ਪੜਚੋਲ ਕਰੋ
Advertisement
ਅਮਿਤਾਭ ਦੇ ਡਾਇਲੌਗ ਨਾਲ ਇੰਟਰਨੈੱਟ ‘ਤੇ ਛਾਈ ਸ਼ੈਫ ਅਲੀ ਦੀ ਧੀ ਸਾਰਾ
ਮੁੰਬਈ: ਬੀਤੇ ਦਿਨ ਹੀ ਸਾਰਾ ਅਲੀ ਦੀ ਡੈਬਿਊ ਫ਼ਿਲਮ ‘ਕੇਦਾਰਨਾਥ’ ਦਾ ਟੀਜ਼ਰ ਰਿਲੀਜ਼ ਹੋਇਆ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਸਾਰਾ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫਾਂ ਮਿਲੀਆਂ। ਇੰਨਾ ਹੀ ਨਹੀਂ ਸਾਰਾ ਦੀ ਝਲਕ ਉਸ ਦੀ ਮਾਂ ਅੰਮ੍ਰਿਤਾ ਸਿੰਘ ਦੀ ਯਾਦ ਵੀ ਦਵਾ ਗਈ।
ਫ਼ਿਲਮ ਬੇਸ਼ੱਕ ਸ਼ੁਰੂ ਤੋਂ ਕਈ ਵਿਵਾਦਾਂ ‘ਚ ਘਿਰੀ ਰਹੀ ਪਰ ‘ਕੇਦਾਰਨਾਥ’ ਨੂੰ ਇੱਕ ਵਾਰ ਫੇਰ ਆਪਣੀ ਰਿਲੀਜ਼ ਡੇਟ ਮਿਲ ਗਈ ਹੈ। ਇਸ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ ਤੇ ‘ਕੇਦਾਰਨਾਥ’ ‘ਚ ਸਾਰਾ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਜੋੜੀ ਨਜ਼ਰ ਆਵੇਗੀ।
https://abpsanjha.abplive.in/entertainment/sara-ali-khan-falls-in-love-with-sushant-singh-rajput-in-kedarnath-teaser-418673
ਫ਼ਿਲਮ ਦੇ ਟੀਜ਼ਰ ਤੋਂ ਬਾਅਦ ਸਾਰਾ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਇਸ ਨੂੰ ਅਭਿਸ਼ੇਕ ਕਪੂਰ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਤਸਵੀਰ ‘ਚ ਸਾਰਾ ਸ਼ੂਟ ਸਮੇਂ ਆਰਾਮ ਕਰ ਰਹੀ ਹੈ। ਸਾਰਾ ਪਹਾੜੀਆਂ ‘ਚ ਕੁਰਸੀ ‘ਤੇ ਬੈਠੀ ਹੈ ਤੇ ਉਸ ਦੇ ਹੱਥ ‘ਚ ਰੰਗ-ਬਿਰੰਗੀ ਛੱਤਰੀ ਹੈ। ਇਸ ਨੂੰ ਅਭਿਸ਼ੇਕ ਨੇ ‘ਹਮ ਜਹਾਂ ਬੈਠਤੇ ਹੈ, ਇੰਦਰਧਨੁਸ਼ ਵਹੀਂ ਸੇ ਸ਼ੁਰੂ ਹੋਤਾ ਹੈ। ਨਾਮ ਹੈ ਸਾਰਾ ਅਲੀ ਖ਼ਾਨ’ ਕੈਪਸ਼ਨ ਦੇ ਕੇ ਸ਼ੇਅਰ ਕੀਤਾ ਹੈ।
ਇਸ ਤਸਵੀਰ ‘ਚ ਸਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਹ ਜ਼ਿਆਦਾਤਰ ਇੰਡੀਅਨ ਅਟਾਇਅਰ ‘ਚ ਹੀ ਨਜ਼ਰ ਆਉਂਦੀ ਹੈ। ਸਾਰਾ ਇਸ ਤੋਂ ਇਲਾਵਾ ਫ਼ਿਲਮ ‘ਸਿੰਬਾ’ ‘ਚ ਵੀ ਨਜ਼ਰ ਆਵੇਗੀ। ਇਸ ‘ਚ ਉਹ ਰਣਵੀਰ ਸਿੰਘ ਨਾਲ ਸਕਰੀਨ ‘ਤੇ ਹੈ ਤੇ ‘ਸਿੰਬਾ’ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ।Hum jahan baith te hain, indradhanush wahin se shuru hota hai, naam hai #saraalikhan @itsSSR @RonnieScrewvala @pragyadav_ @RSVPMovies @gitspictures @ZeeMusicCompany #kedarnath #jaibholenath ???? pic.twitter.com/1Z62CtSS5L
— Abhishek Kapoor (@Abhishekapoor) October 31, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement