Shehnaaz Gill: ਸ਼ਹਿਨਾਜ਼ ਗਿੱਲ ਨੂੰ ਪੜ੍ਹਾਈ `ਚ ਨਹੀਂ ਸੀ ਕੋਈ ਦਿਲਚਸਪੀ, ਕਾਲਜ `ਚ ਕਲਾਸਾਂ ਕਰਦੀ ਸੀ ਬੰਕ
Shehnaaz Gill Facts: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹੈ। ਸ਼ਹਿਨਾਜ਼ ਕਮਾਲ ਦੀ ਐਕਟਿੰਗ ਕਰਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ।
Shehnaaz Gill Education: ਸ਼ਹਿਨਾਜ਼ ਗਿੱਲ ਬਾਲੀਵੁੱਡ ਵਿੱਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬਿੱਗ ਬੌਸ 13 ਦਾ ਹਿੱਸਾ ਬਣਨ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਪ੍ਰਸਿੱਧੀ ਕਾਫੀ ਵਧ ਗਈ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਪ੍ਰਸ਼ੰਸਕਾਂ ਦੇ ਅੰਦਰ ਉਨ੍ਹਾਂ ਦਾ ਕਾਫੀ ਕ੍ਰੇਜ਼ ਹੈ। ਸ਼ਹਿਨਾਜ਼ ਆਪਣੀ ਕੋਈ ਵੀ ਫੋਟੋ ਅਤੇ ਵੀਡੀਓ ਸ਼ੇਅਰ ਕਰਦੀ ਹੈ ਤਾਂ ਸਕਿੰਟਾਂ ਵਿੱਚ ਵਾਇਰਲ ਹੋ ਜਾਂਦੀ ਹੈ।ਸ਼ਹਿਨਾਜ਼ ਗਿੱਲ ਦਾ ਜਨਮ 27 ਜਨਵਰੀ 1994 ਨੂੰ ਬਿਆਸ, ਅੰਮ੍ਰਿਤਸਰ ਵਿੱਚ ਹੋਇਆ ਸੀ। ਸ਼ਹਿਨਾਜ਼ ਗਿੱਲ ਨੂੰ ਲੋਕ ਸਨਾ ਦੇ ਨਾਂ ਨਾਲ ਵੀ ਜਾਣਦੇ ਹਨ। ਸ਼ਹਿਨਾਜ਼ ਗਿੱਲ ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ, ਇਸ ਲਈ ਉਸ ਨੂੰ ਪੜ੍ਹਾਈ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ।
View this post on Instagram
ਕਈ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼ਹਿਨਾਜ਼ ਗਿੱਲ ਨੇ ਡਲਹੌਜ਼ੀ ਦੇ ਡਲਹੌਜ਼ੀ ਹਿਲਟਾਪ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਬੀ. ਕਾਮ ਦੀ ਡਿਗਰੀ ਪੰਜਾਬ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਵੈਸੇ ਤਾਂ ਸ਼ਹਿਨਾਜ਼ ਦੀ ਪੜ੍ਹਾਈ ਵਿੱਚ ਕਦੇ ਦਿਲਚਸਪੀ ਨਹੀਂ ਸੀ, ਇਸ ਲਈ ਉਹ ਕਲਾਸਾਂ ਬੰਕ ਕਰ ਕੇ ਕੰਟੀਨ ਵਿੱਚ ਸਮਾਂ ਬਿਤਾਉਂਦੀ ਸੀ। ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਅਦਾਕਾਰਾ ਨੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਇੰਨਾ ਹੀ ਨਹੀਂ ਸਨਾ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਆਪਣੀ ਆਵਾਜ਼ ਦਿੱਤੀ ਹੈ। ਸ਼ਹਿਨਾਜ਼ ਗਿੱਲ ਨੇ ਸਾਲ 2019 ਵਿੱਚ ਬਿੱਗ ਬੌਸ 13 ਵਿੱਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਹੀ ਉਹ ਪੰਜਾਬ ਦੀ ਸ਼ਾਨ ਹੋਣ ਦੇ ਨਾਲ ਨਾਲ ਪੂਰੇ ਹਿੰਦੁਸਤਾਨ ਦੀ ਜਾਨ ਬਣ ਗਈ ਸੀ।