Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦਾ ਪਹਿਲਾ ਗਾਣਾ 'ਇਸ਼ਕ ਮਿਟਾਏ' ਰਿਲੀਜ਼, ਗਾਇਕ ਦਾ ਚਮਕੀਲਾ ਲੁੱਕ ਦੇਖ ਲੋਕ ਹੈਰਾਨ
Chamkila First Song: ਦਿਲਜੀਤ ਦੋਸਾਂਝ ਦੀ ਫਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਦਿਲਜੀਤ ਦੋਸਾਂਝ ਚਮਕੀਲਾ ਲੱੁਕ ;ਚ ਨਜ਼ਰ ਆ ਰਹੇ ਹਨ। ਇਸ ਗਾਣੇ 'ਚ ਦਿਲਜੀਤ ਪਰਿਣੀਤੀ ਚੋਪੜਾ ਦੇ ਨਾਲ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ

Chamkila First Song: ਪੰਜਾਬੀ ਸਿੰਗਰ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਫਿਲਮ 'ਚਮਕੀਲਾ' ਜਲਦ ਹੀ ਨੈੱਟਫਲਿਕਸ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ 'ਚ ਫਿਲਮ ਦੀ ਫਰਸਟ ਲੁੱਕ ਵੀ ਸਾਹਮਣੇ ਆਈ ਸੀ। ਜਿਸ ਵਿੱਚ ਦਿਲਜੀਤ ਚਮਕੀਲਾ ਲੁੱਕ ਵਿੱਚ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਸ ਦੇ ਭਲੇ ਲਈ ਕੀਤੀ ਅਰਦਾਸ
ਇਸ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਦੀ ਫਿਲਮ ਦਾ ਪਹਿਲਾ ਗਾਣਾ ਵੀ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਗਾਣੇ 'ਚ ਦਿਲਜੀਤ ਦੋਸਾਂਝ ਚਮਕੀਲਾ ਲੱੁਕ ;ਚ ਨਜ਼ਰ ਆ ਰਹੇ ਹਨ। ਇਸ ਗਾਣੇ 'ਚ ਦਿਲਜੀਤ ਪਰਿਣੀਤੀ ਚੋਪੜਾ ਦੇ ਨਾਲ ਸਟੇਜ ਪਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਦਿਲਜੀਤ ਨੇ ਨਹੀਂ ਬਲਕਿ ਬਾਲੀਵੁੱਡ ਸਿੰਗਰ ਮੋਹਿਤ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਮਿਊਜ਼ਿਕ ਏਆਰ ਰਹਿਮਾਨ ਨੇ ਦਿੱਤਾ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:
View this post on Instagram
ਦੇਖੋ ਪੂਰਾ ਗਾਣਾ;
ਕਾਬਿਲੇਗ਼ੌਰ ਹੈ ਕਿ 'ਚਮਕੀਲਾ' ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਦਿਲਜੀਤ ਹੂ-ਬ-ਹੂ ਚਮਕੀਲਾ ਵਰਗੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਚਮਕੀਲਾ ਲੁੱਕ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਸੀ। ਫਿਲਮ 'ਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਦਿਲਜੀਤ 'ਦ ਕਰੂ' 'ਚ ਕਰੀਨਾ ਕਪੂਰ ਨਾਲ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਉਹ 'ਜੱਟ ਐਂਡ ਜੂਲੀਅਟ 3' ਤੇ 'ਰੰਨਾਂ 'ਚ ਧੰਨਾ' ਫਿਲਮ 'ਚ ਵੀ ਨਜ਼ਰ ਆਉਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
