(Source: ECI/ABP News)
Sonam Kapoor: ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਆਲੀਸ਼ਾਨ ਫਲੈਟ, ਮੁਨਾਫੇ 'ਚ ਕਮਾਈ ਮੋਟੀ ਰਕਮ
Sonam Kapoor Sell Flat: ਅਦਾਕਾਰਾ ਸੋਨਮ ਕਪੂਰ ਦਾ ਨਾਂ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹੁਣ ਖਬਰ ਆ ਰਹੀ ਹੈ ਕਿ ਸੋਨਮ ਕਪੂਰ ਨੇ ਮੁੰਬਈ 'ਚ ਆਪਣਾ ਫਲੈਟ ਵੇਚ ਦਿੱਤਾ ਹੈ।
![Sonam Kapoor: ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਆਲੀਸ਼ਾਨ ਫਲੈਟ, ਮੁਨਾਫੇ 'ਚ ਕਮਾਈ ਮੋਟੀ ਰਕਮ sonam-kapoor-sold-her-flat-in-mumbai-with-minimum-profit Sonam Kapoor: ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਆਲੀਸ਼ਾਨ ਫਲੈਟ, ਮੁਨਾਫੇ 'ਚ ਕਮਾਈ ਮੋਟੀ ਰਕਮ](https://feeds.abplive.com/onecms/images/uploaded-images/2023/01/04/1d19794e24bc0d750694f16135988a6c1672807881835469_original.jpg?impolicy=abp_cdn&imwidth=1200&height=675)
Sonam Kapoor Flat In Mumbai: ਇਸ ਸਮੇਂ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦਾ ਝੁਕਾਅ ਰੀਅਲ ਅਸਟੇਟ ਵੱਲ ਵੱਧ ਗਿਆ ਹੈ। ਪਿਛਲੇ ਦਿਨੀਂ ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ, ਅਭਿਨੇਤਾ ਸ਼ਾਹਿਦ ਕਪੂਰ ਅਤੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਰੋੜਾਂ ਦੀ ਲਾਗਤ ਨਾਲ ਬਣੇ ਲਗਜ਼ਰੀ ਫਲੈਟ ਅਤੇ ਘਰ ਖਰੀਦੇ ਹਨ। ਦੂਜੇ ਪਾਸੇ ਕਈ ਕਲਾਕਾਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੇ ਪੁਰਾਣੇ ਫਲੈਟਾਂ ਨੂੰ ਭਾਰੀ ਮੁਨਾਫ਼ੇ ਵਿੱਚ ਵੇਚ ਕੇ ਲਾਹਾ ਲਿਆ ਹੈ। ਹੁਣ ਇਸ ਕੜੀ 'ਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਨਾਂ ਵੀ ਜੁੜ ਗਿਆ ਹੈ। ਖਬਰ ਹੈ ਕਿ ਸੋਨਮ ਨੇ ਮੁੰਬਈ ਸਥਿਤ ਆਪਣਾ ਇਕ ਫਲੈਟ ਵੇਚ ਦਿੱਤਾ ਹੈ।
ਸੋਨਮ ਨੇ ਵੇਚਿਆ ਆਪਣਾ ਫਲੈਟ
ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ 'ਚ ਆਪਣਾ 7 ਸਾਲ ਪੁਰਾਣਾ ਫਲੈਟ ਵੇਚਿਆ ਹੈ। ਸੋਨਮ ਕਪੂਰ ਦਾ ਇਹ ਆਲੀਸ਼ਾਨ ਫਲੈਟ ਬੀਕੇਸੀ, ਮੁੰਬਈ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿੱਚ ਮੌਜੂਦ ਸੀ। ਈ ਟਾਈਮਜ਼ ਦੀ ਖਬਰ 'ਚ ਦਾਅਵਾ ਕੀਤਾ ਗਿਆ ਹੈ ਕਿ ਸੋਨਮ ਕਪੂਰ ਆਹੂਜਾ ਨੇ ਇਹ ਲਗਜ਼ਰੀ ਫਲੈਟ 29 ਦਸੰਬਰ ਨੂੰ 32.5 ਕਰੋੜ 'ਚ ਵੇਚਿਆ ਹੈ। ਖਬਰਾਂ ਮੁਤਾਬਕ ਸੋਨਮ ਕਪੂਰ ਨੇ ਇਹ ਫਲੈਟ ਸਾਲ 2015 'ਚ ਖਰੀਦਿਆ ਸੀ। ਉਸ ਦੌਰਾਨ ਸੋਨਮ ਨੇ ਇਸ ਫਲੈਟ ਲਈ 31.48 ਕਰੋੜ ਰੁਪਏ ਅਦਾ ਕੀਤੇ ਸਨ। ਅਜਿਹੇ 'ਚ 7 ਸਾਲ ਬਾਅਦ ਇਸ ਨੂੰ ਵੇਚ ਕੇ ਅਦਾਕਾਰਾ ਨੇ 1 ਕਰੋੜ ਤੋਂ ਜ਼ਿਆਦਾ ਦਾ ਮੁਨਾਫਾ ਕਮਾਇਆ ਹੈ। ਇੰਨਾ ਹੀ ਨਹੀਂ, ਜਿਸ ਖਰੀਦਦਾਰ ਨੇ ਸੋਨਮ ਕਪੂਰ ਦਾ ਇਹ ਫਲੈਟ ਖਰੀਦਿਆ ਹੈ, ਉਸ ਨੇ ਲਗਭਗ 1.95 ਕਰੋੜ ਰੁਪਏ ਸਟੈਂਪ ਡਿਊਟੀ ਵਜੋਂ ਖਰਚੇ ਹਨ।
ਮਸ਼ਹੂਰ ਜਗ੍ਹਾ 'ਤੇ ਸੀ ਸੋਨਮ ਦਾ ਫਲੈਟ
ਰਿਪੋਰਟ ਮੁਤਾਬਕ ਸਕੁਏਅਰ ਫੀਟ ਇੰਡੀਆ ਦੇ ਸੰਸਥਾਪਕ ਵਰੁਣ ਸਿੰਘ ਨੇ ਦੱਸਿਆ ਹੈ ਕਿ ਸੋਨਮ ਕਪੂਰ ਦਾ ਇਹ ਫਲੈਟ ਮੁੰਬਈ ਦੇ ਬੀਕੇਸੀ ਯਾਨੀ ਬਾਂਦਰਾ ਕੁਰਲਾ ਕੰਪਲੈਕਸ ਦੇ ਸੀਬੀਡੀ ਵਿੱਚ ਸਥਿਤ ਸੀ, ਜੋ ਕਿ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਥਾਵਾਂ ਵਿੱਚੋਂ ਇੱਕ ਹੈ। ਇਸ ਫਲੈਟ ਦੇ ਨਾਲ, ਖਰੀਦਦਾਰ ਨੂੰ 4 ਕਾਰਾਂ ਲਈ ਪਾਰਕਿੰਗ ਦੀ ਪੂਰੀ ਸਹੂਲਤ ਵੀ ਮਿਲੇਗੀ। ਇਲਾਕੇ 'ਚ ਸੋਨਮ ਦਾ ਘਰ ਸਿਗਨੇਚਰ ਆਈਲੈਂਡ ਨਾਂ ਦੀ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਸਥਿਤ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨਮ ਦਾ ਇਹ ਘਰ SMF Infrastructure ਨਾਮ ਦੀ ਮਸ਼ਹੂਰ ਕੰਪਨੀ ਨੇ ਖਰੀਦਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)