ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਕਪਿਲ ਖਿਲਾਫ ਉਸ ਦੇ ਸ਼ੋਅ ਦੇ ਕਰੂ ਮੈਂਬਰਾਂ ਨੇ ਫੇਰ ਸ਼ਿਕਾਇਤ ਕੀਤੀ ਹੈ। ਇਸ ਵਾਰ ਉਸ ਦੀ ਸ਼ਿਕਾਇਤ ਸੁਲਤਾਨ ਸਲਮਾਨ ਖ਼ਾਨ ਕੋਲ ਪਹੁੰਚੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਸੱਚ ਹੈ ਕਿ ਕਪਿਲ ਸ਼ੋਅ ਦੇ ਸੈੱਟ ‘ਤੇ ਇੱਕ ਕੁੜੀ ਨਾਲ ਫਲਰਟ ਕਰ ਰਹੇ ਸੀ।

ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਪਿਲ ਨੂੰ ਕੁੜੀ ਨੂੰ ਇਹ ਕਹਿੰਦੇ ਸੁਣਿਆ ਕਿ ਜੇਕਰ ਸ਼ੋਅ ‘ਤੇ ਉਹ ਇਕੱਲੀ ਆਉਂਦੀ ਤਾਂ ਮੈਂ ਤੁਹਾਡੇ ਨਾਲ ਹੋਰ ਵੀ ਜ਼ਿਆਦਾ ਗੱਲਾਂ ਕਰਦਾ।” ਕਪਿਲ ਸ਼ੋਅ ਦੇ ਕਰੂ ਮੈਂਬਰਾਂ ਨੂੰ ਗੱਲ ਬੁਰੀ ਲੱਗੀ ਕਿਉਂਕਿ ਸ਼ੋਅ ਦੀ ਸਕ੍ਰਿਪਟ ‘ਚ ਵੀ ਇਸ ਦਾ ਜ਼ਿਕਰ ਨਹੀਂ ਸੀ। ਸਕ੍ਰਿਪਟ ਤੋਂ ਜ਼ਿਆਦਾ ਬੋਲਣ ‘ਤੇ ਮੈਂਬਰਾਂ ਨੇ ਕਪਿਲ ਦੀ ਸ਼ਿਕਾਇਤ ਸਲਮਾਨ ਨੂੰ ਕੀਤੀ ਹੈ।

ਕਪਿਲ ਸ਼ਰਮਾ ਇਨ੍ਹਾਂ ਦਿਨੀਂ ਆਪਣੇ ਸ਼ੋਅ ਕਰਕੇ ਕਾਫੀ ਸੁਰਖੀਆਂ ‘ਚ ਹਨ। ‘ਦ ਕਪਿਲ ਸ਼ਮਰਾ ਸ਼ੋਅ’ ਔਡੀਅੰਸ ਨੂੰ ਪਸੰਦ ਆ ਰਿਹਾ ਹੈ। ਟੀਆਰਪੀ ਦੇ ਮਾਮਲੇ ‘ਚ ਸ਼ੋਅ ਟੌਪ 10 ‘ਚ ਬਣਿਆ ਹੋਇਆ ਹੈ।