ਮਹਾਰਾਸ਼ਟਰ ਦੇ ਕੁੱਲ ਅੱਠ ਸਾਬਕਾ ਪੁਲਿਸ ਅਫ਼ਸਰਾਂ (DGP's and Police Commissioners) ਨੇ ਬੰਬੇ ਹਾਈਕੋਰਟ 'ਚ ਜਨਹਿਤ ਪਟੀਸ਼ਨ ਪਾਈ ਹੈ ਜਿਸ 'ਚ ਸ਼ੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਮੀਡੀਆ ਵੱਲੋਂ ਮੁੰਬਈ ਪੁਲਿਸ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਲਾਏ ਗਏ ਹਨ।
ਉਨ੍ਹਾਂ ਦਾ ਕਹਿਣਾ ਕਿ ਸੁਸ਼ਾਂਤ ਕੇਸ 'ਚ ਮੀਡੀਆ ਮੁੰਬਈ ਪੁਲਿਸ ਖਿਲਾਫ ਨਜਾਇਜ਼, ਗਲਤ ਤੇ ਝੂਠੀ ਮੁਹਿੰਮ ਚਲਾ ਰਿਹਾ ਹੈ। ਪਟੀਸ਼ਨ ਦਾਖਲ ਕਰਦਿਆਂ ਮੀਡੀਆ ਟ੍ਰਾਇਲ 'ਤੇ ਰੋਕ ਦੀ ਮੰਗ ਕੀਤੀਹੈ।
ਪਟੀਸ਼ਨ 'ਚ ਕਿਹਾ ਗਿਆ ਕਿ ਟੀਵੀ ਚੈਨਲਾਂ ਦਾ ਇੱਕ ਹਿੱਸਾ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਪੱਖਪਾਤੀ ਰਿਪੋਰਟਿੰਗ ਰਾਹੀਂ ਬਦਲਣ ਦੀ ਕੋਸ਼ਿਸ਼ 'ਚ ਹੈ। ਇਸ ਲਈ ਪਟੀਸ਼ਨ ਪਾਉਂਦਿਆਂ ਇਸ ਕੇਸ 'ਚ ਮੀਡੀਆ ਟ੍ਰਾਇਲ 'ਤੇ ਤੁਰੰਤ ਰੋਕ ਦੀ ਮੰਗ ਕੀਤੀ ਹੈ।
ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਹੈਕ, ਇਸ ਤਰ੍ਹਾਂ ਦੇ ਹੋਏ ਕਈ ਟਵੀਟ ਤੇ ਰੱਖੀ ਸੀ ਇਹ ਮੰਗ
ਭਾਰਤ 'ਚ PUBG ਬੈਨ: ਮਾਪੇ ਖੁਸ਼ ਤੇ ਨੌਜਵਾਨ ਹੈਰਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ