ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਸ ਸਮੇਂ ਕੈਂਸਰ ਨਾਲ ਜੰਗ ਲੜ ਰਹੀ ਹੈ। ਉਹ ਹਾਈਗ੍ਰੇਡ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ। ਸੋਨਾਲੀ ਇਸ ਵੇਲੇ ਵੀ ਆਪਣੇ ਫੈਨਸ ਲਈ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਸੋਨਾਲੀ ਨੇ ਜਦੋਂ ਕੈਂਸਰ ਦੇ ਇਲਾਜ ਲਈ ਜਾਣਾ ਸੀ ਤਾਂ ਉਸ ਨੂੰ ‘ਇੰਡੀਆਜ਼ ਬੈਸਟ ਡ੍ਰਾਮੇਬਾਜ਼’ ਸ਼ੋਅ ਨੂੰ ਛੱਡਣਾ ਪਿਆ ਸੀ। ਇਸ ਤੋਂ ਬਾਅਦ ਸ਼ੋਅ ‘ਤੇ ਸੋਨਾਲੀ ਦੀ ਥਾਂ ਹੁਮਾ ਕੁਰੈਸ਼ੀ ਨੇ ਲੈ ਲਈ ਸੀ।

 

ਹੁਣ ਜਦੋਂ ਸ਼ੋਅ ਦਾ ਫਿਨਾਲੇ ਹੋਣ ਵਾਲਾ ਹੈ ਤਾਂ ਇਸ ਲਈ ਸੋਨਾਲੀ ਨੇ ਸਭ ਲਈ ਖਾਸ ਸੁਨੇਹਾ ਭੇਜਿਆ ਹੈ। ਸੋਨਾਲੀ ਨੇ ਆਪਣੇ ਵੀਡੀਓ ‘ਚ ਕਿਹਾ, "ਹੈਲੋ ਟੀਮ ਆਈਬੀਡੀ ਕਿਵੇਂ ਹੋ, ਮੈਂ ਸਭ ਨੂੰ ਬਹੁਤ ਮਿਸ ਕਰ ਰਹੀ ਹਾਂ। ਮੈਂ ਸ਼ੋਅ ‘ਚ ਸਭ ਬੱਚਿਆਂ ਨੂੰ ਚੰਗਾ ਪ੍ਰਦਰਸ਼ਨ ਕਰਦੇ ਦੇਖ ਕੇ ਖੁਸ਼ ਹਾਂ। ਮੈਂ ‘ਇੰਡੀਆਜ਼ ਬੈਸਟ ਡ੍ਰਾਮੇਬਾਜ਼’ ਦੀ ਪੂਰੀ ਟੀਮ ਨੂੰ ਬਹੁਤ ਯਾਦ ਕਰ ਰਹੀ ਹਾਂ। ਕਾਸ਼ ਮੈਂ ਵੀ ਸਭ ਦੇ ਨਾਲ ਉੱਥੇ ਹੋ ਸਕਦੀ।"


ਉਨ੍ਹਾਂ ਲਿਖਿਆ, "ਵਿਵੇਕ ਮੈਨੂੰ ਬੱਚਿਆਂ ਦੇ ਸੁਨੇਹੇ ਭੇਜਦੇ ਹਨ ਤੇ ਉਹ ਬਹੁਤ ਪਿਆਰੇ ਹਨ, ਜੋ ਮੈਨੂੰ ਰੁਆ ਦਿੰਦੇ ਹਨ। ਹੁਮਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿੳਂਕਿ ਤੁਸੀਂ ਲਾਸਟ ਟਾਈਮ ‘ਚ ਸਾਡਾ ਸ਼ੋਅ ਅੱਗੇ ਵਧਾਇਆ। ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿੰਦਗੀ ‘ਚ ਹਾਰ-ਜਿੱਤ ਲੱਗੀ ਰਹਿੰਦੀ ਹੈ। ਹਰ ਕੇ ਹੀ ਨਾਂ ਬਣਦਾ ਹੈ। ਪਹਿਲਾਂ ਤੁਸੀਂ ਰਿਸਕ ਲਓਗੇ ਤਾਂ ਹੀ ਤੁਸੀਂ ਜਿੱਤ ਪਾਓਗੇ।"


ਉਨ੍ਹਾਂ ਲਿਖਿਆ, "ਮੈਂ ਜਲਦੀ ਵਾਪਸ ਆਵਾਂਗੀ ਤੇ ਸਭ ਨਾਲ ਖੂਬ ਮਸਤੀ ਕਰਾਂਗੀ। ਸੋਨਾਲੀ ਦੀ ਇਸ ਸਮੇਂ ਨਿਊਯਾਰਕ ‘ਚ ਕੀਮੋਥ੍ਰੈਪੀ ਚਲ ਰਹੀ ਹੈ। ਉਮੀਦ ਕਰਦੇ ਹਾਂ ਕਿ ਸੋਨਾਲੀ ਜਲਦੀ ਠੀਕ ਹੋ ਕੇ ਭਾਰਤ ਵਾਪਸ ਆ ਜਾਵੇ।"