ਰੇਲ ਮੰਤਰੀ ਨੇ ਕਿਹਾ ਕਿ ਉਹ ਅਗਲੇ ਦੋ ਸਾਲ ‘ਚ ਰੇਲਵੇ ‘ਚ 4,00,000 ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਦੇ ਹਨ। ਰੇਲ ਮੰਤਰੀ ਦੀ ਮੰਨੀਏ ਤਾਂ ਮੌਜੂਦਾ ਡੇਢ ਲੱਖ ਅਹੁਦਿਆਂ ਦੀ ਭਰਤੀ ਦੀ ਮੁਹਿਮ ਨੂੰ ਮਿਲਾ ਕੇ ਅਗਲੇ ਦੋ ਸਾਲ ‘ਚ ਕਰੀਬ-ਕਰੀਬ ਢਾਈ ਲੱਖ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਰਥਿਕ ਪਿਛੜੇਪਨ ਦੇ ਆਧਾਰ ‘ਤੇ ਦਿੱਤਾ ਜਾਣ ਵਾਲਾ ਰਾਖਵਾਂਕਰਨ ਐਸਸੀ/ਐਸਟੀ ਤੇ ਓਬੀਸੀ ਨੂੰ ਮਿਲਣ ਵਾਲੇ ਕੋਟੇ ਤੋਂ ਵੱਖਰਾ ਹੋਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਗੋਇਲ ਨੇ ਕਿਹਾ ਕਿ ਰੇਲਵੇ ‘ਚ ਦੋ ਲੱਖ 30 ਹਜ਼ਾਰ ਆਸਾਮੀਆਂ ਨਿਕਲਣਗੀਆਂ। ਰੇਲਵੇ ‘ਚ ਅਜੇ ਇੱਕ ਲੱਖ 32 ਹਜ਼ਾਰ ਅਹੁਦੇ ਖਾਲੀ ਹਨ। ਦੋ ਸਾਲਾਂ ‘ਚ ਇੱਕ ਲੱਖ ਹੋਰ ਕਰਮਚਾਰੀ ਰਿਟਾਇਰ ਹੋ ਰਹੇ ਹਨ। ਇਸ ਆਧਾਰ ‘ਤੇ ਰੇਲਵੇ ਦੋ ਸਾਲਾਂ ‘ਚ ਚਾਰ ਲੱਖ ਦੇ ਕਰੀਬ ਭਰਤੀਆਂ ਕਰੇਗਾ।