ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੇ ਮੰਗਲਵਾਰ ਨੂੰ ਆਪਣੇ ਨਵੇਂ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦਾ ਪਹਿਲਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਕਾਫੀ ਲੰਬੇ ਸਮੇਂ ਤੋਂ ਖ਼ਬਰਾਂ ਸੀ ਕਿ ਕਪਿਲ ਆਪਣਾ ਸ਼ੋਅ ਲੈ ਕੇ ਆ ਰਹੇ ਹਨ ਜਿਸ ‘ਤੇ ਪ੍ਰੋਮੋ ਦੇ ਰਿਲੀਜ਼ ਤੋਂ ਬਾਅਦ ਮੋਹਰ ਲੱਗ ਗਈ ਹੈ। ਜੇਕਰ ਕਪਿਲ ਦੇ ਸ਼ੋਅ ਦੇ ਪਹਿਲੇ ਪ੍ਰੋਮੋ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਉਹ ਖੁਦ ਦਿਖਾਈ ਨਹੀਂ ਦੇ ਰਹੇ।

ਜੀ ਹਾਂ, ਕਪਿਲ ਦੇ ਸ਼ੋਅ ਦਾ ਪ੍ਰੋਮੋ ਆਇਆ ਹੈ ਜਿਸ ‘ਚ ਉਹ ਖੁਦ ਹੀ ਨਹੀਂ ਹਨ। ਅਸਲ ‘ਚ ਕੁਝ ਕਾਰਨਾਂ ਕਰਕੇ ਕਪਿਲ ਦਾ ਸ਼ੋਅ ਆਫ-ਏਅਰ ਹੋ ਗਿਆ ਸੀ ਜਿਸ ਤੋਂ ਬਾਅਦ ਸੋਨੀ ਚੈਨਲ ਨੇ ਅਨੋਖੇ ਢੰਗ ਨਾਲ ਪ੍ਰੋਮੋ ਪੇਸ਼ ਕੀਤਾ ਹੈ। ਇਸ ਵੀਡੀਓ ‘ਚ ਪੁਰਾਣੇ ਸ਼ੋਅ ਦੀਆਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


ਇਸ ਨੂੰ ਸੋਨੀ ਚੈਨਲ ਨੇ ਆਪਣੇ ਔਫੀਸ਼ੀਅਲ ਟਵਿੱਟਰ ਪੇਜ ‘ਤੇ ਸ਼ੇਅਰ ਕੀਤਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਚੈਨਲ ਤੇ ਕਪਿਲ ਦੀ ਮੁਹਿੰਮ ਤੇ ਮਿਹਨਤ ਰੰਗ ਜ਼ਰੂਰ ਲੈ ਕੇ ਆਵੇਗੀ। ਹਾਲਾਂਕਿ ਪ੍ਰੋਮੋ ‘ਚ ਇਹ ਨਹੀਂ ਦੱਸਿਆ ਗਿਆ ਕੀ ਸ਼ੋਅ ਕਦੋਂ ਆਨ-ਏਅਰ ਹੋਣਾ ਹੈ ਪਰ ਖ਼ਬਰਾਂ ਨੇ ਕੀ ਕਪਿਲ ਆਪਣੇ ਸ਼ੋਅ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਵੀ ਸ਼ਾਹਰੁਖ ਖ਼ਾਨ ਦੇ ਨਾਲ ਹੀ ਕਰਨਗੇ।