ਲੋੜਵੰਦਾਂ ਦੀ ਮਦਦ ਲਈ ਸੋਨੂੰ ਸੂਦ ਨੂੰ ਗਹਿਣੇ ਰੱਖਣੀ ਪਈ ਸੀ ਆਪਣੀ ਜਾਇਦਾਦ
ਸੋਨੂੰ ਸੂਦ ਨੇ ਅਨਾ ਚੈਰਿਟੀ ਵਰਕ ਕੀਤਾ ਕਿ ਕਿ ਏਨਾ ਪੈਸਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਜਾਇਦਾਦ ਗਹਿਣੇ ਰੱਖਣੀ ਪਈ।
Sonu Sood Net Worth: ਫ਼ਿਲਮ ਇੰਡਸਟਰੀ 'ਚ ਗਲੈਮਰ ਦੀ ਚਕਾਚੌਂਧ ਤੇ ਪੈਸਾ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਅਜਿਹੇ 'ਚ ਹਰ ਸਟਾਰ ਦੀ ਫੀਸ ਲੋਕਾਂ ਨੂੰ ਹੈਰਾਨ ਕਰਦੀ ਹੈ। ਮਹਾਮਾਰੀ ਦੌਰਾਨ ਗਰੀਬਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਲੋੜਵੰਦਾਂ ਲਈ ਆਪਣੀ ਜਾਇਦਾਦ ਗਹਿਣੇ ਰੱਖ ਦਿੱਤੀ। ਅਕਸਰ ਸੋਸ਼ਲ ਮੀਡੀਆ 'ਤੇ ਸਵਾਲ ਆਉਂਦਾ ਕਿ ਆਖਿਰ ਸੋਨੂੰ ਸੂਦ ਜਿੰਨਾ ਪੈਸਾ ਵੰਡਣ ਦਾ ਐਲਾਨ ਸੋਸ਼ਲ ਮੀਡੀਆ 'ਤੇ ਕਰਦੇ ਹਨ ਏਨਾ ਪੈਸਾ ਉਹ ਲਿਆਉਂਦੇ ਕਿੱਥੋਂ ਹਨ।
ਸੂਤਰਾਂ ਮੁਤਾਬਕ ਸੋਨੂੰ ਸੂਦ ਦੀ ਕੁੱਲ ਜਾਇਦਾਦ 130 ਕਰੋੜ ਰੁਪਏ ਹੈ ਅਦਾਕਾਰੀ ਤੋਂ ਇਲਾਵਾ ਸੋਨੂੰ ਸੂਦ ਕੋਲ ਕਈ ਬਰਾਂਡ ਹਨ। ਜਿੰਨ੍ਹਾਂ ਨੂੰ ਉਹ ਪ੍ਰੋਮਟ ਕਰਦੇ ਹਨ। ਇਸ ਦੇ ਨਾਲ ਹੀ ਉਹ ਹੋਟਲ ਬਿਜ਼ਨਸ ਵੀ ਕਰਦੇ ਹਨ। ਸੋਨੂੰ ਸੂਦ ਹੋਟਲਸਦੇ ਇਕ ਚੇਨ ਦੇ ਮਾਲਕ ਹਨ। ਇਸ ਤਰ੍ਹਾਂ ਸੋਨੂੰ ਸੂਦ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਸੋਨੂੰ ਸੂਦ ਬੇਸ਼ੱਕ ਫਿਲਮਾਂ 'ਚ ਕੰਮ ਘੱਟ ਕਰਨ ਪਰ ਵਿਗਿਆਪਨਾਂ ਤੇ ਬਿਜ਼ਨਸ ਜ਼ਰੀਏ ਏਨਾ ਪੈਸਾ ਕਮਾ ਲੈਂਦੇ ਹਨ ਕਿ ਉਸ ਨਾਲ ਖੂਬ ਚੈਰਿਟੀ ਵਰਕ ਕਰਦੇ ਹਨ।
ਸੋਨੂੰ ਸੂਦ ਨੇ ਅਨਾ ਚੈਰਿਟੀ ਵਰਕ ਕੀਤਾ ਕਿ ਕਿ ਏਨਾ ਪੈਸਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਜਾਇਦਾਦ ਗਹਿਣੇ ਰੱਖਣੀ ਪਈ। ਰਿਪੋਰਟਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਪਰਵਾਸੀ ਮਜਦੂਰਾਂ ਨੂੰ ਘਰ ਪਹੁੰਚਾਉਣ ਤੇ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਵਾਉਣ, ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਤੇ ਗਰੀਬਾਂ ਦਾ ਇਲਾਜ ਕਰਾਉਣ ਵਾਲੇ ਸੋਨੂੰ ਸੂਦ ਨੇ ਇਹ ਸਭ ਆਪਣੀਆਂ 8 ਜਾਇਦਾਦਾਂ ਗਹਿਣੇ ਰੱਖ ਕੇ ਕੀਤਾ।
ਸੋਨੂੰ ਸੂਦ ਨੇ ਲੋੜਵੰਦਾਂ ਦੀ ਮਦਦ ਕਰਨ ਲਈ ਆਪਣ ਜਾਇਦਾਦ ਗਹਿਣੇ ਰੱਖੀ ਹੈ। ਇਸ ਤੋਂ ਉਨ੍ਹਾਂ 10 ਕਰੋੜ ਰੁਪਏ ਲਏ ਤੇ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਮਦਦ ਲਈ ਅੱਗੇ ਆਏ। ਵੈਬ ਪੋਰਟਲ ਮਨੀਕੰਟਰੋਲ ਕੋਲ ਉਪਲਬਧ ਜਿਸਟ੍ਰੇਸ਼ਨ ਦਸਤਾਵੇਜ਼ ਦੇ ਮੁਤਾਬਕ ਸੋਨੂੰ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ ਆਪਣੀਆਂ ਦੋ ਦੁਕਾਨਾਂ ਤੇ 6 ਫਲੈਟ ਗਹਿਣੇ ਰੱਖੇ ਹਨ।
ਅੰਦੋਲਨ ਦੌਰਾਨ ਦੋ ਹਫ਼ਤਿਆਂ 'ਚ 15 ਕਿਸਾਨਾਂ ਦੀ ਮੌਤ ਪਰ ਕੇਂਦਰ ਨਹੀਂ ਹੋਇਆ ਟਸ ਤੋਂ ਮਸਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ