ਮੁੰਬਈ: ਸਿਧਾਰਥ ਮਲਹੋਤਰਾ ਤੇ ਆਲਿਆ ਭੱਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦ ਈਅਰ’ ਨਾਲ ਕੀਤੀ ਸੀ। ਇਸ ਤੋਂ ਬਾਅਦ ਵੀ ਦੋਵਾਂ ਨੇ ਫ਼ਿਲਮ 'ਕਪੂਰ ਐਂਡ ਸਨ' 'ਚ ਵੀ ਕੰਮ ਕੀਤਾ। ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਪਹਿਲੀ ਫ਼ਿਲਮ ਨਾਲ ਦੋਵਾਂ ਦੇ ਅਫੇਅਰ ਦੀ ਵੀ ਸ਼ੁਰੂਆਤ ਹੋ ਗਈ ਸੀ। ਬੇਸ਼ੱਕ ਦੋਵਾਂ ਵਿੱਚੋਂ ਕਦੇ ਵੀ ਕਿਸੇ ਨੇ ਆਪਣੇ ਪਿਆਰ ਬਾਰੇ ਕਦੇ ਕੋਈ ਐਲਾਨ ਨਹੀਂ ਸੀ ਕੀਤਾ ਪਰ ਦੋਵਾਂ ਦੀ ਨਜ਼ਦੀਕੀ ਨੇ ਜ਼ਾਹਿਰ ਕਰ ਦਿੱਤਾ ਸੀ ਕਿ ਦੋਵਾਂ ‘ਚ ਜ਼ਰੂਰ ਕੁਝ ਪੱਕ ਰਿਹਾ ਹੈ।



ਜਦੋਂ ਲੋਕਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਦੋਵਾਂ ‘ਚ ਜ਼ਰੂਰ ਕੁਝ ਹੈ ਉਦੋਂ ਤਕ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਦੋਵੇਂ ਹੁਣ ਆਪਣੀ ਲਾਈਫ ‘ਚ ਅੱਗੇ ਵਧ ਗਏ ਹਨ। ਆਲਿਆ ਦੇ ਅਫੇਅਰ ਦੇ ਚਰਚੇ ਅਜਕੱਲ੍ਹ ਰਣਬੀਰ ਕਪੂਰ ਨਾਲ ਹਨ। ਦੋਨੋਂ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਉਣਗੇ।



ਹੁਣ ਸਿਧਾਰਥ ਨੇ ਆਪਣੇ ਤੇ ਆਲਿਆ ਬਾਰੇ ਇੰਟਰਵਿਊ ‘ਚ ਕਿਹਾ ਹੈ, "ਉਨ੍ਹਾਂ ਦਾ ਬੌਂਡ ਅੱਜ ਵੀ ਆਲਿਆ ਨਾਲ ਓਦਾਂ ਦਾ ਹੀ ਹੈ, ਜਿਵੇਂ ਦਾ ਪਹਿਲਾਂ ਸੀ। ਅਸੀਂ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਰਿਸ਼ਤਾ ਸਾਂਝਾ ਕਰਦੇ ਹਾਂ। ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਇਕੱਠੇ ਹੀ ਕੀਤੀ ਸੀ। ਵਰੁਣ, ਮੈਂ ਤੇ ਆਲਿਆ ਇੱਕ-ਦੂਜੇ ਨਾਲ ਹਮੇਸ਼ਾ ਏਦਾਂ ਹੀ ਜੁੜੇ ਰਹਾਂਗੇ। ਅਸੀਂ ਇੱਕ-ਦੂਜੇ ਨਾਲ ਕਾਫੀ ਕੁਝ ਸ਼ੇਅਰ ਕੀਤਾ ਹੈ, ਕਾਫੀ ਫੀਲਿੰਗਸ ਸ਼ੇਅਰ ਕੀਤੀਆਂ ਹਨ ਤੇ ਤਿੰਨਾਂ ਨੇ ਕਈ ਲੜਾਈਆ ਵੀ ਕੀਤੀਆਂ ਹਨ। ਸਾਡਾ ਬੌਂਡ ਕਦੇ ਨਹੀਂ ਟੁੱਟੇਗਾ।"

‘ਸਟੂਡੈਂਟ ਆਫ ਦ ਈਅਰ’ ਤੋਂ ਬਾਅਦ ਸਿੱਧ ਤੇ ਵਰੁਣ ਨੇ ਕਦੇ ਫ਼ਿਲਮ ਨਹੀਂ ਕੀਤੀ। ਇਸ ‘ਤੇ ਸਿਧਾਰਥ ਨੇ ਕਿਹਾ, "ਲੋਕ ਸਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਸਾਨੂੰ ਇੱਕ ਵਾਰ ਫੇਰ ਇਕੱਠੇ ਆਉਣਾ ਚਾਹੀਦਾ ਹੈ, ਪਰ ਅਜੇ ਤਕ ਅਜਿਹੀ ਕੋਈ ਪਲਾਨਿੰਗ ਨਹੀਂ ਹੋ ਸਕੀ। ਅਸੀਂ ਦੁਬਾਰਾ ਜ਼ਰੂਰ ਸਕਰੀਨ ਸ਼ੇਅਰ ਕਰਾਂਗੇ, ਪਰ ਉਸ ਦੇ ਲਈ ਚੰਗੀ ਸਕ੍ਰਿਪਟ ਵੀ ਹੋਣੀ ਚਾਹੀਦੀ ਹੈ।"



ਜੇਕਰ ਸਿਧਾਰਥ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਅਜੇ ਪਰੀਨੀਤੀ ਚੋਪੜਾ ਨਾਲ ਫ਼ਿਲਮ ‘ਜਬਰੀਆ ਜੋੜੀ’ ‘ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਕਾਰਗਿਲ ਲੜਾਈ ‘ਚ ਸ਼ਹਿਦ ਵਿਕਰਮ ਬੱਤਰਾ ਦੀ ਬਾਇਓਪਿਕ ‘ਚ ਨਜ਼ਰ ਆਉਣਗੇ।