੀ। ਫਿਲਮ 'ਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲੇਗਾ।