ਸੋਨੂੰ ਸੂਦ ਵੱਲੋਂ ਆਕਸੀਜਨ ਪਲਾਂਟ ਲਾਉਣ ਦਾ ਐਲਾਨ
ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਐਲਾਨ ਕੀਤਾ ਕਿ ਉਹ ਜੂਨ ਮਹੀਨੇ ਵਿੱਚ ਆਂਧਰਾ ਪ੍ਰਦੇਸ਼ ਵਿੱਚ ਕੁਝ ਆਕਸੀਜਨ ਪਲਾਂਟ ਲਵਾਉਣਗੇ। ਸੋਨੂੰ ਸੂਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਆਕਸੀਜਨ ਪਲਾਂਟ ਦਾ ਪਹਿਲਾ ਸੈੱਟ ਜੂਨ ਮਹੀਨੇ ਵਿੱਚ ਕੁਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਤੇ ਇੱਕ ਜ਼ਿਲੇ 'ਚ ਲਾਇਆ ਜਾਵੇਗਾ।
ਮੁੰਬਈ: ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਐਲਾਨ ਕੀਤਾ ਕਿ ਉਹ ਜੂਨ ਮਹੀਨੇ ਵਿੱਚ ਆਂਧਰਾ ਪ੍ਰਦੇਸ਼ ਵਿੱਚ ਕੁਝ ਆਕਸੀਜਨ ਪਲਾਂਟ ਲਵਾਉਣਗੇ। ਸੋਨੂੰ ਸੂਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਆਕਸੀਜਨ ਪਲਾਂਟ ਦਾ ਪਹਿਲਾ ਸੈੱਟ ਜੂਨ ਮਹੀਨੇ ਵਿੱਚ ਕੁਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਤੇ ਇੱਕ ਜ਼ਿਲੇ 'ਚ ਲਾਇਆ ਜਾਵੇਗਾ।
ਇਸ ਤੋਂ ਬਾਅਦ ਹੋਰ ਲੋੜਵੰਦ ਰਾਜਾਂ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੇਂਡੂ ਭਾਰਤ ਦਾ ਸਮਰਥਨ ਕੀਤਾ ਜਾਵੇ। ਸੋਨੂੰ ਸੂਦ ਲਗਾਤਾਰ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਕੰਸਟ੍ਰੇਟਰ ਤੇ ਹੋਰ ਲੋੜੀਂਦੇ ਉਪਕਰਣਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਭਾਰਤ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ।
ਸੋਨੂੰ ਸੂਦ ਸੋਸ਼ਲ ਮੀਡਿਆ ਰਹੀ ਕਈ ਲੋੜਵੰਦਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਮਦਦ ਕਰਦੇ ਹਨ। ਇਹੀ ਨਹੀਂ ਸੋਨੂੰ ਸੂਦ ਤੋਂ ਮਦਦ ਲੈਣ ਲਈ ਲੋਕ ਸੋਨੂੰ ਦੇ ਮੁੰਬਈ ਵਾਲੇ ਘਰ ਵਿੱਚ ਵੀ ਪਹੁੰਚ ਰਹੇ ਹਨ। ਸੋਨੂੰ ਸੂਦ ਬਿਨਾ ਕਿਸੇ ਨੂੰ ਨਿਰਾਸ਼ ਕੀਤੇ ਹੋਏ ਸਭ ਦੀ ਮਦਦ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :