(Source: ECI/ABP News/ABP Majha)
Jaspal Bhatti: ਸਾਫ ਸੁਥਰੀ ਕਾਮੇਡੀ ਦੇ ਸਰਤਾਜ ਸੀ ਜਸਪਾਲ ਭੱਟੀ, 'ਫਲੌਪ ਸ਼ੋਅ' ਨੇ ਬਣਾਇਆ ਸਟਾਰ, ਸੁਨੀਲ ਗਰੋਵਰ ਨਾਲ ਸੀ ਖਾਸ ਰਿਸ਼ਤਾ
Jaspal Bhatti Birth Anniversary: ਅੱਜ ਜਸਪਾਲ ਭੱਟੀ ਦਾ ਜਨਮਦਿਨ ਹੈ, ਜੇ ਅੱਜ ਉਹ ਜ਼ਿੰਦਾ ਹੁੰਦੇ ਤਾਂ ਆਪਣਾ 69ਵਾਂ ਜਨਮਦਿਨ ਮਨਾ ਰਹੇ ਹੁੰਦੇ। ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਇਸ ਅਦਾਕਾਰ ਨੇ ਕਾਮੇਡੀ ਨੂੰ ਆਪਣਾ ਕਿੱਤਾ ਬਣਾ ਲਿਆ ਸੀ
Jaspal Bhatti Birth Anniversary: ਅੱਜ ਨਵੇਂ ਯੁੱਗ ਦੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਭਾਰਤੀ ਸਿੰਘ ਕਾਮੇਡੀ ਦੀ ਦੁਨੀਆ 'ਤੇ ਛਾਏ ਹੋਏ ਹਨ। ਪਰ ਅੱਜ ਅਸੀਂ ਤੁਹਾਨੂੰ 90 ਦੇ ਦਹਾਕੇ ਦੇ ਇੱਕ ਕਾਮੇਡੀਅਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਟੀਵੀ 'ਤੇ ਕਾਮੇਡੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ। ਇਸ ਐਕਟਰ ਨੂੰ ਕਲੀਨ ਕਾਮੇਡੀ ਦਾ ਬਾਦਸ਼ਾਹ ਵੀ ਮੰਨਿਆ ਜਾਂਦਾ ਸੀ। 90 ਦੇ ਦਹਾਕੇ 'ਚ ਜਦੋਂ ਉਨ੍ਹਾਂ ਦਾ ਸ਼ੋਅ ਟੀਵੀ 'ਤੇ ਟੈਲੀਕਾਸਟ ਹੁੰਦਾ ਸੀ ਤਾਂ ਦਰਸ਼ਕ ਹੱਸਣ ਲਈ ਮਜ਼ਬੂਰ ਹੋ ਜਾਂਦੇ ਸਨ ਅਤੇ ਜੇਕਰ ਤੁਸੀਂ ਅੱਜ ਵੀ ਉਸ ਕਾਮੇਡੀ ਸ਼ੋਅ ਨੂੰ ਦੇਖਦੇ ਹੋ ਤਾਂ ਹੱਸਦੇ ਹੱਸਦੇ ਕਮਲੇ ਹੋ ਜਾਓਗੇ।
ਜੇਕਰ ਤੁਹਾਨੂੰ ਅਜੇ ਤੱਕ ਸਮਝ ਨਹੀਂ ਆਈ ਤਾਂ ਤੁਹਾਨੂੰ ਦੱਸ ਦੇਈਏ, ਅੱਜ ਅਸੀਂ ਇੱਥੇ ‘ਕਿੰਗ ਆਫ ਸੈਟਾਇਰ' ਯਾਨਿ ਵਿਅੰਗ ਦੇ ਬਾਦਸ਼ਾਹ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਜਸਪਾਲ ਭੱਟੀ ਬਾਰੇ ਗੱਲ ਕਰ ਰਹੇ ਹਾਂ। ਦਰਅਸਲ, ਅੱਜ ਜਸਪਾਲ ਭੱਟੀ ਦਾ ਜਨਮਦਿਨ ਹੈ, ਜੇ ਅੱਜ ਉਹ ਜ਼ਿੰਦਾ ਹੁੰਦੇ ਤਾਂ ਆਪਣਾ 69ਵਾਂ ਜਨਮਦਿਨ ਮਨਾ ਰਹੇ ਹੁੰਦੇ। ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਇਸ ਅਦਾਕਾਰ ਨੇ ਕਾਮੇਡੀ ਨੂੰ ਆਪਣਾ ਕਿੱਤਾ ਬਣਾ ਲਿਆ ਸੀ। ਜਸਪਾਲ ਭੱਟੀ ਸਰਕਾਰ ਅਤੇ ਸਿਸਟਮ 'ਤੇ ਵਿਅੰਗ ਕੱਸਣ ਲਈ ਜਾਣੇ ਜਾਂਦੇ ਸਨ।
ਇਸ ਕਾਮੇਡੀਅਨ ਨੇ ਆਪਣੀ ਪਤਨੀ ਨਾਲ ਮਿਲ ਕੇ ਟੀਵੀ 'ਤੇ 'ਫਲਾਪ ਸ਼ੋਅ' ਸ਼ੁਰੂ ਕੀਤਾ ਸੀ। ਇਸ ਕਾਮੇਡੀ ਸ਼ੋਅ ਵਿੱਚ ਜਸਪਾਲ ਭੱਟੀ ਅਤੇ ਸਵਿਤਾ ਭੱਟੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਆਪਣੇ ਸ਼ੋਅ 'ਚ ਜਸਪਾਲ ਭੱਟੀ ਆਮ ਆਦਮੀ ਦੀਆਂ ਰੋਜ਼ਮਰਰਾ ਦੀਆਂ ਸਮੱਸਿਆਵਾਂ ਨੂੰ ਊਜਾਗਰ ਕਰਦੇ ਸੀ ਅਤੇ ਸਰਕਾਰਾਂ 'ਤੇ ਤਿੱਖੇ ਵਿਅੰਗ ਕਸਦੇ ਸੀ। ਦਰਸ਼ਕਾਂ ਨੇ ਵੀ ਜਸਪਾਲ ਭੱਟੀ ਦੇ ਇਸ ਵਿਅੰਗਾਤਮਕ ਅੰਦਾਜ਼ ਨੂੰ ਰੱਜ ਕੇ ਪਿਆਰ ਦਿੱਤਾ ਸੀ।
ਜਸਪਾਲ ਭੱਟੀ ਨੇ ਕੀਤੀ ਸੀ ਸੁਨੀਲ ਗਰੋਵਰ ਦੇ ਕਿਰਦਾਰ 'ਗੁੱਥੀ' ਦੀ ਖੋਜ
ਕਾਮੇਡੀ ਸ਼ੋਅਜ਼ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਜਸਪਾਲ ਭੱਟੀ ਨੇ ਕਈ ਕਾਮੇਡੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਅੱਜ ਦੀ ਕਾਮੇਡੀ ਵਿੱਚ ਜਸਪਾਲ ਭੱਟੀ ਦਾ ਯੋਗਦਾਨ ਵੀ ਮੰਨਿਆ ਜਾ ਸਕਦਾ ਹੈ। ਇਹ ਜਸਪਾਲ ਭੱਟੀ ਹੀ ਸੀ ਜਿਸ ਨੇ ਦੀ ਖੋਜ ਕੀਤੀ ਸੀ, ਇਨ੍ਹਾਂ ਕਿਰਦਾਰਾਂ ਨੂੰ ਨਿਭਾ ਕੇ ਸੁਨੀਲ ਗਰੋਵਰ ਨੇ ਪੂਰੇ ਦੇਸ਼ 'ਚ ਨਾਮ ਤੇ ਪਿਆਰ ਕਮਾਇਆ।
ਸੜਕ ਹਾਦਸੇ 'ਚ ਹੋਈ ਮੌਤ
ਸੁਨੀਲ ਗਰੋਵਰ ਨੇ 'ਫਲਾਪ ਸ਼ੋਅ' ਫੇਮ ਅਦਾਕਾਰ ਦੇ ਨਿਰਦੇਸ਼ਨ ਹੇਠ ਕਾਮੇਡੀ ਅਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ। ਸਾਲਾਂ ਤੋਂ ਦਰਸ਼ਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਨੇ 25 ਅਕਤੂਬਰ 2012 ਨੂੰ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। 25 ਅਕਤੂਬਰ 2012 ਨੂੰ ਉਨ੍ਹਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਕਾਮੇਡੀ ਦੇ ਸੁਨਹਿਰੀ ਦੌਰ ਦਾ ਅੰਤ ਹੋ ਗਿਆ।