ਪੜਚੋਲ ਕਰੋ

Shah Rukh Khan: 'ਜਵਾਨ' ਬਲਾਕਬਸਟਰ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਦੀ ਪਹਿਲੀ ਪ੍ਰੈੱਸ ਕਾਨਫਰੰਸ, ਫੈਨਜ਼ ਨੂੰ ਕਿਹਾ- 'ਸ਼ੁਕਰੀਆ'

Jawan: ਫਿਲਮ 'ਜਵਾਨ' ਦੀ ਸਫਲਤਾ ਬਾਰੇ ਗੱਲ ਕਰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ ਕਿ ਇਹ ਫਿਲਮ ਚਾਰ ਸਾਲਾਂ ਤੋਂ ਬਣ ਰਹੀ ਸੀ। ਇਸ ਪਿੱਛੇ ਸਖ਼ਤ ਮਿਹਨਤ ਹੈ ਅਤੇ ਮੈਂ ਇਸ ਲਈ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

Shah Rukh Khan On Jawan Success: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਸ ਸਮੇਂ ਸੱਤਵੇਂ ਅਸਮਾਨ 'ਤੇ ਹਨ। ਅਦਾਕਾਰ ਦੀ ਫਿਲਮ 'ਜਵਾਨ' 'ਤੇ ਪ੍ਰਸ਼ੰਸਕ ਅਥਾਹ ਪਿਆਰ ਦੀ ਵਰਖਾ ਕਰ ਰਹੇ ਹਨ। ਇਹ ਫਿਲਮ ਬਲਾਕਬਸਟਰ ਬਣ ਚੁੱਕੀ ਹੈ ਅਤੇ ਹੁਣ ਪਹਿਲੀ ਵਾਰ ਸ਼ਾਹਰੁਖ ਖਾਨ ਸਮੇਤ ਪੂਰੀ ਸਟਾਰ ਕਾਸਟ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੂਕੋਣ, ਸੁਨੀਲ ਗਰੋਵਰ, ਸਾਨਿਆ ਮਲਹੋਤਰਾ, ਰਿਧੀ ਡੋਗਰਾ, ਨਿਰਦੇਸ਼ਕ ਐਟਲੀ ਕੁਮਾਰ ਸਮੇਤ ਪੂਰੀ ਸਟਾਰ ਕਾਸਟ ਮੌਜੂਦ ਸੀ। ਹਾਲਾਂਕਿ ਫਿਲਮ ਦੀ ਲੀਡ ਲੇਡੀ ਨਯਨਤਾਰਾ ਇਸ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਨਹੀਂ ਹੋਈ। ਉਹ ਵੀਡੀਓ ਕਾਲ ਰਾਹੀਂ ਸ਼ਾਮਲ ਹੋਈ।

ਇਹ ਵੀ ਪੜ੍ਹੋ: ਐਕਟਰ ਪ੍ਰਕਾਸ਼ ਰਾਜ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ 'ਤੇ ਕੱਸੇ ਤਿੱਖੇ ਤੰਜ, ਕੰਗਨਾ ਰਣੌਤ ਨੇ ਇੰਝ ਦਿੱਤਾ ਕਰਾਰਾ ਜਵਾਬ

ਇਸ ਪ੍ਰੈੱਸ ਕਾਨਫਰੰਸ 'ਚ ਸ਼ਾਹਰੁਖ ਖਾਨ ਬਲੈਕ ਡਰੈੱਸ 'ਚ ਬਿਲਕੁਲ 'ਜਵਾਨ' ਨਜ਼ਰ ਆਏ। ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਅਤੇ ਸਟਾਈਲਿਸਟ ਸ਼ਾਲੀਨ ਨਥਾਨੀ ਨੇ ਉਨ੍ਹਾਂ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। 

View this post on Instagram
 
A post shared by Pooja Dadlani Gurnani (@poojadadlani02)

ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਸ਼ਾਹਰੁਖ ਖਾਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, 'ਇਸ ਤਰ੍ਹਾਂ ਦੀ ਫਿਲਮ ਨਾਲ ਰਹਿਣ ਦਾ ਮੌਕਾ ਮਿਲਣਾ ਬਹੁਤ ਘੱਟ ਹੁੰਦਾ ਹੈ। ਇਸ ਫਿਲਮ 'ਚ ਦੱਖਣ ਦੇ ਕਈ ਲੋਕ ਸ਼ਾਮਲ ਸਨ। ਇਸੇ ਲਈ ਇਹ ਫ਼ਿਲਮ ਚਾਰ ਸਾਲਾਂ ਤੋਂ ਬਣ ਰਹੀ ਸੀ। ਇਸ ਲਈ ਟੀਮ ਵਿੱਚ ਕਈ ਅਜਿਹੇ ਲੋਕ ਸਨ ਜੋ ਕਈ ਦਿਨਾਂ ਤੱਕ ਆਪਣੇ ਘਰ ਨਹੀਂ ਗਏ। ਮੈਂ ਉਨ੍ਹਾਂ ਦੀ ਮੇਹਨਤ ਨੂੰ ਸਲਾਮ ਕਰਦਾ ਹਾਂ।

ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਫਿਲਮ 'ਜਵਾਨ' 'ਚ ਮਹਿਮਾਨ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਇਸ ਪੀ.ਸੀ. (ਪ੍ਰੈਸ ਕਾਨਫਰੰਸ) ਵਿੱਚ ਦੀਪਿਕਾ ਵੀ ਪਹੁੰਚੀ। ਸਟੇਜ 'ਤੇ ਦੀਪਿਕਾ ਅਤੇ ਸ਼ਾਹਰੁਖ ਦੀ ਜੋੜੀ ਕਾਫੀ ਜ਼ਬਰਦਸਤ ਸੀ। ਦੀਪਿਕਾ ਚਿੱਟੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

View this post on Instagram
 
A post shared by Shaleena Nathani (@shaleenanathani)

ਇਸ ਦੌਰਾਨ ਸ਼ਾਹਰੁਖ ਨੇ ਸਭ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਦੀਪਿਕਾ ਇਸ ਫਿਲਮ 'ਚ ਮਾਂ ਦਾ ਕਿਰਦਾਰ ਨਿਭਾਉਣ ਲਈ ਰਾਜ਼ੀ ਹੋਈ। ਸ਼ਾਹਰੁਖ ਨੇ ਕਿਹਾ, 'ਦੀਪਿਕਾ ਬੇਸ਼ਰਮ ਰੰਗ ਕਰ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਕੀ ਉਹ 'ਜਵਾਨ' 'ਚ ਮਾਂ ਦਾ ਕਿਰਦਾਰ ਨਿਭਾਏਗੀ? ਪਰ ਪੂਜਾ ਡਡਲਾਨੀ ਉਸ ਕੋਲ ਗਈ ਅਤੇ ਦੋ ਮਿੰਟਾਂ ਵਿੱਚ ਹੀ ਦੀਪਿਕਾ ਨੇ ਕਿਹਾ ਕਿ ਉਹ ਇਹ ਰੋਲ ਕਰੇਗੀ।

Shah Rukh Khan: 'ਜਵਾਨ' ਬਲਾਕਬਸਟਰ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਦੀ ਪਹਿਲੀ ਪ੍ਰੈੱਸ ਕਾਨਫਰੰਸ, ਫੈਨਜ਼ ਨੂੰ ਕਿਹਾ- 'ਸ਼ੁਕਰੀਆ

ਦੀਪਿਕਾ ਪਾਦੁਕੋਣ ਦਾ ਧੰਨਵਾਦ ਕਰਦੇ ਹੋਏ ਸ਼ਾਹਰੁਖ ਨੇ ਇਹ ਵੀ ਕਿਹਾ ਕਿ 'ਦੀਪਿਕਾ ਨੇ ਇਹ ਰੋਲ ਕਰ ਕੇ ਦਿਖਾਇਆ ਹੈ ਕਿ ਉਹ ਇਕ ਉਦਾਰ ਦਿਲ ਵਾਲੀ ਅਦਾਕਾਰਾ ਹੈ। ਦੀਪਿਕਾ ਨੇ ਸੋਚਿਆ ਕਿ ਮੈਂ ਇਕ ਛੋਟਾ ਜਿਹਾ ਰੋਲ ਕਰਨ ਆਈ ਹਾਂ, ਪਰ ਅਸੀਂ ਉਸ ਨੂੰ ਮੂਰਖ ਬਣਾਇਆ ਅਤੇ ਉਸ ਨਾਲ ਪੂਰੀ ਫਿਲਮ ਦੀ ਸ਼ੂਟਿੰਗ ਕੀਤੀ... ਦੀਪਿਕਾ, ਧੰਨਵਾਦ।

ਸ਼ਾਹਰੁਖ ਖਾਨ ਨੇ ਦੀਪਿਕਾ ਅਤੇ ਸੁਨੀਲ ਗਰੋਵਰ ਦੀ ਕੀਤੀ ਤਾਰੀਫ
ਸ਼ਾਹਰੁਖ ਖਾਨ ਨੇ ਅੱਗੇ ਕਿਹਾ ਕਿ ਫਿਲਮ 'ਚ ਸਾਰੀਆਂ ਔਰਤਾਂ ਅਤੇ ਦੀਪਿਕਾ ਪਾਦੂਕੋਣ ਬਹੁਤ ਖੂਬਸੂਰਤ ਲੱਗ ਰਹੀਆਂ ਹਨ। ਸੁਨੀਲ ਗਰੋਵਰ ਦਾ ਕੰਮ ਲਾਜਵਾਬ ਹੈ ਅਤੇ ਮੇਰੇ ਕੋਲ ਫਿਲਮ ਵਿੱਚ ਕਿਸੇ ਹੋਰ ਚੀਜ਼ ਦਾ ਜਵਾਬ ਨਹੀਂ ਹੈ। ਇਸ ਫਿਲਮ ਲਈ 100 ਤੋਂ ਵੱਧ ਤਕਨੀਸ਼ੀਅਨ ਕੰਮ ਕਰ ਚੁੱਕੇ ਹਨ। ਇਸ ਲਈ ਮੈਂ ਅੱਜ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਤੋਂ ਇਲਾਵਾ ਇਸ ਫਿਲਮ 'ਚ ਪੂਜਾ ਡਡਲਾਨੀ ਨੇ ਵੀ ਕਾਫੀ ਮਿਹਨਤ ਕੀਤੀ ਹੈ।

ਪਹਿਲੇ ਹੀ ਦਿਨ ਮੈਂ ਸ਼ਾਹਰੁਖ ਖਾਨ ਨਾਲ ਸ਼ੂਟਿੰਗ ਕੀਤੀ ਸੀ- ਰਿਧੀ
ਇਸ ਪ੍ਰੈੱਸ ਕਾਨਫਰੰਸ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਫਿਲਮ ਦੀ ਬਾਕੀ ਕਾਸਟ ਵੀ ਮੌਜੂਦ ਸੀ। ਇਸ ਦੌਰਾਨ ਅਦਾਕਾਰਾ ਰਿਧੀ ਡੋਗਰਾ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਪਹਿਲੇ ਦਿਨ ਹੀ ਮੇਰਾ ਸ਼ੂਟ ਸ਼ਾਹਰੁਖ ਨਾਲ ਹੋਇਆ ਅਤੇ ਮੈਂ ਬਹੁਤ ਖੁਸ਼ ਸੀ, ਜਿਵੇਂ ਇੱਥੇ ਹਰ ਕੋਈ ਖੁਸ਼ ਹੈ।

ਪੰਜ ਮਿੰਟ ਦੇ ਅੰਦਰ ਫਿਲਮ ਲਈ ਹਾਂ ਕਹਿ ਦਿੱਤੀ - ਸਾਨਿਆ
ਅਭਿਨੇਤਰੀ ਸਾਨਿਆ ਮਲਹੋਤਰਾ ਨੇ ਇਸ ਦੌਰਾਨ ਕਿਹਾ ਕਿ, ਫਿਲਮ ਲਈ ਮੇਰੀ ਐਟਲੀ ਸਰ ਨਾਲ ਪਹਿਲੀ ਮੁਲਾਕਾਤ ਜ਼ੂਮ 'ਤੇ ਹੋਈ ਸੀ ਅਤੇ ਮੈਂ ਪੰਜ ਮਿੰਟਾਂ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਹ ਫਿਲਮ ਕਰਾਂਗੀ ਅਤੇ ਸ਼ਾਹਰੁਖ ਨੂੰ ਮਿਲਾਂਗੀ। ਆਲੀਆ ਨੇ ਕਿਹਾ ਕਿ ਸ਼ਾਹਰੁਖ ਪਹਿਲੀ ਮੁਲਾਕਾਤ ਤੋਂ ਹੀ ਸਾਡੇ ਨਾਲ ਬਹੁਤ ਕੂਲ ਸਨ ਅਤੇ ਸਾਡੇ ਨਾਲ ਸਹਿ-ਅਦਾਕਾਰ ਦੀ ਤਰ੍ਹਾਂ ਵਿਵਹਾਰ ਕਰਦੇ ਸਨ। ਇਸ ਤੋਂ ਇਲਾਵਾ ਲਹਿਰ ਖਾਨ ਨੇ ਦੱਸਿਆ ਕਿ ਜਦੋਂ ਅਸੀਂ ਸ਼ੂਟਿੰਗ ਨਹੀਂ ਕਰ ਰਹੇ ਹੁੰਦੇ ਸੀ ਤਾਂ ਅਕਸਰ ਸ਼ਾਹਰੁਖ ਨਾਲ ਗੱਲ ਕਰਨ ਦਾ ਮਜ਼ਾ ਆਉਂਦਾ ਸੀ।

ਹਮੇਸ਼ਾ ਤੋਂ ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦਾ ਸੀ- ਸੁਨੀਲ
ਇਸ ਦੌਰਾਨ ਅਭਿਨੇਤਾ ਸੁਨੀਲ ਗਰੋਵਰ ਨੇ ਵੀ ਸ਼ਾਹਰੁਖ ਖਾਨ ਦੇ ਸਟੇਜ 'ਤੇ ਬਾਹਾਂ ਫੈਲਾਉਣ ਦਾ ਸਿਗਨੇਚਰ ਸਟੈਪ ਕੀਤਾ। ਉਸ ਨੇ ਕਿਹਾ, ਮੈਂ ਹਮੇਸ਼ਾ ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦਾ ਸੀ, ਐਟਲੀ ਦਾ ਬਹੁਤ ਬਹੁਤ ਧੰਨਵਾਦ। ਫਿਲਮ ਦੇ ਗੀਤ ਬਾਰੇ ਗੱਲ ਕਰਦੇ ਹੋਏ ਰਾਜਕੁਮਾਰੀ ਨੇ ਕਿਹਾ ਕਿ ਜਿਵੇਂ ਹੀ ਅਨਿਰੁਧ ਨੇ ਮੈਨੂੰ ਗੀਤ ਦੇ ਬੀਟਸ ਭੇਜੇ, ਮੈਂ ਸਮਝ ਗਈ ਕਿ ਇਹ ਗੀਤ ਬਹੁਤ ਵਧੀਆ ਹੈ ਅਤੇ ਮੈਨੂੰ ਪਤਾ ਸੀ ਕਿ ਇਹ ਗੀਤ ਕੰਮ ਕਰੇਗਾ। ਫਿਲਮ ਦੇ ਮਿਊਜ਼ਿਕ ਕੰਪੋਜ਼ਰ ਅਨਿਰੁਧ ਨੇ ਕਿਹਾ, ਮੈਂ ਸ਼ਾਹਰੁਖ ਦੀ 'ਕਲ ਹੋ ਨਾ ਹੋ' 7 ਵਾਰ ਦੇਖੀ ਸੀ। ਮੈਂ ਪਹਿਲੇ ਦਿਨ 'ਡੌਨ 2' ਵੀ ਦੇਖੀ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਬਾਲੀਵੁੱਡ ਡੈਬਿਊ ਸ਼ਾਹਰੁਖ ਖਾਨ ਨਾਲ ਹੋਵੇਗਾ। 

ਇਹ ਵੀ ਪੜ੍ਹੋ: ਜਦੋਂ ਪਿਤਾ ਧਰਮਿੰਦਰ ਨੂੰ ਨਫਰਤ ਕਰਨ ਲੱਗੇ ਸੀ ਬੌਬੀ ਦਿਓਲ, ਹੇਮਾ ਮਾਲਿਨੀ ਨਾਲ ਵਿਆਹ ਤੋਂ ਬਾਅਦ ਖਰਾਬ ਹੋਏ ਸੀ ਰਿਸ਼ਤੇ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Punjabi Singer Arjan Dhillon: ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Punjabi Singer Arjan Dhillon: ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Gold Silver Rate Today: ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
Embed widget