Shehnaaz Gill Pics: ਚਿੱਕੜ ਨਾਲ ਖੇਡਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਤਸਵੀਰਾਂ ਕੀਤੀਆਂ ਸ਼ੇਅਰ
ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਤਾਜ਼ਾ ਤਸਵੀਰਾਂ `ਚ ਸ਼ਹਿਨਾਜ਼ ਗਿੱਲ ਚਿੱਕੜ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਕੱਪੜੇ ਤੇ ਸਰੀਰ ਗਿੱਲੀ ਮਿੱਟੀ ਨਾਲ ਲਿੱਬੜੇ ਨਜ਼ਰ ਆ ਰਹੇ ਹਨ
Shehnaaz Gill New Pics: ਸ਼ਹਿਨਾਜ਼ ਗਿੱਲ ਪੂਰੇ ਹਿੰਦੁਸਤਾਨ ਦੀ ਜਾਨ ਤੇ ਸ਼ਾਨ ਹੈ। ਸ਼ਹਿਨਾਜ਼ ਆਪਣੇ ਚੁਲਬੁਲੇ ਤੇ ਸ਼ਰਾਰਤੀ ਅੰਦਾਜ਼ ਨਾਲ ਸਭ ਦਾ ਮਨ ਮੋਹ ਲੈਂਦੀ ਹੈ। ਇਸੇ ਲਈ ਉਸ ਦੇ ਕਰੋੜਾਂ ਪ੍ਰਸ਼ੰਸਕ ਹਨ ਜੋ ੳੇੁਸ ਤੇ ਜਾਨ ਛਿੜਕਦੇ ਹਨ। ਸ਼ਹਿਨਾਜ਼ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ `ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੇ ਹਨ। ਪਿਛਲੇ ਦਿਨੀਂ ਸ਼ਹਿਨਾਜ਼ ਨੇ ਖੇਤਾਂ `ਚ ਝੋਨਾ ਬੀਜਦੇ ਹੋਏ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੇ ਸੀ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਇੱਕ ਵਾਰ ਫ਼ਿਰ ਤੋਂ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਤਾਜ਼ਾ ਤਸਵੀਰਾਂ `ਚ ਸ਼ਹਿਨਾਜ਼ ਗਿੱਲ ਚਿੱਕੜ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਕੱਪੜੇ ਤੇ ਸਰੀਰ ਗਿੱਲੀ ਮਿੱਟੀ ਨਾਲ ਪੂਰੀ ਤਰ੍ਹਾਂ ਲਿੱਬੜੇ ਨਜ਼ਰ ਆ ਰਹੇ ਹਨ, ਪਰ ਬਾਵਜੂਦ ਇਸ ਦੇ ਉਹ ਉਨ੍ਹਾਂ ਪਲਾਂ ਨੂੰ ਖੂਬ ਐਨਜੁਆਏ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਸ਼ਹਿਨਾਜ਼ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਦਿਤੀ ਹੈ। ਸ਼ਹਿਨਾਜ਼ ਨੇ ਲਿਖਿਆ, `ਸਪਾ ਟਾਈਮ`।
View this post on Instagram
ਇਨ੍ਹਾਂ ਤਸਵੀਰਾਂ ਨੂੰ ਸ਼ਹਿਨਾਜ਼ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਸ਼ਹਿਨਾਜ਼ ਜ਼ਮੀਨ ਨਾਲ ਜੁੜੀ ਹੋਈ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਸ਼ਹਿਨਾਜ਼ ਕਿੰਨੀ ਡਾਊਨ ਟੂ ਅਰਥ ਹੈ। ਇੱਕ ਹੋਰ ਫ਼ੈਨ ਨੇ ਕਮੈਂਟ ਕੀਤਾ ਕਿ ਕਿੰਨਾਂ ਵਧੀਆ ਲੱਗਦਾ ਹੈ ਕਿ ਆਪਣੀਆਂ ਜੜਾਂ ਨਾਲ ਜੁੜੀ ਹੋਈ ਹੈ।