ਸੁਸ਼ਾਂਤ ਰਾਜਪੂਤ ਕੇਸ ਦੀ ਸੁਪਰੀਮ ਕੋਰਟ 'ਚ ਸੁਣਵਾਈ, ਇਸ ਅਹਿਮ ਪੱਖ 'ਤੇ ਆਵੇਗਾ ਫੈਸਲਾ
ਸੁਣਵਾਈ ਕਰ ਰਹੇ ਜਸਟਿਸ ਰਿਸ਼ੀਕੇਸ਼ ਰਾਏ ਨੇ ਸਾਰੇ ਪੱਖਾਂ ਨੂੰ ਆਪਣੀਆਂ ਦਲੀਲਾਂ ਦਾ ਲਿਖਿਤ ਨੋਟ 13 ਅਗਸਤ ਤਕ ਜਮ੍ਹਾ ਕਰਾਉਣ ਦੀ ਇਜਾਜ਼ਤ ਦਿੱਤੀ ਸੀ। ਸਾਰੇ ਪੱਖਾਂ ਨੇ 13 ਅਗਤ ਨੂੰ ਆਪਣਾ ਜਵਾਬ ਦਾਖਲ ਕਰ ਦਿੱਤਾ ਸੀ।

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ 'ਤੇ ਸੁਪਰੀਮ ਕੋਰਟ 11 ਵਜੇ ਤਕ ਫੈਸਲਾ ਸੁਣਾਵੇਗਾ। ਕੋਰਟ ਨੇ ਇਹ ਤੈਅ ਕਰਨਾ ਹੈ ਕਿ ਮਾਮਲੇ ਦੀ ਜਾਂਚ ਕੌਣ ਕਰੇਗਾ? ਮਾਮਲੇ 'ਚ 11 ਅਗਸਤ ਨੂੰ ਸੁਣਵਾਈ ਪੂਰੀ ਕਰਨ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਸੁਣਵਾਈ ਕਰ ਰਹੇ ਜਸਟਿਸ ਰਿਸ਼ੀਕੇਸ਼ ਰਾਏ ਨੇ ਸਾਰੇ ਪੱਖਾਂ ਨੂੰ ਆਪਣੀਆਂ ਦਲੀਲਾਂ ਦਾ ਲਿਖਿਤ ਨੋਟ 13 ਅਗਸਤ ਤਕ ਜਮ੍ਹਾ ਕਰਾਉਣ ਦੀ ਇਜਾਜ਼ਤ ਦਿੱਤੀ ਸੀ। ਸਾਰੇ ਪੱਖਾਂ ਨੇ 13 ਅਗਤ ਨੂੰ ਆਪਣਾ ਜਵਾਬ ਦਾਖਲ ਕਰ ਦਿੱਤਾ ਸੀ।
ਮਹਾਰਾਸ਼ਟਰ ਸਰਕਾਰ ਤੇ ਰੀਆ ਚਕ੍ਰਵਰਤੀ ਨੇ ਸੀਬੀਆਈ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਸ ਦਾ ਬਿਹਾਰ ਸਰਕਾਰ ਤੇ ਸੁਸ਼ਾਂਤ ਦੇ ਪਿਤਾ ਦੇ ਵਕੀਲ ਨੇ ਤਿੱਖਾ ਵਿਰੋਧ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ