ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਦੀ ਇੱਕ ਵੀਡੀਓ ਇੰਟਰਨੈਟ 'ਤੇ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਸੋਨਾਕਸ਼ੀ ਮੁੰਬਈ ਦੀਆਂ ਸੜਕਾਂ 'ਤੇ ਬਾਈਕ ਦੌੜਾ ਰਹੀ ਹੈ। ਟ੍ਰੈਫਿਕ ਦੇ ਵਿੱਚੋਂ-ਵਿੱਚ ਸੋਨਾਕਸ਼ੀ ਆਪਣੀ ਬਾਈਕ ਨੂੰ ਕੱਢ ਕੇ ਲੈ ਜਾਂਦੀ ਹੈ। ਉੱਥੇ ਹੀ ਫੋਟੋਗ੍ਰਾਫਰਸ ਉਨ੍ਹਾਂ ਦੀਆਂ ਫੋਟੋਆਂ ਖਿੱਚਦੇ ਰਹਿ ਜਾਂਦੇ ਹਨ।


ਸੋਾਨਕਸ਼ੀ ਦੀ ਇਸ ਵੀਡੀਓ ਨੂੰ ਵਿਰਲ ਭਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸੋਨਾਕਸ਼ੀ ਦੀ ਇਸ ਵੀਡੀਓ ਨੇ ਦੇਖ ਕੇ ਫੈਨਸ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਵੀਡੀਓ 'ਚ ਸੋਨਾਕਸ਼ੀ ਸਿਨਹਾ ਲੋਕਾਂ ਨੂੰ ਕਹਿ ਵੀ ਰਹੀ ਹੈ ਕਿ ਗੱਡੀ ਨਾ ਰੋਕੋ।

ਸੋਨਾਕਸ਼ੀ ਸਿਨਹਾ ਬਾਈਕ ਚਲਾ ਕੇ ਅਦਾਕਾਰ ਕਰੀਨਾ ਕਪੂਰ ਦੇ ਰੇਡੀਓ ਸ਼ੋਅ 'ਚ ਇੰਟਰਵਿਊ ਦੇ ਲਈ ਪਹੁੰਚੀ। ਇਸ ਦੌਰਾਨ ਦੀ ਫੋਟੋਆਂ ਵੀ ਖੂਬ ਵਾਇਰਲ ਹੋ ਰਹੀਆਂ ਹਨ। ਸੋਨਾਕਸ਼ੀ ਦਾ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਉੱਥੇ ਹੀ ਇੰਟਰਵਿਊ ਦੌਰਾਨ ਸੋਨਾਕਸ਼ੀ ਵਾਈਟ ਕਲਰ ਦੇ ਆਊਟਫਿਟ 'ਚ ਨਜ਼ਰ ਆਈ, ਤਾਂ ਕਰੀਨਾ ਪਿੰਕ ਕਲਰ ਦੇ ਆਊਟਫਿਟ 'ਚ ਨਜ਼ਰ ਆਈ।