![ABP Premium](https://cdn.abplive.com/imagebank/Premium-ad-Icon.png)
Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਸ ਦੇ ਭਲੇ ਲਈ ਕੀਤੀ ਅਰਦਾਸ
Sonia Mann At Sri Darbar Sahib: ਸੋਨੀਆ ਮਾਨ ਹਾਲ ਹੀ 'ਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਜਿੱਥੇ ਉਸ ਨੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
![Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਸ ਦੇ ਭਲੇ ਲਈ ਕੀਤੀ ਅਰਦਾਸ punjabi actress sonia mann pays obsience at sri darbar sahib amritsar see pics inside Sonia Mann: ਪੰਜਾਬੀ ਅਦਾਕਾਰਾ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਸ ਦੇ ਭਲੇ ਲਈ ਕੀਤੀ ਅਰਦਾਸ](https://feeds.abplive.com/onecms/images/uploaded-images/2024/02/29/d993a91607a0d486e0e68b724c4947551709209939191469_original.png?impolicy=abp_cdn&imwidth=1200&height=675)
Sonia Mann At Sri Darbar Sahib: ਪੰਜਾਬੀ ਅਦਾਕਾਰਾ ਸੋਨੀਆ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਕਿਸਾਨ ਅੰਦੋਲਨ 'ਚ ਕਾਫੀ ਜ਼ਿਆਦਾ ਸਰਗਰਮ ਹੈ ਅਤੇ ਹਾਲ ਹੀ 'ਚ ਉਹ ਖਨੌਰੀ ਬਾਰਡਰ 'ਤੇ ਕਿਸਾਨਾਂ ਨਾਲ ਧਰਨਾ ਪ੍ਰਦਰਸ਼ਨ ਵੀ ਕਰਦੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਉਸ ਨੇ ਹਾਲ ਹੀ 'ਚ ਹਰਿਆਣਾ ਜਾਟ ਮਹਾਸਭਾ ਤੋਂ ਵੀ ਐਗਜ਼ਿਟ ਕੀਤਾ ਹੈ।
ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਸੋਨੀਆ ਮਾਨ ਹਾਲ ਹੀ 'ਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਜਿੱਥੇ ਉਸ ਨੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਉਹ ਦਰਬਾਰ ਸਾਹਿਬ 'ਚ ਸਥਿਤ ਸਰੋਵਰ ਕੋਲ ਬੈਠੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਸ ਨੂੰ ਵਾਹਿਗੁਰੂ ਦੀ ਭਗਤੀ 'ਚ ਲੀਨ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਲਿਖੀ, 'ਸਤਿਨਾਮ ਸ੍ਰੀ ਵਾਹਿਗੁਰੂ'। ਦੇਖੋ ਉਸ ਦੀ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸੋਨੀਆ ਮਾਨ ਕਿਸਾਨ ਅੰਦੋਲਨ ਕਰਕੇ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਉਹ ਖਨੌਰੀ ਬਾਰਡਰ 'ਤੇ ਹਾਲ ਹੀ 'ਚ ਕਿਸਾਨਾਂ ਨਾਲ ਧਰਨਾ ਦਿੰਦੀ ਵੀ ਨਜ਼ਰ ਆਂਈ ਸੀ। ਇੱਥੇ ਉਹ ਹੰਝੂ ਗੈਸ ਦਾ ਵੀ ਸ਼ਿਕਾਰ ਹੋਈ ਸੀ। ਇਹੀ ਨਹੀਂ ਉਹ ਸੰਘਰਸ਼ ਦੌਰਾਨ ਜ਼ਖਮੀ ਵੀ ਹੋ ਗਈ ਸੀ। ਇਸ ਤੋਂ ਇਲਾਵਾ ਉਹ ਮਹਿਲਾ ਯੂਥ ਵਿੰਗ ਪੰਜਾਬ ਤੋਂ ਅਸਤੀਫਾ ਦੇਣ ਕਰਕੇ ਵੀ ਚਰਚਾ 'ਚ ਰਹੀ ਸੀ। ਉਹ ਹਰਿਆਣਾ ਦੀ ਜਾਟ ਮਹਾਸਭਾ ਦੀ ਮੈਂਬਰ ਸੀ, ਇਸ ਮਹਾਸਭਾ ਨੇ ਹੀ ਉਸ ਨੂੰ ਮਹਿਲਾ ਯੂਥ ਵਿੰਗ ਦੀ ਪੰਜਾਬ ਪ੍ਰਧਾਨ ਦਾ ਅਹੁਦਾ ਸੌਂਪਿਆ ਸੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)