ਮੁੰਬਈ: ਅੱਜਕਲ੍ਹ ਦੇਸ਼ ‘ਚ #Metoo ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਇੰਡਸਟਰੀ ‘ਤੇ ਪਿਆ ਹੈ। ਆਏ ਦਿਨ ਹੋ ਰਹੇ ਨਵੇਂ ਖੁਲਾਸਿਆਂ ‘ਚ ਹੁਣ ਸੈਫ ਅਲੀ ਖ਼ਾਨ ਨੇ ਆਪਣਾ 25 ਸਾਲ ਪੁਰਾਣਾ ਦਰਦ ਬਿਆਨ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਉਹ ਯੋਣ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਦਾ ਦਰਦ ਬਾਖੂਬੀ ਸਮਝਦੇ ਹਨ।
ਸੈਫ ਅਲੀ ਖ਼ਾਨ ਅੱਜ ਵੀ ਟੌਪ ਸਟਾਰਾਂ ‘ਚ ਸ਼ਾਮਲ ਹਨ ਤੇ ਅਜਿਹੇ ‘ਚ ਸੈਫ ਨੇ ਆਪ ਬੀਤੀ ਦੁਨੀਆ ਸਾਹਮਣੇ ਰੱਖੀ ਹੈ। ਸੈਫ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਕਿਹਾ, "#Metoo ਮੂਵਮੈਂਟ ਰਾਹੀਂ ਔਰਤਾਂ ਜਿਸ ਤਰ੍ਹਾਂ ਆਪਣੇ ਨਾਲ ਹੋਈਆਂ ਘਟਨਾਵਾਂ ਦੱਸ ਰਹੀਆਂ ਹਨ, ਮੈਂ ਉਨ੍ਹਾਂ ਦਾ ਦਰਦ ਬਾਖੂਬੀ ਸਮਝਦਾ ਹਾਂ ਕਿਉਂਕਿ ਮੈਂ ਖੁਦ ਵੀ ਇਸ ਤੋਂ ਗੁਜ਼ਰ ਚੁੱਕਿਆਂ ਹਾਂ। ਮੇਰੇ ਨਾਲ ਸਾਲਾਂ ਪਹਿਲਾਂ ਅਜਿਹਾ ਹੀ ਕੁਝ ਹੋਇਆ ਸੀ। ਮੇਰਾ ਸ਼ੋਸ਼ਣ ਸਰੀਰਕ ਨਹੀਂ ਸੀ।"
ਇਸ ਤੋਂ ਬਾਅਦ ਜਦੋਂ ਸੈਫ ਨੂੰ ਪੁੱਛਿਆ ਗਿਆ ਕਿ ਜੇਕਰ ਕਦੇ ਸਾਰਾ ਨਾਲ ਬਦਸਲੂਕੀ ਦਾ ਕੋਈ ਮਾਮਲਾ ਪਤਾ ਲੱਗੇਗਾ ਤਾਂ ਉਨ੍ਹਾਂ ਦਾ ਕੀ ਰੀਐਕਸ਼ਨ ਹੋਵੇਗਾ। ਇਸ ਦਾ ਜਵਾਬ ਦਿੰਦੇ ਹੋਏ ਸੈਫ ਅਲੀ ਨੇ ਕਿਹਾ, "ਜੇਕਰ ਮੇਰੀ ਧੀ ਨੂੰ ਮਡ ਆਈਲੈਂਡ ‘ਚ ਆ ਕੇ ਮਿਲਣ ਨੂੰ ਕਹੇਗਾ ਤਾਂ ਮੈਂ ਉਸ ਆਦਮੀ ਦੇ ਮੂੰਹ ‘ਤੇ ਮੁੱਕਾ ਮਾਰ ਦਵਾਗਾਂ।"
ਸੈਫ ਦਾ ਇਹ ਜਵਾਬ ਪੜ੍ਹ ਕੇ ਸ਼ਾਇਦ ਹੀ ਕੋਈ ਅਜਿਹੀ ਹਰਕਤ ਕਰੇਗਾ। ਉਂਝ ਸਾਰਾ ਅੱਜਕਲ੍ਹ ਰੋਹਿਤ ਦੀ ਡਾਇਰੈਕਟਿਡ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਲਈ ਸਵਿਟਜ਼ਰਲੈਂਡ ਗਈ ਹੋਈ ਹੈ। ਫ਼ਿਲਮ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣੀ ਹੈ।