Shraddha Kapoor: ਸ਼ਰਧਾ ਕਪੂਰ ਦੀ ਖੁੱਲ੍ਹ ਗਈ ਪੋਲ, ਰਾਹੁਲ ਮੋਦੀ ਨੂੰ ਕਰ ਰਹੀ ਡੇਟ, ਅਨੰਤ ਅੰਬਾਨੀ ਦੀ ਪਾਰਟੀ 'ਤੇ ਦੋਵੇਂ ਇਕੱਠੇ ਹੋਏ ਸਪੌਟ
Shraddha Kapoor-Rahul Mody: ਸ਼ਰਧਾ ਕਪੂਰ ਨੂੰ ਜਾਮਨਗਰ ਏਅਰਪੋਰਟ 'ਤੇ ਜਾਂਦੇ ਦੇਖਿਆ ਗਿਆ। ਅਦਾਕਾਰਾ ਨਾਲ ਰਾਹੁਲ ਮੋਦੀ ਵੀ ਨਜ਼ਰ ਆਏ। ਇਸ ਤੋਂ ਬਾਅਦ ਫਿਰ ਸ਼ਰਧਾ ਤੇ ਰਾਹੁਲ ਦੇ ਰਿਸ਼ਤੇ ਦੀ ਖਬਰਾਂ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
Shraddha Kapoor Dating Rahul Mody: ਸ਼ਰਧਾ ਕਪੂਰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਸ਼ਰਧਾ ਦੀ ਜ਼ਿੰਦਗੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ਰਧਾ ਕਪੂਰ ਨੂੰ ਰਾਹੁਲ ਮੋਦੀ ਨਾਲ ਸਪਾਟ ਕੀਤਾ ਗਿਆ। ਫਿਰ ਕੀ ਹੋਇਆ... ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ। ਕਈ ਪੋਸਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਭਿਨੇਤਰੀ ਉਸ ਨੂੰ ਡੇਟ ਕਰ ਰਹੀ ਹੈ। ਆਓ ਜਾਣਦੇ ਹਾਂ ਸ਼ਰਧਾ ਅਤੇ ਰਾਹੁਲ ਬਾਰੇ।
ਕੀ ਰਾਹੁਲ ਮੋਦੀ ਨੂੰ ਡੇਟ ਕਰ ਰਹੀ ਹੈ ਸ਼ਰਧਾ ਕਪੂਰ?
ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਫੰਕਸ਼ਨ 'ਚ ਸ਼ਿਰਕਤ ਕਰਨ ਤੋਂ ਬਾਅਦ ਸ਼ਰਧਾ ਅਤੇ ਰਾਹੁਲ ਨੂੰ ਇਕੱਠੇ ਦੇਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਡੇਟ ਕਰ ਰਹੇ ਹਨ। ਹਾਲਾਂਕਿ, ਸ਼ਰਧਾ ਅਤੇ ਰਾਹੁਲ ਵਲੋਂ ਇਸ ਸਬੰਧ 'ਚ ਅਜੇ ਤੱਕ ਕੋਈ ਅਪਡੇਟ ਸ਼ੇਅਰ ਨਹੀਂ ਕੀਤੀ ਗਈ ਹੈ।
View this post on Instagram
ਕੌਣ ਹੈ ਰਾਹੁਲ ਮੋਦੀ?
ਰਾਹੁਲ ਮੋਦੀ ਮਸ਼ਹੂਰ ਲੇਖਕ ਹਨ। ਉਨ੍ਹਾਂ ਨੇ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਲਿਖੀ। ਇਸ ਫਿਲਮ 'ਚ ਸ਼ਰਧਾ ਨੇ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਪਿਆਰ ਕਾ ਪੰਚਨਾਮਾ 2' ਅਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀਆਂ ਫਿਲਮਾਂ ਦੀਆਂ ਸਕ੍ਰਿਪਟਾਂ ਵੀ ਲਿਖੀਆਂ। ਇਸ ਤੋਂ ਪਹਿਲਾਂ ਸ਼ਰਧਾ ਦਾ ਨਾਂ ਮਸ਼ਹੂਰ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਅਤੇ ਆਦਿਤਿਆ ਰਾਏ ਕਪੂਰ ਵਰਗੇ ਸਿਤਾਰਿਆਂ ਨਾਲ ਵੀ ਜੁੜ ਚੁੱਕਾ ਹੈ।
ਸ਼ਰਧਾ ਕਪੂਰ ਕਰਨਾ ਚਾਹੁੰਦੀ ਹੈ ਵਿਆਹ?
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਵਿਆਹ ਕਰਨਾ ਚਾਹੀਦਾ ਹੈ। ਇਹ ਪੋਸਟ ਇੰਟਰਨੈੱਟ 'ਤੇ ਵੀ ਵਾਇਰਲ ਹੋ ਗਈ। ਅਸਲ ਵਿੱਚ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੀ ਸੱਚ ਹੈ ਅਤੇ ਕੀ ਝੂਠ।
View this post on Instagram