Saif Ali Khan: ਬਚਪਨ 'ਚ ਜੇਬ ਖਰਚ ਲਈ ਵੀ ਤਰਸਦੇ ਸੀ ਸੈਫ ਅਲੀ ਖਾਨ, ਅੱਜ ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਐਕਟਰ
Saif Ali Khan Birthday : ਸੈਫ ਅਲੀ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ ਦਾ ਜਨਮ 16 ਅਗਸਤ 1970 ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸੈਫ ਦਾ ਜਨਮ ਨਵਾਬਾਂ ਦੇ ਘਰ ਹੋਇਆ ਸੀ।
Saif Ali Khan Birthday: ਬਾਲੀਵੁੱਡ 'ਚ ਐਂਟਰੀ ਦਾ ਸਫਰ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ, ਪਰ ਇੰਡਸਟਰੀ 'ਚ ਆਪਣੀ ਪਛਾਣ ਬਣਾਉਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਸਟਾਰ ਕਿਡਜ਼ ਲਈ ਇਹ ਰਸਤਾ ਹੋਰ ਵੀ ਔਖਾ ਹੈ ਕਿਉਂਕਿ ਦਰਸ਼ਕ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਹੱਦ ਤੱਕ ਜਾਣਦੇ ਅਤੇ ਸਮਝਦੇ ਹਨ। ਹਾਲਾਂਕਿ ਇਸ ਇੰਡਸਟਰੀ ਤੋਂ ਕੁਝ ਸਟਾਰ ਕਿਡਜ਼ ਵੀ ਨਿਕਲੇ ਹਨ, ਜੋ ਅੱਜ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਇਨ੍ਹਾਂ ਨਾਵਾਂ 'ਚ ਇਕ ਨਾਂ ਸੈਫ ਅਲੀ ਖਾਨ ਦਾ ਵੀ ਆਉਂਦਾ ਹੈ। ਅਦਾਕਾਰ ਸੈਫ ਅਲੀ ਖਾਨ ਨੂੰ ਬਾਲੀਵੁੱਡ ਦਾ ਛੋਟਾ ਨਵਾਬ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਸੈਫ ਅਲੀ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ ਦਾ ਜਨਮ 16 ਅਗਸਤ 1970 ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸੈਫ ਦਾ ਜਨਮ ਨਵਾਬਾਂ ਦੇ ਘਰ ਹੋਇਆ ਸੀ, ਪਰ ਇਸ ਅਦਾਕਾਰ ਨੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸੈਫ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਯਸ਼ ਚੋਪੜਾ ਦੇ ਬੈਨਰ ਹੇਠ ਬਣੀ ਫਿਲਮ 'ਪਰੰਪਰਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਸੈਫ ਨੂੰ ਅਸਲੀ ਪਛਾਣ ਰੋਮਾਂਟਿਕ ਡਰਾਮਾ ਫਿਲਮ ਯੇ 'ਦਿਲਗੀ' ਅਤੇ ਐਕਸ਼ਨ ਫਿਲਮ 'ਮੈਂ ਖਿਲਾੜੀ ਤੂੰ ਅਨਾੜੀ' ਤੋਂ ਮਿਲੀ।
View this post on Instagram
ਸੈਫ ਅਲੀ ਖਾਨ ਬਾਲੀਵੁੱਡ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਅਤੇ ਸਟਾਈਲਿਸ਼ ਅਦਾਕਾਰਾਂ ਵਿੱਚੋਂ ਇੱਕ ਹਨ। ਸੈਫ ਦੇ ਪਿਤਾ ਮਨਸੂਰ ਅਲੀ ਖਾਨ ਪਟੌਦੀ ਭਲੇ ਹੀ ਮਸ਼ਹੂਰ ਕ੍ਰਿਕਟਰ ਰਹੇ ਹੋਣ ਪਰ ਸੈਫ ਦਾ ਪੂਰਾ ਪਰਿਵਾਰ ਸਿਨੇਮਾ ਨਾਲ ਜੁੜਿਆ ਹੋਇਆ ਹੈ। ਅਭਿਨੇਤਾ ਦੀ ਮਾਂ ਸ਼ਰਮੀਲਾ ਟੈਗੋਰ ਆਪਣੇ ਸਮੇਂ ਦੀ ਮਸ਼ਹੂਰ ਅਭਿਨੇਤਰੀ ਸੀ। ਇਸ ਦੇ ਨਾਲ ਹੀ ਭੈਣ ਸੋਹਾ ਅਤੇ ਉਨ੍ਹਾਂ ਦੀ ਬੇਟੀ ਸਾਰਾ ਵੀ ਮਸ਼ਹੂਰ ਅਭਿਨੇਤਰੀਆਂ 'ਚ ਸ਼ਾਮਲ ਹਨ।
ਫਿਲਮਾਂ ਤੋਂ ਇਲਾਵਾ ਸੈਫ ਅਸਲ ਜ਼ਿੰਦਗੀ 'ਚ ਵੀ ਨਵਾਬ ਵਾਂਗ ਰਹਿੰਦੇ ਹਨ। ਅਭਿਨੇਤਾ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਸ ਕੋਲ ਨਾ ਸਿਰਫ ਜੱਦੀ ਜਾਇਦਾਦ ਹੈ, ਬਲਕਿ ਅਦਾਕਾਰ ਨੇ ਖੁਦ ਵੀ ਕਰੋੜਾਂ ਦੀ ਜਾਇਦਾਦ ਬਣਾਈ ਹੈ। ਇਸ ਤੋਂ ਇਲਾਵਾ ਸੈਫ ਨੂੰ ਲਗਜ਼ਰੀ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ। ਰਿਪੋਰਟਾਂ ਮੁਤਾਬਕ ਸੈਫ ਦੀ ਕੁੱਲ ਜਾਇਦਾਦ 150 ਮਿਲੀਅਨ ਡਾਲਰ ਯਾਨੀ ਲਗਭਗ 1120 ਕਰੋੜ ਰੁਪਏ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਸੈਫ ਦੀ ਸੰਪਤੀ 'ਚ 70 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਪੈਲੇਸ ਦੀ ਕੀਮਤ 800 ਕਰੋੜ ਤੋਂ ਵੱਧ ਹੈ। ਇਸ ਤੋਂ ਇਲਾਵਾ ਸੈਫ ਇਸ਼ਤਿਹਾਰਾਂ, ਬ੍ਰਾਂਡ ਐਂਡੋਰਸਮੈਂਟ ਅਤੇ ਨਿੱਜੀ ਨਿਵੇਸ਼ਾਂ ਤੋਂ ਕਮਾਈ ਕਰਦੇ ਹਨ।