![ABP Premium](https://cdn.abplive.com/imagebank/Premium-ad-Icon.png)
Sonam Bajwa: ਸੋਨਮ ਬਾਜਵਾ ਦੀ ਖੁੱਲ੍ਹ ਗਈ ਪੋਲ! ਪਹਿਲਾਂ ਹੀ ਵਿਆਹੀ ਹੋਈ ਹੈ ਅਦਾਕਾਰਾ, 2020 'ਚ ਪਾਇਲਟ ਨਾਲ ਕੀਤਾ ਸੀ ਵਿਆਹ! ਇਹ ਹੈ ਸਬੂਤ
Sonam Bajwa News: ਸੋਨਮ ਬਾਜਵਾ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਉਸ ਨੇ 23 ਸਤੰਬਰ ਸਾਲ 2020 'ਚ ਦਿੱਲੀ ਦੇ ਰਹਿਣ ਵਾਲੇ ਰਕਸ਼ਿਤ ਅਗਨੀਹੋਤਰੀ ਨਾਮ ਦੇ ਇੱਕ ਪਾਇਲਟ ਨਾਲ ਵਿਆਹ ਕੀਤਾ ਸੀ।
![Sonam Bajwa: ਸੋਨਮ ਬਾਜਵਾ ਦੀ ਖੁੱਲ੍ਹ ਗਈ ਪੋਲ! ਪਹਿਲਾਂ ਹੀ ਵਿਆਹੀ ਹੋਈ ਹੈ ਅਦਾਕਾਰਾ, 2020 'ਚ ਪਾਇਲਟ ਨਾਲ ਕੀਤਾ ਸੀ ਵਿਆਹ! ਇਹ ਹੈ ਸਬੂਤ shocking sonam bajwa is already married she married a pilot in 2020 say reports Sonam Bajwa: ਸੋਨਮ ਬਾਜਵਾ ਦੀ ਖੁੱਲ੍ਹ ਗਈ ਪੋਲ! ਪਹਿਲਾਂ ਹੀ ਵਿਆਹੀ ਹੋਈ ਹੈ ਅਦਾਕਾਰਾ, 2020 'ਚ ਪਾਇਲਟ ਨਾਲ ਕੀਤਾ ਸੀ ਵਿਆਹ! ਇਹ ਹੈ ਸਬੂਤ](https://feeds.abplive.com/onecms/images/uploaded-images/2024/02/29/a961b5232c05025885d61079fa44271a1709223901141469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Sonam Bajwa Married: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਪਾਕਿਸਤਾਨ 'ਚ ਹੋਏ ਫੋਟੋਸ਼ੂਟ ਨੂੰ ਲੈਕੇ ਚਰਚਾ 'ਚ ਹੈ। ਇੱਕ ਪਾਸੇ ਜਿੱਥੇ ਸੋਨਮ ਦੇ ਪਾਕਿ ਐਕਟਰ ਅਹਿਸਾਨ ਖਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸੀ, ਉੱਥੇ ਹੀ ਸੋਨਮ ਨੂੰ ਲੈਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ।
ਸੋਨਮ ਬਾਜਵਾ ਬਾਰੇ ਖੁਲਾਸਾ ਹੋਇਆ ਹੈ ਕਿ ਉਹ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ। ਉਸ ਨੇ 23 ਸਤੰਬਰ ਸਾਲ 2020 'ਚ ਦਿੱਲੀ ਦੇ ਰਹਿਣ ਵਾਲੇ ਰਕਸ਼ਿਤ ਅਗਨੀਹੋਤਰੀ ਨਾਮ ਦੇ ਇੱਕ ਪਾਇਲਟ ਨਾਲ ਵਿਆਹ ਕੀਤਾ ਸੀ। ਉਹ ਆਪਣੇ ਵਿਆਹ ਨੂੰ ਗੁਪਤ ਰੱਖ ਰਹੀ ਹੈ। ਕਿਉਂਕਿ ਬਾਜਵਾ ਨੂੰ ਡਰ ਸੀ ਕਿ ਉਸ ਦਾ ਵਿਆਹ ਉਸ ਦੇ ਕਰੀਅਰ 'ਚ ਰੁਕਾਵਟ ਬਣ ਸਕਦਾ ਹੈ। ਪਰ ਹੁਣ ਲੋਕਾਂ ਨੇ ਇਸ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੇ ਸਬੂਤ ਵੀ ਸਾਹਮਣੇ ਆਏ ਹਨ।
ਇੰਝ ਖੁੱਲ੍ਹੀ ਸੋਨਮ ਦੀ ਪੋਲ
ਸੋਨਮ ਬਾਜਵਾ ਨੂੰ ਲੈਕੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਰਕਸ਼ਿਤ ਅਗਨੀਹੋਤਰੀ ਨਾਮ ਦੇ ਸ਼ਖਸ ਨਾਲ ਵਿਆਹੀ ਹੋਈ ਹੈ। ਜਿਸ ਦਾ ਸਬੂਤ ਵੀ ਸਾਹਮਣੇ ਆਇਆ ਹੈ। ਰੈਡਿਟ ਨਾਮ ਦੇ ਵੈੱਬ ਪੋਰਟਲ ਦੀ ਰਿਪੋਰਟ ਅਨੁਸਾਰ ਸੋਨਮ ਬਾਜਵਾ ਆਪਣੇ ਪਤੀ ਰਕਸ਼ਿਤ ਨਾਲ ਮਿਲ ਕੇ ਇੱਕ ਕੰਪਨੀ ਚਲਾ ਰਹੀ ਹੈ, ਜਿਸ ਦੇ ਦੋਵੇਂ ਜਣੇ ਡਾਇਰੈਕਟਰ ਹਨ। ਇਸ ਦਾ ਸਕ੍ਰੀਨਸ਼ੌਟ ਵੀ ਸਬੂਤ ਦੇ ਤੌਰ 'ਤੇ ਅਟੈਚ ਕੀਤਾ ਗਿਆ ਹੈ, ਜਿਸ ਵਿੱਚ ਲਿਿਖਿਆ ਹੈ ਕਿ 'ਸੋਨਮ ਮੀਡੀਆ ਵਰਕਸ ਇੱਕ ਪ੍ਰਾਇਵੇਟ ਕੰਪਨੀ ਹੈ, ਜੋ ਕਿ 12 ਜੂਨ 2015 ਨੂੰ ਸਥਾਪਿਤ ਕੀਤੀ ਗਈ ਸੀ। ਇਸ ਕੰਪਨੀ ਨੂੰ ਮੁੰਬਈ 'ਚ ਰਜਿਸਟਰ ਕਰਵਾਇਆ ਗਿਆ ਹੈ। ਇਸ ਕੰਪਨੀ ਨੂੰ ਸੋਨਮਪ੍ਰੀਤ ਤੇ ਰਕਸ਼ਿਤ ਅਗਨੀਹੋਤਰੀ ਮਿਲ ਕੇ ਚਲਾ ਰਹੇ ਹਨ।' ਦੇਖੋ ਇਹ ਸਕ੍ਰੀਨਸ਼ੌਟ:
ਇਸ ਤੋਂ ਇਲਾਵਾ ਸੋਨਮ ਦੀ ਇਸ ਕੰਪਨੀ ਦਾ ਪੂਰਾ ਵੇਰਵਾ ਇੰਟਰਨੈੱਟ 'ਤੇ ਮੌਜੂਦ ਹੈ। ਹੁਣ ਇਨ੍ਹਾਂ ਖਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਅਦਾਕਾਰਾ ਖੁਦ ਹੀ ਜਾਣਦੀ ਹੈ। ਪਰ ਇਨ੍ਹਾਂ ਜ਼ਰੂਰ ਹੈ ਕਿ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਸੋਨਮ ਦੇ ਮੇਲ ਫੈਨਜ਼ ਦਾ ਦਿਲ ਜ਼ਰੂਰ ਟੁੱਟਿਆ ਹੈ।
ਇਸ ਲਈ ਅਹਿਸਾਨ ਖਾਨ ਨਾਲ ਤਸਵੀਰਾਂ ਨਹੀਂ ਕੀਤੀਆਂ ਸ਼ੇਅਰ
ਦੱਸ ਦਈਏ ਕਿ ਪਾਕਿ ਐਕਟਰ ਅਹਿਸਾਨ ਖਾਨ ਨਾਲ ਸੋਨਮ ਦਾ ਫੋਟੋਸ਼ੂਟ ਕਾਫੀ ਚਰਚਾ 'ਚ ਰਿਹਾ ਸੀ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਪਰ ਸੋਨਮ ਨੇ ਇਸ ਦੀ ਇੱਕ ਵੀ ਤਸਵੀਰ ਚੰਗੀ ਤਰ੍ਹਾਂ ਸ਼ੇਅਰ ਨਹੀਂ ਕੀਤੀ। ਹੋ ਸਕਦਾ ਹੈ ਕਿ ਉਸ ਦੇ ਪਤੀ ਨੂੰ ਉਸ ਦੇ ਫੋਟੋਸ਼ੂਟ ਤੋਂ ਇਤਰਾਜ਼ ਹੋਵੇ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਤਸਵੀਰਾਂ ਹੋਈਆਂ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)