South Actress: ਸਾਊਥ ਦੀ ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਵਿਆਹ ਤੋਂ ਇੱਕ ਸਾਲ ਬਾਅਦ ਹੀ ਪਤੀ ਦੀ ਮੌਤ
Sruthi Shanmuga Priya: ਟੀਵੀ ਅਤੇ ਤਾਮਿਲ ਅਦਾਕਾਰਾ ਸਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਇਸ ਦੁਨੀਆ ਵਿੱਚ ਨਹੀਂ ਰਹੇ। ਵਿਆਹ ਤੋਂ ਇੱਕ ਸਾਲ ਬਾਅਦ ਹੀ ਅਦਾਕਾਰਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
Sruthi Shanmuga Priya Husband Dies: ਟੀਵੀ ਅਤੇ ਤਾਮਿਲ ਅਦਾਕਾਰਾ ਸਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਇਸ ਦੁਨੀਆਂ ਵਿੱਚ ਨਹੀਂ ਰਹੇ। ਵਿਆਹ ਤੋਂ ਇੱਕ ਸਾਲ ਬਾਅਦ ਹੀ ਅਦਾਕਾਰਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਹ ਖਬਰ ਸੁਣ ਕੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਸਦਮੇ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸ਼ਰੂਤੀ ਨੇ ਹਾਲ ਹੀ ਵਿੱਚ ਆਪਣੇ ਪਤੀ ਅਰਵਿੰਦ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਦੋਵਾਂ ਨੇ ਪਿਛਲੇ ਸਾਲ 27 ਮਈ ਨੂੰ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: ਅਦਾਕਾਰ ਰਣਬੀਰ ਕਪੂਰ ਨੂੰ ਇਹ ਗੰਭੀਰ ਤੇ ਦੁਰਲੱਭ ਬੀਮਾਰੀ, ਦੋਸਤ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਅਦਾਕਾਰਾ ਸ਼ਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਦਾ ਦਿਹਾਂਤ
ਦੱਸ ਦੇਈਏ ਕਿ ਟੀਵੀ ਸੀਰੀਅਲ ਸਟਾਰ ਸ਼ਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਵੀ ਕਾਫੀ ਮਸ਼ਹੂਰ ਸਨ। ਜੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਅਰਵਿੰਦ ਸ਼ੇਖਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਅਚਾਨਕ ਹੋਈ ਮੌਤ ਕਾਰਨ ਹਰ ਕੋਈ ਸੋਗ ਵਿੱਚ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
View this post on Instagram
ਅਦਾਕਾਰਾ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ
ਪੋਸਟ ਸ਼ੇਅਰ ਕਰਦੇ ਹੋਏ ਅਭਿਨੇਤਰੀ ਸ਼ਰੂਤੀ ਨੇ ਲਿਖਿਆ ਕਿ ਸਿਰਫ ਸਰੀਰ ਹੀ ਵੱਖ ਹੋਇਆ ਹੈ ਪਰ ਤੁਹਾਡੀ ਆਤਮਾ ਅਤੇ ਵਿਚਾਰ ਹਮੇਸ਼ਾ ਮੇਰੇ ਨਾਲ ਰਹਿਣਗੇ ਅਤੇ ਹਮੇਸ਼ਾ ਮੇਰੀ ਰੱਖਿਆ ਕਰਨਗੇ। ਰੈਸਟ ਇਨ ਪੀਸ ਮਾਇ ਲਵ ਅਰਵਿੰਦ ਸ਼ੇਖਰ... ਤੁਹਾਡੇ ਲਈ ਮੇਰਾ ਪਿਆਰ ਹੋਰ ਵੀ ਵਧ ਗਿਆ ਹੈ। ਅਸੀਂ ਪਹਿਲਾਂ ਹੀ ਇੱਕ ਦੂਜੇ ਨਾਲ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਕਰ ਲਈਆਂ ਹਨ, ਜਿਨ੍ਹਾਂ ਨੂੰ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੰਭਾਲ ਕੇ ਰੱਖਾਂਗੀ. ਅਰਵਿੰਦ ਤੁਹਾਨੂੰ ਬਹੁਤ ਯਾਦ ਕਰਦੀ ਹਾਂ ਅਤੇ ਤੁਹਾਨੂੰ ਪਹਿਲਾਂ ਨਾਲੋਂ ਵੱਧ ਪਿਆਰ ਕਰਦੀ ਹਾਂ।