ਮੁੰਬਈ: ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕੇਦਾਰਨਾਥ’ ਅੱਜਕਲ੍ਹ ਕਾਫੀ ਸੁਰਖੀਆਂ ‘ਚ ਹੈ। ਫ਼ਿਲਮ ‘ਚ ਉਹ ਸੁਸ਼ਾਂਤ ਸਿੰਘ ਰਾਜਪੁਤ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਅੱਜ ਦੂਜਾ ਗਾਣਾ ‘ਸਵੀਟ-ਹਾਰਟ’ ਰਿਲੀਜ਼ ਹੋ ਗਿਆ ਹੈ। ਇਸ ‘ਚ ਦੋਨਾਂ ਸਟਾਰਸ ਦਾ ਗਜ਼ਬ ਦਾ ਰੋਮਾਂਸ ਦੇਖਣ ਨੂੰ ਮਿਲਿਆ ਹੈ।

‘ਸਵੀਟ-ਹਾਰਟ’ ਸੌਂਗ ਦਾ ਟਾਈਟਲ ਹੈ ਜਿਸ ‘ਚ ਦੋਨੋਂ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਗਾਣੇ ‘ਚ ਸਾਰਾ-ਸੁਸ਼ਾਂਤ ਖੂਬ ਥਿਰਕਦੇ ਵੀ ਨਜ਼ਰ ਆ ਰਹੇ ਹਨ। ਗਾਣੇ ‘ਚ ਨਜ਼ਰ ਆ ਰਿਹਾ ਹੈ ਕਿ ਇਹ ਵੈਡਿੰਗ ਫੰਕਸ਼ਨ ਦੌਰਾਨ ਹੋ ਰਿਹਾ ਹੈ। ਸਾਰਾ ਨੇ ਗਾਣੇ ‘ਚ ਸ਼ਰਾਰਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਗਾਣੇ ‘ਚ ਸਾਰਾ-ਸੁਸ਼ਾਂਤ ਦਾ ਅੱਖਾਂ ਵਾਲਾ ਰੋਮਾਂਸ ਖੂਬ ਛਾਇਆ ਹੋਇਆ ਹੈ।



ਇਸ ਗਾਣੇ ਨੂੰ ਦੇਵ ਨੇਗੀ ਨੇ ਗਾਇਆ ਹੈ ਤੇ ਇਸ ਨੂੰ ਮਿਊਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ। ਸੌਂਗ ਦੇ ਬੋਲ ਅਮਿਤਾਭ ਭਟਾਚਾਰੀਆ ਨੇ ਲਿਖਿਆ ਹੈ। ਫ਼ਿਲਮ ‘ਚ ਦੋਨਾਂ ਦੀ ਲਵ-ਸਟੋਰੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਰਾ ਦੀ ਖੂਬ ਤਾਰੀਫਾਂ ਵੀ ਹੋ ਰਹੀਆਂ ਹਨ। ‘ਕੇਦਾਰਨਾਥ’ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।