ਪੜਚੋਲ ਕਰੋ
Advertisement
ਤੁਸਾਦ ਮਿਊਜ਼ੀਅਮ 'ਚ ਸ਼ਾਹਿਦ ਕਪੂਰ ਦਾ ਬੁੱਤ, ਜਾਣੋ ਕਦੋਂ ਕਰਨਗੇ ਉਦਘਾਟਨ
ਕਈ ਸਟਾਰਸ ਤੋਂ ਬਾਅਦ ਸ਼ਾਹਿਦ ਕਪੂਰ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲਾ ਹੈ। ਜੀ ਹਾਂ, ਸਿੰਗਾਪੁਰ ਦੇ ਮੈਡਮ ਤੁਸ਼ਾਦ ‘ਚ ਜਲਦੀ ਹੀ ਤੁਹਾਨੂੰ ਸ਼ਾਹਿਦ ਦਾ ਡੁਪਲੀਕੇਟ ‘ਚ ਯਾਨੀ ਉਨ੍ਹਾਂ ਦਾ ਵੈਕਸ ਸਟੈਚੂ ਨਜ਼ਰ ਆਵੇਗਾ।
ਮੁੰਬਈ: ਬਾਲੀਵੁੱਡ ‘ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਨ, ਕਰਨ ਜੌਹਰ, ਅਮਿਤਾਭ ਬੱਚਨ ਤੇ ਮਾਧੁਰੀ ਦਿਕਸ਼ਿਤ ਜਿਹੇ ਸਟਾਰਸ ਤੋਂ ਬਾਅਦ ਸ਼ਾਹਿਦ ਕਪੂਰ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲਾ ਹੈ। ਜੀ ਹਾਂ, ਸਿੰਗਾਪੁਰ ਦੇ ਮੈਡਮ ਤੁਸ਼ਾਦ ‘ਚ ਜਲਦੀ ਹੀ ਤੁਹਾਨੂੰ ਸ਼ਾਹਿਦ ਦਾ ਡੁਪਲੀਕੇਟ ‘ਚ ਯਾਨੀ ਉਨ੍ਹਾਂ ਦਾ ਵੈਕਸ ਸਟੈਚੂ ਨਜ਼ਰ ਆਵੇਗਾ। ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਟਵੀਟ ਕਰ ਕੀਤਾ ਹੈ।
ਹਾਲ ਹੀ ‘ਚ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨੇ ਵੀ ਇਸ ਲਿਸਟ ‘ਚ ਆਪਣਾ ਨਾਂ ਸ਼ੁਮਾਰ ਕੀਤਾ ਹੈ। ਹੁਣ ਜਲਦੀ ਹੀ ਸ਼ਾਹਿਦ ਕਪੂਰ ਵੀ ਇਸ ਲਿਸਟ ‘ਚ ਸ਼ਾਮਲ ਹੋ ਜਾਣਗੇ। ਸ਼ਾਹਿਦ ਨੇ ਇਸ ਬਾਰੇ ਟਵੀਟ ਕਰਦੇ ਹੋਏ ਲਿਖਿਆ, “ਹੁਣ ਤੋਂ 7 ਦਿਨ ਬਾਅਦ ਮੈਂ ਆਪਣਾ ਪਹਿਲਾ ਤੇ ਇਕਲੌਤਾ ਵੈਕਸ ਸਟੈਚੂ ਦਾ ਉਦਘਾਟਨ ਕਰਾਂਗਾ। ਇਸ ਲਈ ਮੇਰੇ ਨਾਲ ਬਣੇ ਰਹੋ।”ਸ਼ਾਹਿਦ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ ‘ਕਬੀਰ ਸਿੰਘ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਟ੍ਰੇਲਰ 13 ਮਈ ਨੂੰ ਰਿਲੀਜ਼ ਕੀਤਾ ਜਾਣਾ ਹੈ। ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ।7 days from now, I will be unveiling my first & only wax figure at @MTsSingapore! Stay Tuned! #shahidkapoor #MadametussaudsSG #MTSG #ShahidMTSG pic.twitter.com/aImlvzkloh
— Shahid Kapoor (@shahidkapoor) 9 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement