(Source: ECI/ABP News/ABP Majha)
Sidhu Moose Wala 3rd Most Searched Asian: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ, ਗੂਗਲ ਤੇ ਸਭ ਤੋਂ ਵੱਧ ਕੀਤਾ ਗਿਆ ਸਰਚ
Sidhu Moosewala: ਲਿਸਟ `ਚ ਟੌਪ ਟੈੱਨ `ਚ 6 ਭਾਰਤੀਆਂ ਨੇ ਜਗ੍ਹਾ ਬਣਾਈ। ਇਸ ਵਿੱਚ ਟੌਪ `ਤੇ ਸਿੱਧੂ ਮੂਸੇਵਾਲਾ ਦਾ ਨਾਂ ਹੈ। ਇਸ ਤੋਂ ਬਾਅਦ ਕ੍ਰਮਵਾਰ ਲਤਾ ਮੰਗੇਸ਼ਕਰ, ਕੈਟਰੀਨਾ ਕੈਫ਼, ਆਲੀਆ ਭੱਟ, ਪ੍ਰਿਯੰਕਾ ਚੋਪੜਾ ਤੇ ਵਿਰਾਟ ਕੋਹਲੀ ਦਾ ਨਾਂ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moosewala 3rd Most Searched Asian On Google Worldwide: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਯਾਨਿ 29 ਜੂਨ ਨੂੰ ਪੂਰਾ ਇੱਕ ਮਹੀਨਾ ਹੋ ਗਿਆ, ਪਰ ਹਾਲੇ ਤੱਕ ਉਨ੍ਹਾਂ ਦਾ ਨਾਂ ਟਰੈਂਡਿੰਗ ਵਿੱਚ ਚਲ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਬਣਿਆ ਹੈ। ਉਹ ਏਸ਼ੀਆ ਦੇ ਤੀਜੇ ਸੈਲੀਬ੍ਰਿਟੀ ਹਨ ਜਿਨ੍ਹਾਂ ਨੂੰ ਗੂਗਲ ਤੇ ਸਭ ਤੋਂ ਵੱਧ ਸਰਚ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਹਿਸਾਬ ਨਾਲ ਉਹ ਨੰਬਰ ਇੱਕ ਤੇ ਹਨ। ਉਹ ਪੂਰੀ ਦੁਨੀਆ `ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਭਾਰਤੀ ਸੈਲੀਬ੍ਰਿਟੀ ਤੇ ਤੀਜੇ ਏਸ਼ੀਅਨ ਹਨ। ਉਨ੍ਹਾਂ ਤੋਂ ਬਾਅਦ ਜਿਸ ਭਾਰਤੀ ਸ਼ਖ਼ਸੀਅਤ ਨੂੰ ਦੁਨੀਆ `ਚ ਸਭ ਤੋਂ ਜ਼ਿਆਦਾ ਜਿਸ ਸ਼ਖ਼ਸੀਅਤ ਨੂੰ ਗੂਗਲ `ਤੇ ਸਰਚ ਕੀਤਾ ਗਿਆ ਹੈ, ਉਹ ਹੈ ਲਤਾ ਮੰਗੇਸ਼ਕਰ। ਮੰਗੇਸ਼ਕਰ ਛੇਵੀਂ ਏਸ਼ੀਅਨ ਹੈ, ਜਿਨ੍ਹਾਂ ਨੂੰ ਗੂਗਲ `ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ।
ਇਸ ਏਸ਼ੀਅਨ ਸੈਲੀਬ੍ਰਿਟੀ ਨੂੰ ਸਭ ਤੋਂ ਵੱਧ ਕੀਤਾ ਗਿਆ ਸਰਚ
ਇਸ ਲਿਸਟ `ਚ ਪਹਿਲੇ ਸਥਾਨ `ਤੇ ਬੀਟੀਐਸ ਬੈਂਡ ਜੋ ਕਿ ਆਪਣੇ ਗੀਤਾਂ ਲਈ ਪੂਰੀ ਦੁਨੀਆ `ਚ ਮਸ਼ਹੂਰ ਹੈ, ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿੱਚੋਂ ਵੀ ਤੇ ਜੰਗਕੂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ਹਨ, ਜਦਕਿ ਤੀਜੇ ਸਥਾਨ `ਤੇ ਸਿੱਧੂ ਮੂਸੇਵਾਲਾ ਹਨ।
ਟੌਪ ਟੈੱਨ `ਚ 6 ਭਾਰਤੀ ਸੈਲੀਬ੍ਰਿਟੀਆਂ ਨੂੰ ਜਗ੍ਹਾ
ਦਸ ਦਈਏ ਕਿ ਇਸ ਲਿਸਟ `ਚ ਟੌਪ ਟੈੱਨ `ਚ 6 ਭਾਰਤੀਆਂ ਨੇ ਜਗ੍ਹਾ ਬਣਾਈ ਹੈ। ਇਸ ਵਿੱਚ ਟੌਪ `ਤੇ ਸਿੱਧੂ ਮੂਸੇਵਾਲਾ ਦਾ ਨਾਂ ਹੈ। ਇਸ ਤੋਂ ਬਾਅਦ ਕ੍ਰਮਵਾਰ ਲਤਾ ਮੰਗੇਸ਼ਕਰ, ਕੈਟਰੀਨਾ ਕੈਫ਼, ਆਲੀਆ ਭੱਟ, ਪ੍ਰਿਯੰਕਾ ਚੋਪੜਾ ਤੇ ਵਿਰਾਟ ਕੋਹਲੀ ਦਾ ਨਾਂ ਹੈ। ਇਸ ਤੋਂ ਇਲਾਵਾ ਇਸ ਲਿਸਟ `ਚ ਸ਼ਿਲਪਾ ਸ਼ੈੱਟੀ, ਉਰਫ਼ੀ ਜਾਵੇਦ, ਟਾਈਗਰ ਸ਼ਰਾਫ਼, ਰਿਤਿਕ ਰੌਸ਼ਨ, ਕਰੀਨਾ ਕਪੂਰ, ਕਾਜੋਲ ਤੇ ਹੋਰ ਕਈ ਸੈਲੀਬ੍ਰਿਟੀਆਂ ਦੇ ਨਾਂ ਸ਼ਾਮਲ ਹਨ।
ਮੂਸੇਵਾਲਾ ਲਿਸਟ `ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਪੰਜਾਬੀ ਸਿੰਗਰ
ਦਸਣਯੋਗ ਹੈ ਕਿ ਭਾਰਤ `ਚੋਂ ਮੂਸੇਵਾਲਾ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ। ਉਹ ਲਿਸਟ `ਚ ਭਾਵੇਂ ਤੀਜੇ ਨੰਬਰ `ਤੇ ਹਨ, ਪਰ ਭਾਰਤ ਦੇ ਲਿਹਾਜ਼ ਨਾਲ ਉਹ ਪਹਿਲੇ ਨੰਬਰ ਤੇ ਹਨ। ਇਸ ਤੋਂ ਇਲਾਵਾ ਉਹ ਇਸ ਲਿਸਟ `ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਪੰਜਾਬੀ ਸਿੰਗਰ ਹਨ।
ਮੌਤ ਤੋਂ ਬਾਅਦ ਵੀ ਮੂਸੇਵਾਲਾ ਦੇ ਗਾਣੇ ਟਰੈਂਡਿੰਗ ਚ
ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰ ਕੇ ਭਾਵੇਂ ਕਤਲ ਕਰ ਦਿਤਾ ਗਿਆ ਹੈ, ਪਰ ਉਨ੍ਹਾਂ ਦੇ ਫ਼ੈਨਜ਼ ਦੇ ਦਿਲਾਂ `ਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਦੇ ਗਾਣੇ ਟਰੈਂਡਿੰਗ `ਚ ਚਲ ਰਹੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗਾਣਾ ਐਸਵਾਈਲ ਟਰੈਂਡਿੰਗ ;ਚ ਹੈ ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ `ਦ ਲਾਸਟ ਰਾਈਡ`, `295`, `ਲੈਜੇਂਡ` `ਜੀ ਸ਼ਿੱਟ` ਵਰਗੇ ਗੀਤ ਹਾਲੇ ਤੱਕ ਟਰੈਂਡ ਕਰ ਰਹੇ ਹਨ। ਇਹੀ ਨਹੀਂ ਉਨ੍ਹਾਂ ਦੇ ਗੀਤ 295 ਨੂੰ ਬਿਲਬੋਰਡ ਗਲੋਬਲ 200 ਚਾਰਟ `ਚ ਜਗ੍ਹਾ ਮਿਲੀ ਸੀ।