Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਫਿਰ ਤੋਂ ਦਿਖੇਗਾ ਵੱਡੇ ਪਰਦੇ 'ਤੇ, 'MS ਧੋਨੀ ਦ ਅਨਟੋਲਡ ਸਟੋਰੀ' ਫਿਰ ਤੋਂ ਹੋਵੇਗੀ ਰਿਲੀਜ਼
SSR Dhoni Film: ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਸੁਪਰਹਿੱਟ ਫਿਲਮ 'MS Dhoni The Untold Story' ਫਿਰ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਧੋਨੀ ਦੀ ਇਸ ਬਾਇਓਪਿਕ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
MS Dhoni The Untold Story Re Release: ਬਾਲੀਵੁੱਡ ਦੇ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਬੇਸ਼ੱਕ ਸਾਡੇ ਵਿਚਕਾਰ ਨਹੀਂ ਹਨ, ਪਰ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀਆਂ ਸ਼ਾਨਦਾਰ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਜੇਕਰ ਸੁਸ਼ਾਂਤ ਦੇ ਕਰੀਅਰ ਦੀਆਂ ਸਭ ਤੋਂ ਸ਼ਾਨਦਾਰ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਨਿਰਦੇਸ਼ਕ ਨੀਰਜ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਐੱਮ.ਐੱਸ. ਧੋਨੀ ਦਿ ਅਨਟੋਲਡ ਸਟੋਰੀ' ਦਾ ਨਾਂ ਜ਼ਰੂਰ ਇਸ 'ਚ ਸ਼ਾਮਲ ਹੋਵੇਗਾ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਇਸ ਬਾਇਓਪਿਕ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ 'ਐਮਐਸ ਧੋਨੀ ਦਿ ਅਨਟੋਲਡ ਸਟੋਰੀ' ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਹੋਣ ਵਾਲੀ ਹੈ।
'ਐਮਐਸ ਧੋਨੀ ਦਿ ਅਨਟੋਲਡ ਸਟੋਰੀ' ਮੁੜ ਹੋਵੇਗੀ ਰਿਲੀਜ਼
ਵੀਰਵਾਰ ਨੂੰ, ਸਟਾਰ ਸਟੂਡੀਓ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਤਾਜ਼ਾ ਟਵੀਟ ਕੀਤਾ ਹੈ। ਇਸ ਟਵੀਟ 'ਚ ਸਟਾਰ ਸਟੂਡੀਓਜ਼ ਨੇ ਜਾਣਕਾਰੀ ਦਿੱਤੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ 'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' ਸਿਲਵਰ ਸਕ੍ਰੀਨ 'ਤੇ ਫਿਰ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਟਵੀਟ 'ਚ ਲਿਖਿਆ ਹੈ- 'ਜਦੋਂ ਮਾਹੀ ਫਿਰ ਤੋਂ ਪਿਚ 'ਤੇ ਆਵੇਗੀ ਤਾਂ ਪੂਰੇ ਭਾਰਤ 'ਚ ਸਿਰਫ ਧੋਨੀ ਧੋਨੀ ਧੋਨੀ ਦਾ ਨਾਅਰਾ ਲੱਗੇਗਾ। 12 ਮਈ ਨੂੰ ਫਿਲਮ 'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋਣ ਜਾ ਰਹੀ ਹੈ।
Jab Mahi phir pitch pe aayega, pura India sirf "Dhoni! Dhoni! Dhoni!" chilaayega. M.S. Dhoni: The Untold Story Re-Releasing in cinemas on 12th May@msdhoni #SushantSinghRajput @advani_kiara @DishPatani @AnupamPKher @bhumikachawlat @FFW_Official pic.twitter.com/bfpn3JiD7h
— Star Studios (@starstudios_) May 4, 2023
ਇਸ ਟਵੀਟ 'ਚ ਫਿਲਮ ਦਾ ਪੋਸਟਰ ਵੀ ਸ਼ਾਮਲ ਹੈ, ਜਿਸ 'ਤੇ ਲਿਖਿਆ ਹੈ- ਮਾਹੀ ਫਿਰ ਆ ਰਿਹਾ ਹੈ। ਜਾਣਿਆ ਜਾਂਦਾ ਹੈ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਰਾਸਤ ਦੀ ਗਾਥਾ ਨੂੰ ਮੁੜ ਤੋਂ ਦੇਖਣ ਲਈ ਫਿਲਮ 'ਐਮਐਸ ਧੋਨੀ ਦਿ ਅਨਟੋਲਡ ਸਟੋਰੀ' ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾ ਰਹੀ ਹੈ।
ਫਿਲਮ 'ਚ ਸੁਸ਼ਾਂਤ ਨੇ ਜਿੱਤਿਆ ਸੀ ਸਭ ਦਾ ਦਿਲ
'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' 'ਚ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਇਆ ਸੀ। ਆਲਮ ਇਹ ਸੀ ਕਿ 'ਐਮਐਸ ਧੋਨੀ ਦਿ ਅਨਟੋਲਡ ਸਟੋਰੀ' ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਸਾਲ 2016 'ਚ ਰਿਲੀਜ਼ ਹੋਈ 'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' ਨੇ ਬਾਕਸ ਆਫਿਸ 'ਤੇ 133.04 ਕਰੋੜ ਦੀ ਬੰਪਰ ਕਮਾਈ ਕੀਤੀ ਸੀ।