(Source: ECI/ABP News)
ਆਕਸੀਨ ਤੇ ਵੈਕਸੀਨ ਦੀ ਘਾਟ ਕਾਰਨ ਮੌਤਾਂ ਲਈ ਜ਼ਿੰਮੇਵਾਰ ਕੌਣ? ਸੋਨੂੰ ਸੂਦ ਨੇ ਉਠਾਇਆ ਗੰਭੀਰ ਸਵਾਲ
ਦੇਰ ਰਾਤ ਟਵੀਟ ਕਰਦਿਆਂ ਸੋਨੂ ਸੂਦ ਨੇ ਲਿਖਿਆ, ‘‘ਕੋਈ ਵੀ ਜਿਸ ਨੇ ਆਕਸੀਜਨ ਜਾਂ ਟੀਕੇ ਦੀ ਘਾਟ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ, ਉਹ ਸਾਰੀ ਉਮਰ ਚੈਨ ਨਾਲ ਨਹੀਂ ਰਹਿ ਸਕੇਗਾ।
![ਆਕਸੀਨ ਤੇ ਵੈਕਸੀਨ ਦੀ ਘਾਟ ਕਾਰਨ ਮੌਤਾਂ ਲਈ ਜ਼ਿੰਮੇਵਾਰ ਕੌਣ? ਸੋਨੂੰ ਸੂਦ ਨੇ ਉਠਾਇਆ ਗੰਭੀਰ ਸਵਾਲ Sonu Sood raise question on Deaths with lack of oxygen ਆਕਸੀਨ ਤੇ ਵੈਕਸੀਨ ਦੀ ਘਾਟ ਕਾਰਨ ਮੌਤਾਂ ਲਈ ਜ਼ਿੰਮੇਵਾਰ ਕੌਣ? ਸੋਨੂੰ ਸੂਦ ਨੇ ਉਠਾਇਆ ਗੰਭੀਰ ਸਵਾਲ](https://feeds.abplive.com/onecms/images/uploaded-images/2021/04/11/2f27bf1afd97c553c8e8d03e0b6e8fc7_original.jpg?impolicy=abp_cdn&imwidth=1200&height=675)
ਮੁੰਬਈ: ਦੇਸ਼ ਵਿੱਚ ਕੋਰੋਨਾ ਦੇ ਨਾਲ-ਨਾਲ ਆਕਸੀਜਨ ਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਕਰਕੇ ਜਾਨਾਂ ਜਾ ਰਹੀਆਂ ਹਨ। ਇਸ ਵਰਤਾਰੇ ਨੇ ਦੇਸ਼ ਨੂੰ ਪੂਰੀ ਦੁਨੀਆ ਸਾਹਮਣੇ ਸ਼ਰਮਸਾਰ ਕੀਤਾ ਹੈ। ਕੇਂਦਰ ਸਰਕਾਰ ਉੱਪਰ ਸਵਾਲ ਉੱਠ ਰਹੇ ਹਨ ਕਿ ਉਹ ਦੇਸ਼ ਵਾਸੀਆਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਵੀ ਨਹੀਂ ਕਰ ਸਕੀ। ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਝਾੜ ਪਾਈ ਹੈ।
ਅਜਿਹੇ ਖਤਰਨਾਕ ਮਾਹੌਲ ਵਿੱਚ ਅਦਾਕਾਰ ਤੇ ਸਮਾਜਸੇਵੀ ਸੋਨੂ ਸੂਦ ਖੁੱਲ੍ਹ ਕੇ ਸਾਹਮਣੇ ਆਏ ਹਨ। ਉਹ ਲੋਕਾਂ ਦਾ ਮਦਦ ਤਾਂ ਕਰ ਹੀ ਰਹੇ ਹਨ ਨਾਲ ਹੀ ਸਿਸਟਮ ਉੱਪਰ ਸਵਾਲ ਵੀ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਵਿਅਕਤੀ ਨੇ ਆਕਸੀਜਨ ਤੇ ਟੀਕਿਆਂ ਦੀ ਘਾਟ ਕਾਰਨ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਉਹ ਫੇਲ੍ਹ ਨਹੀਂ ਹੋਇਆ।
ਦੇਰ ਰਾਤ ਟਵੀਟ ਕਰਦਿਆਂ ਸੋਨੂ ਸੂਦ ਨੇ ਲਿਖਿਆ, ‘‘ਕੋਈ ਵੀ ਜਿਸ ਨੇ ਆਕਸੀਜਨ ਜਾਂ ਟੀਕੇ ਦੀ ਘਾਟ ਕਾਰਨ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ, ਉਹ ਸਾਰੀ ਉਮਰ ਚੈਨ ਨਾਲ ਨਹੀਂ ਰਹਿ ਸਕੇਗਾ। ਉਹ ਹਮੇਸ਼ਾ ਇਸ ਭਾਵਨਾ ਨਾਲ ਜਿਊਂਦਾ ਰਹੇਗਾ ਕਿ ਉਹ ਆਪਣੇ ਪਰਿਵਾਰ ਦੀ ਜਾਨ ਨਹੀਂ ਬਚਾ ਸਕਿਆ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ... ਤੁਸੀਂ ਫੇਲ੍ਹ ਨਹੀਂ ਹੋਏ, ਅਸੀਂ ਹੋਏ ਹਾਂ।’’
ਪਿਛਲੇ ਸਾਲ ਤੋਂ ਸੋਨੂੰ ਸੂਦ ਕਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਣਥੱਕ ਕੰਮ ਕਰ ਰਿਹਾ ਹੈ। ਉਹ ਤੇ ਉਸ ਦੀ ਟੀਮ ਨੇ ਹਾਲ ਹੀ ਵਿੱਚ ਬੰਗਲੁਰੂ ਦੇ ਹਸਪਤਾਲ ਵਿੱਚ 22 ਮਰੀਜ਼ਾਂ ਦੀ ਜਾਨ ਬਚਾਈ ਹੈ ਤੇ ਕਰੋਨਾ ਪ੍ਰਭਾਵਿਤ ਗੰਭੀਰ ਮਰੀਜ਼ਾਂ ਨੂੰ ਲੋੜੀਂਦੇ ਇਲਾਜ ਲਈ ਝਾਂਸੀ ਤੋਂ ਹੈਦਰਾਬਾਦ ਲਿਆਂਦਾ ਹੈ।
ਸੋਨੂੰ ਨੇ ਬੀਤੇ ਦਿਨ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦਾ ਕਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਨ ਦੀ ਅਪੀਲ ਬਦਲੇ ਧੰਨਵਾਦ ਕੀਤਾ ਸੀ। ਉਸ ਨੇ ਪ੍ਰਿਯੰਕਾ ਨੂੰ ਲਿਖਿਆ, ‘‘ਤੁਹਾਡੇ ਸਮਰਥਨ ਲਈ ਬਹੁਤ ਬਹੁਤ ਧੰਨਵਾਦ ਪ੍ਰਿਯੰਕਾ। ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਅਜਿਹਾ ਹੀ ਕਰਾਂਗੇ।’’ ਸੋਨੂ ਨੇ ਇਸ ਦੇ ਨਾਲ ਇੱਕ ਜੁੜੇ ਹੱਥਾਂ ਵਾਲੀ ਧੰਨਵਾਦੀ ਇਮੋਜੀ ਵੀ ਪੋਸਟ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)