ਬਿੱਗ ਬੌਸ ਦੇ ਘਰ ਤੋਂ ਬਾਹਰ ਹੋਈ ਸਾਰਾ ਗੁਰਪਾਲ
ਸਾਰਾ ਗੁਰਪਾਲ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹਰ ਕੋਈ ਸੀਨੀਅਰਜ਼ ਨੂੰ ਦੋਸ਼ ਦੇ ਰਿਹਾ ਕਿ ਇਨ੍ਹਾਂ ਵਲੋਂ ਭੇਦਭਾਵ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ।
ਬਿੱਗ ਬੌਸ 14 ਦੇ ਪਹਿਲੇ ਐਵਿਕਸ਼ਨ ਵਿੱਚ ਪੰਜਾਬ ਦੀ ਕੁੜੀ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਵੀਕਐਂਡ ਦੌਰਾਨ ਤਾਂ ਐਵਿਕਸ਼ਨ ਨਹੀਂ ਹੋਇਆ ਪਰ ਇਸ ਹਫਤੇ ਦੇ ਨੌਮੀਨੇਸ਼ਨ ਤੋਂ ਬਾਅਦ ਬਿੱਗ ਬੌਸ ਨੇ ਘਰ ਦੇ ਸੀਨੀਅਰਜ਼ ਯਾਨੀ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖਾਨ ਨੂੰ ਇੱਕ ਪਾਵਰ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਇੱਕ ਕੰਟੈਸਟੇਂਟ ਨੂੰ ਘਰ ਤੋਂ ਬਾਹਰ ਕੱਢਣ ਦਾ ਅਧਿਕਾਰ ਮਿਲਿਆ।
ਇਸੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੇ ਸਾਰਾ ਗੁਰਪਾਲ ਨੂੰ ਘਰ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ। ਬਿੱਗ ਬੌਸ ਦੇ ਸੀਜ਼ਨ 14 ਨੂੰ ਅਜੇ ਤਕ ਕੋਈ ਵੱਡਾ ਰਿਸਪੌਂਸ ਨਹੀਂ ਮਿਲ ਪਾ ਰਿਹਾ। ਇਸ ਦਾ ਵੱਡਾ ਕਾਰਨ ਸੀਨੀਅਰਜ਼ ਵੀ ਹਨ ਜਿਵੇਂ ਕਿ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖਾਨ। ਇਨ੍ਹਾਂ ਨੂੰ ਦਰਸ਼ਕ ਪਹਿਲਾਂ ਹੀ ਵੇਖ ਚੁੱਕੇ ਹਨ ਤੇ ਇਸ ਵਾਰ ਉਨ੍ਹਾਂ ਦੀ ਐਂਟਰੀ ਦਰਸ਼ਕਾਂ ਨੂੰ ਰਾਸ ਨਹੀਂ ਆ ਰਹੀ।
ਸਾਰਾ ਗੁਰਪਾਲ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹਰ ਕੋਈ ਸੀਨੀਅਰਜ਼ ਨੂੰ ਦੋਸ਼ ਦੇ ਰਿਹਾ ਕਿ ਇਨ੍ਹਾਂ ਵਲੋਂ ਭੇਦਭਾਵ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਫਿਲਹਾਲ ਹੁਣ ਸਾਰਾ ਘਰ 'ਚ ਵਾਪਸ ਆਏਗੀ ਜਾਂ ਨਹੀਂ ਇਹ ਤਾਂ ਆਉਣ ਵਾਲੇ ਐਪੀਸੋਡ 'ਚ ਹੀ ਪਤਾ ਲੱਗੇਗਾ।
ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ