(Source: ECI/ABP News)
ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਵਿਆਹ ਦੀ 9ਵੀਂ ਵਰ੍ਹੇਗੰਢ, ਦੇਖੋ ਜੋੜੇ ਦੇ ਵਿਆਹ ਦੀਆਂ ਅਣਦੇਖੀਆਂ ਫੋਟੋਆਂ
Sargun Mehta Ravi Dubey Marriage Pics: ਅੱਜ ਅਸੀਂ ਤੁਹਾਨੂੰ ਦਿਖਾੳੇੁਣ ਜਾ ਰਹੇ ਹਾਂ ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਦੀਆਂ ਅਜਿਹੀਆਂ ਤਸਵੀਰਾਂ, ਜੋ ਸ਼ਾਇਦ ਹੀ ਤੁਸੀਂ ਕਦੇ ਦੇਖੀਆਂ ਹੋਣ।
![ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਵਿਆਹ ਦੀ 9ਵੀਂ ਵਰ੍ਹੇਗੰਢ, ਦੇਖੋ ਜੋੜੇ ਦੇ ਵਿਆਹ ਦੀਆਂ ਅਣਦੇਖੀਆਂ ਫੋਟੋਆਂ sargun mehta ravi dubey wedding anniversary watch sargun mehta ravi dubey unseen marriage pics ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਵਿਆਹ ਦੀ 9ਵੀਂ ਵਰ੍ਹੇਗੰਢ, ਦੇਖੋ ਜੋੜੇ ਦੇ ਵਿਆਹ ਦੀਆਂ ਅਣਦੇਖੀਆਂ ਫੋਟੋਆਂ](https://feeds.abplive.com/onecms/images/uploaded-images/2022/12/08/74d74667418417e2c6b8413b61a4797a1670482691858469_original.jpg?impolicy=abp_cdn&imwidth=1200&height=675)
Sargun Mehta Ravi Dubey Mariage Anniversary: ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਸਰਗੁਣ ਮਹਿਤਾ ਅੱਜ ਯਾਨਿ 8 ਦਸੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਸਰਗੁਣ ਮਹਿਤਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਪਤੀ ਰਵੀ ਦੂਬੇ ਨੂੰ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ। ਇਸ ਦੇ ਨਾਲ ਨਾਲ ਅੱਜ ਅਸੀਂ ਤੁਹਾਨੂੰ ਦਿਖਾੳੇੁਣ ਜਾ ਰਹੇ ਹਾਂ ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਦੀਆਂ ਅਜਿਹੀਆਂ ਤਸਵੀਰਾਂ, ਜੋ ਸ਼ਾਇਦ ਹੀ ਤੁਸੀਂ ਕਦੇ ਦੇਖੀਆਂ ਹੋਣ। ਪਹਿਲਾਂ ਦੇਖੋ ਸਰਗੁਣ ਮਹਿਤਾ ਦੀ ਤਾਜ਼ਾ ਪੋਸਟ:
View this post on Instagram
ਸਰਗੁਣ ਮਹਿਤਾ ਤੇ ਰਵੀ ਦੂਬੇ ਦਾ ਰਿਸ਼ਤਾ 13 ਸਾਲ ਪੁਰਾਣਾ ਹੈ।
ਇਸ ਜੋੜੇ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਹੈ।
ਸਾਰਵੀ ਯਾਨਿ ਸਰਗੁਣ ਤੇ ਰਵੀ ਦੀ ਮੁਲਾਕਾਤ ਟੀਵੀ ਸੀਰੀਅਲ 12/24 ਕਰੋਲ ਬਾਗ਼ ਦੇ ਸੈੱਟ ‘ਤੇ ਹੋਈ ਸੀ।
ਦੋਵੇਂ ਇੱਥੋਂ ਹੀ ਇੱਕ ਦੂਜੇ ਦੇ ਕਰੀਬ ਆਏ ਸੀ।
ਇੱਕ ਦੂਜੇ ਨੂੰ ਤਕਰੀਬਨ 4 ਸਾਲ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ 8 ਦਸੰਬਰ 2013 ਨੂੰ ਵਿਆਹ ਕਰ ਲਿਆ ਸੀ।
ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਜੋੜੀ ਟੀਵੀ ਦੀ ਦੁਨੀਆ ਦੀ ਸਭ ਤੋਂ ਬੈਸਟ ਜੋੜੀ ਮੰਨੀ ਜਾਂਦੀ ਹੈ।
ਅੱਜ ਭਾਵੇਂ ਦੋਵਾਂ ਦੇ ਵਿਆਹ ਨੂੰ 9 ਸਾਲ ਹੋ ਗਏ ਹਨ, ਪਰ ਦੋਵੇਂ ਅੱਜ ਵੀ ਪਰਫੈਕਟ ਕੱਪਲ ਦੀ ਮਿਸਾਲ ਹਨ।
ਦੋਵੇਂ ਹੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇੱਕ ਦੂਜੇ ‘ਤੇ ਖੂਬ ਪਿਆਰ ਲੁਟਾਉਂਦੇ ਰਹਿੰਦੇ ਹਨ। ਇਹ ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਦੀਆਂ ਉਹ ਤਸਵੀਰਾਂ ਹਨ, ਜੋ ਸ਼ਾਇਦ ਹੀ ਤੁਸੀਂ ਕਦੇ ਦੇਖੀਆਂ ਹੋਣ।
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਹੈ । ਉਹ ਕਿਸਮਤ, ਸੁਰਖੀ ਬਿੰਦੀ, ਅੰਗਰੇਜ਼, ਕਾਲਾ ਸ਼ਾਹ ਕਾਲਾ, ਲਵ ਪੰਜਾਬ, ਜਿੰਦੂਆ, ਝੱਲੇ ਵਰਗੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਸਾਲ ਵੀ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਉਹ ਅਖੀਰਲੀ ਵਾਰ ਉਹ ਮੋਹ ਫ਼ਿਲਮ ਵਿੱਚ ਨਜ਼ਰ ਆਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)