ਪੜਚੋਲ ਕਰੋ
SSR Case: ਤੀਸਰੇ ਦਿਨ CBI ਨੇ ਕਰੀਬ 8 ਘੰਟੇ ਕੀਤੀ ਪੁੱਛਗਿੱਛ, ਡਰੱਗਸ ਨਾਲ ਜੁੜੇ ਸਵਾਲ 'ਤੇ ਭੜਕੀ ਰੀਆ
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਤੀਜੇ ਦਿਨ ਸੀਬੀਆਈ ਵਲੋਂ ਰੀਆ ਚੱਕਰਵਰਤੀ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ ਗਈ। ਰੀਆ ਚੱਕਰਵਰਤੀ ਐਤਵਾਰ ਸਵੇਰੇ 10.30 ਵਜੇ ਡੀਆਰਡੀਓ ਗੈਸਟ ਹਾਊਸ ਪਹੁੰਚੀ।

ਸੰਕੇਤਕ ਤਸਵੀਰ
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਤੀਜੇ ਦਿਨ ਸੀਬੀਆਈ ਵਲੋਂ ਰੀਆ ਚੱਕਰਵਰਤੀ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ ਗਈ। ਰੀਆ ਚੱਕਰਵਰਤੀ ਐਤਵਾਰ ਸਵੇਰੇ 10.30 ਵਜੇ ਡੀਆਰਡੀਓ ਗੈਸਟ ਹਾਊਸ ਪਹੁੰਚੀ। ਇਸ ਤੋਂ ਬਾਅਦ ਉਹ ਸ਼ਾਮ ਕਰੀਬ 7 ਵਜੇ ਪੁੱਛਗਿੱਛ ਤੋਂ ਬਾਅਦ ਬਾਹਰ ਆ ਗਈ। ਸੂਤਰਾਂ ਅਨੁਸਾਰ ਅੱਜ ਦੀ ਪੜਤਾਲ ਵਿੱਚ ਰੀਆ ਦਾ ਵਿਵਹਾਰ ਸਹੀ ਨਹੀਂ ਸੀ। ਪੁੱਛਗਿੱਛ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਕੰਗਨਾ ਰਣੌਤ ਦਾ ਮੁੰਬਈ ਪੁਲਿਸ 'ਤੇ ਨਿਸ਼ਾਨਾ, ਕਿਹਾ-ਮੂਵੀ ਮਾਫੀਆ ਤੋਂ ਜ਼ਿਆਦਾ ਮੁੰਬਈ ਪੁਲਿਸ ਤੋਂ ਲਗਦਾ ਡਰ ਰੀਆ ਤੋਂ ਇਲਾਵਾ ਸੈਮੂਅਲ ਮਿਰਾਂਡਾ, ਸਿਧਾਰਥ ਪਿਥਾਨੀ ਵੀ ਡੀਆਰਡੀਓ ਗੈਸਟ ਹਾਊਸ ਵਿੱਚ ਮੌਜੂਦ ਸੀ। ਪਹਿਲੇ ਦਿਨ ਰੀਆ ਤੋਂ ਸੀਬੀਆਈ ਨੇ ਦਸ ਘੰਟੇ ਅਤੇ ਦੂਜੇ ਦਿਨ ਤਕਰੀਬਨ ਸੱਤ ਘੰਟੇ ਪੁੱਛਗਿੱਛ ਕੀਤੀ। ਸੂਤਰਾਂ ਨੇ ਦੱਸਿਆ ਕਿ ਰੀਆ ਚੱਕਰਵਰਤੀ ਨਸ਼ਿਆਂ ਨਾਲ ਜੁੜੇ ਪ੍ਰਸ਼ਨਾਂ 'ਤੇ ਭੜਕ ਉੱਠੀ। ਤਿੰਨ ਦਿਨਾਂ ਦੀ ਪੁੱਛਗਿੱਛ 'ਚ ਰੀਆ ਚੱਕਰਵਰਤੀ ਤੋਂ 100 ਤੋਂ ਵੱਧ ਸਵਾਲ ਪੁੱਛੇ ਗਏ ਹਨ। ਸੀਬੀਆਈ ਦੇ ਇਕ ਸੂਤਰ ਨੇ ਦੱਸਿਆ ਕਿ ਏਜੰਸੀ ਤੋਂ ਸੁਸ਼ਾਂਤ ਦੇ ਕ੍ਰੈਡਿਟ ਕਾਰਡ ਅਤੇ ਅਭਿਨੇਤਾ ਦੇ ਡਾਕਟਰੀ ਇਲਾਜ ਦੌਰਾਨ ਹੋਏ ਖਰਚਿਆਂ ਬਾਰੇ ਪੁੱਛਗਿੱਛ ਕੀਤੀ ਗਈ। ਇਸ ਦੇ ਨਾਲ ਹੀ ਉਸ ਨੂੰ ਨਸ਼ਿਆਂ ਬਾਰੇ ਵੀ ਪੁੱਛਗਿੱਛ ਕੀਤੀ ਗਈ, ਜਿਸ ‘ਤੇ ਰੀਆ ਗੁੱਸੇ 'ਚ ਆ ਗਈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















