Simi Chahal: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਮਾਂ ਨਾਲ ਸ਼ੇਅਰ ਕੀਤੀ ਪਿਆਰੀ ਵੀਡੀਓ, ਬੋਲੀ- 'ਮੇਰੀ ਮਾਂ ਮੇਰੇ ਲਈ ਰੱਬ...'
Simi Chahal Video: ਸਿੰਮੀ ਚਾਹਲ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਾਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਮਾਂ ਬੇਟੀ ਦੀ ਪਿਆਰੀ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ।
Simi Chahal Video: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫਿਲਮ 'ਜੀ ਵੇ ਸੋਹਣਿਆ ਜੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਅਦਾਕਾਰਾ ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਨਾਲ ਨਜ਼ਰ ਆਈ ਸੀ। ਫਿਲਮ ਨੂੰ ਭਰਵਾਂ ਹੁੰਗਾਰਾ ਮਿਿਲਿਆ ਸੀ। ਇਸ ਤੋਂ ਬਾਅਦ ਹੁਣ ਸਿੰਮੀ ਚਾਹਲ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਚਰਚਾ 'ਚ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਤਸਵੀਰਾਂ ਹੋਈਆਂ ਵਾਇਰਲ
ਸਿੰਮੀ ਚਾਹਲ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਾਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਮਾਂ ਬੇਟੀ ਦੀ ਪਿਆਰੀ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਵੀਡੀਓ 'ਚ ਸਿੰਮੀ ਨੂੰ ਉਸ ਦੀ ਮਾਂ ਨਾਲ ਲਾਡ ਲੜਾਉਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਬੈਕਗਰਾਊਂਡ 'ਚ ਗਾਣਾ ਚੱਲ ਰਿਹਾ ਹੈ, ਜਿਸ ਦੇ ਬੋਲ ਹਨ 'ਮੇਰੀ ਮਾਂ ਮੇਰਾ ਰੱਬ ਹੈ'। ਇਸ ਵੀਡੀਓ 'ਚ ਮਾਂ ਬੇਟੀ ਦੀ ਕਿਊਟ ਬੌਂਡਿੰਗ ਨੇ ਸਭ ਦਾ ਦਿਲ ਜਿੱਤ ਲਿਆ ਹੈ। ਤੁਸੀਂ ਵੀ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆਂ ਚੁੱਕੀ ਹੈ। ਉਸ ਦੀ ਸਭ ਤੋਂ ਬੈਸਟ ਪਰਫਾਰਮੈਂਸ ਫਿਲਮ 'ਬੰਬੂਕਾਟ' ਨੂੰ ਮੰਨਿਆ ਜਾਂਦਾ ਹੈ, ਜਿਸ ਵਿੱਚ ਉਸ ਨੇ ਪੱਕੋ ਦਾ ਕਿਰਦਾਰ ਨਿਭਾਇਆ ਸੀ। ਉਹ ਫਿਲਮ 'ਚ ਐਮੀ ਵਿਰਕ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਫਿਲਮ ;ਚ ਸਿੰਮੀ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਇਲਾਵਾ ਸਿੰਮੀ ਹਾਲ ਹੀ 'ਚ ਫਿਲਮ 'ਜੀ ਵੇ ਸੋਹਣਿਆ ਜੀ' 'ਚ ਮੇਹਰ ਦੇ ਕਿਰਦਾਰ 'ਚ ਨਜ਼ਰ ਆਂਈ ਸੀ। ਉਸ ਦੀ ਇਮਰਾਨ ਅੱਬਾਸ ਦੇ ਨਾਲ ਰੋਮਾਂਟਿਕ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ।