Bigg Boss OTT Season 2: ਬਿੱਗ ਬੌਸ ਦੇ ਘਰ ਵਿੱਚ ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਮੁਕਾਬਲੇਬਾਜ਼ਾਂ ਵਿੱਚ ਉਥਲ-ਪੁਥਲ ਬਰਕਰਾਰ ਹੈ। ਇਸ ਸ਼ੋਅ ਦੌਰਾਨ ਪ੍ਰਤੀਯੋਗੀਆਂ ਨਾਲ ਜੁੜੀਆਂ ਹਰ ਰੋਜ਼ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ, ਵੀਕੈਂਡ ਕਾ ਵਾਰ ਦੇ ਪਹਿਲੇ ਐਪੀਸੋਡ ਵਿੱਚ, ਸਲਮਾਨ ਖਾਨ ਨੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਹੈ।
'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਆਲੀਆ ਸਿੱਦੀਕੀ ਨੂੰ ਸਿੱਧੇ ਤੌਰ 'ਤੇ ਤਾੜਨਾ ਕੀਤੀ। ਆਲੀਆ ਸਿੱਦੀਕੀ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਹੈ ਅਤੇ ਬਿੱਗ ਬੌਸ ਦੇ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਆਲੀਆ ਆਪਣੇ ਅਤੇ ਨਵਾਜ਼ੂਦੀਨ ਦੇ ਝਗੜੇ 'ਤੇ ਆਪਣਾ ਸਟੈਂਡ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਸਲਮਾਨ ਨੇ ਆਲੀਆ ਨੂੰ ਝਿੜਕਿਆ
ਆਲੀਆ ਸਿੱਦੀਕੀ 'ਬਿੱਗ ਬੌਸ ਓਟੀਟੀ ਸੀਜ਼ਨ 2' ਰਾਹੀਂ ਆਪਣੇ ਅਤੇ ਨਵਾਜ਼ੂਦੀਨ ਸਿੱਦੀਕੀ ਦੇ ਵਿਆਹ ਨਾਲ ਜੁੜੇ ਮੁੱਦਿਆਂ ਨੂੰ ਸਾਹਮਣੇ ਲਿਆ ਰਹੀ ਹੈ, ਜੋ ਉਸ ਦੀ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ। ਸਲਮਾਨ ਨੇ ਆਲੀਆ ਨੂੰ ਅਜਿਹਾ ਕਰਨ ਲਈ ਝਿੜਕਿਆ ਅਤੇ ਸਭ ਦੇ ਸਾਹਮਣੇ ਉਸ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਇਸ ਦੇ ਨਾਲ ਹੀ ਸਲਮਾਨ ਨੇ ਆਲੀਆਂ ਨੂੰ ਸ਼ੋਅ ਵਿੱਚ ਦੁਬਾਰਾ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਸਲਮਾਨ ਨੇ ਦੱਸਿਆ ਬਿੱਗ ਬੌਸ ਦੇ ਘਰ ਦਾ ਨਿਯਮ
ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ ਆਲੀਆ ਨੂੰ ਕਿਹਾ, "ਆਲੀਆ, ਧਿਆਨ ਨਾਲ ਸੁਣੋ ਅਤੇ ਸਮਝੋ, ਸਾਨੂੰ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜੇਕਰ ਤੁਸੀਂ ਇਹ ਸੋਚ ਕੇ ਆਏ ਹੋ ਕਿ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੋਗੇ ਤਾਂ ਅਜਿਹਾ ਨਹੀਂ ਹੋਣ ਵਾਲਾ ਹੈ।"
ਸਲਮਾਨ ਖਾਨ ਨੇ ਅੱਗੇ ਕਿਹਾ ਕਿ "ਤੁਸੀਂ ਬਿੱਗ ਬੌਸ ਦੇ ਘਰ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਬੋਲਿਆ ਹੈ। ਤੁਸੀਂ ਚਾਹੁੰਦੇ ਹੋ ਕਿ ਹਰ ਕੋਈ ਤੁਹਾਨੂੰ ਸੁਣੇ ਅਤੇ ਸਮਝੇ। ਪਰ, ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਨਹੀਂ ਹੋਵੇਗਾ।" ਦੱਸ ਦਈਏ ਕਿ ਅਭਿਸ਼ੇਕ ਮਲਹਾਨ ਨਾਲ ਨਵਾਜ਼ੂਦੀਨ ਸਿੱਦੀਕੀ ਦੇ ਡਾਇਲਾਗ ਨੂੰ ਲੈ ਕੇ ਆਲੀਆ ਸਿੱਦੀਕੀ ਨੇ ਨਵਾਜ਼ 'ਤੇ ਟਿੱਪਣੀ ਕੀਤੀ ਸੀ।"
ਸਲਮਾਨ ਅਤੇ ਨਵਾਜ਼ ਦਾ ਰਿਸ਼ਤਾ
ਸਲਮਾਨ ਖਾਨ ਨੂੰ ਚੇਤਾਵਨੀ ਦੇਣ ਤੋਂ ਬਾਅਦ ਆਲੀਆ ਨੇ ਸਲਮਾਨ ਨੂੰ ਕਿਹਾ ਕਿ ਉਹ ਦੁਬਾਰਾ ਅਜਿਹਾ ਨਹੀਂ ਕਰੇਗੀ। ਆਲੀਆ ਨੇ ਆਪਣੇ ਬਚਾਅ 'ਚ ਇਹ ਵੀ ਕਿਹਾ ਕਿ ਉਸ ਨੂੰ ਇਸ ਨਿਯਮ ਦੀ ਜਾਣਕਾਰੀ ਨਹੀਂ ਸੀ। ਦੱਸ ਦੇਈਏ ਕਿ ਸਲਮਾਨ ਖਾਨ ਅਤੇ ਨਵਾਜ਼ੂਦੀਨ ਸਿੱਦੀਕੀ ਫਿਲਮ 'ਬਜਰੰਗੀ ਭਾਈਜਾਨ' ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਦੋਵਾਂ ਕਲਾਕਾਰਾਂ ਦੇ ਰਿਸ਼ਤੇ ਵੀ ਕਾਫੀ ਚੰਗੇ ਹਨ।