ਪੜਚੋਲ ਕਰੋ

Swaran Sivia: ਜਦੋਂ ਕੁਲਦੀਪ ਮਾਣਕ ਨੇ ਹੰਕਾਰ 'ਚ ਪਾੜ ਦਿੱਤੇ ਸੀ ਸਵਰਨ ਸਿਵਿਆ ਦੇ ਲਿਖੇ ਗੀਤ, ਸਿਵਿਆ ਨੇ ਇੰਜ ਲਿਆ ਸੀ ਬਦਲਾ

Swaran Sivia Death: ਅਮਰ ਸਿੰਘ ਚਮਕੀਲਾ ਨੂੰ ਸਟਾਰ ਬਣਾਉਣ ਵਾਲੇ ਸਵਰਨ ਸਿਵਿਆ ਹੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਕੁਲਦੀਪ ਮਾਣਕ ਨੇ ਸਵਰਨ ਸਿਵਿਆ ਦੀ ਬੇਇੱਜ਼ਤੀ ਨਾ ਕੀਤੀ ਹੁੰਦੀ ਤਾਂ ਚਮਕੀਲਾ ਸ਼ਾਇਦ ਕਦੇ ਸਿਵਿਆ ਦੇ ਲਿਖੇ ਨਾ ਗਾਉਂਦੇ

Swaran Sivia Death: ਸਵਰਨ ਸਿਵਿਆ ਦਾ ਦੇਹਾਂਤ ਪੰਜਾਬੀ ਇੰਡਸਟਰੀ ਲਈ ਵੱਡਾ ਸਦਮਾ ਹੈ। ਉਹ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਸੀ। ਉਨ੍ਹਾਂ ਦੇ ਲਿਖੇ ਗੀਤ ਗਾ ਕੇ ਕਈ ਗਾਇਕ ਸਟਾਰ ਬਣੇ ਸੀ। ਉਨ੍ਹਾਂ ਵਿੱਚੋਂ ਇੱਕ ਨਾਮ ਅਮਰ ਸਿੰਘ ਚਮਕੀਲਾ ਦਾ ਵੀ ਸੀ। ਜੀ ਹਾਂ, ਅਮਰ ਸਿੰਘ ਚਮਕੀਲਾ ਨੂੰ ਸਟਾਰ ਬਣਾਉਣ ਵਾਲੇ ਸਵਰਨ ਸਿਵਿਆ ਹੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਕੁਲਦੀਪ ਮਾਣਕ ਨੇ ਸਵਰਨ ਸਿਵਿਆ ਦੀ ਬੇਇੱਜ਼ਤੀ ਨਾ ਕੀਤੀ ਹੁੰਦੀ ਤਾਂ ਚਮਕੀਲਾ ਸ਼ਾਇਦ ਕਦੇ ਸਿਵਿਆ ਦੇ ਲਿਖੇ ਨਾ ਗਾਉਂਦੇ। ਪੜ੍ਹੋ ਇਹ ਕਿੱਸਾ:

ਕੁੱਝ ਸਾਲ ਪਹਿਲਾਂ ਸਵਰਨ ਸਿਵਿਆ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਕੁਲਦੀਪ ਮਾਣਕ ਨੇ ਸਿਵਿਆ ਨੂੰ ਬੇਇੱਜ਼ਤ ਕੀਤਾ ਸੀ। ਇਹ ਗੱਲ 80 ਦੇ ਦਹਾਕਿਆਂ ਦੀ ਹੈ। ਉਸ ਸਮੇਂ ਸਿਵਿਆ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। 

ਉਨ੍ਹਾਂ ਨੇ ਕੁਲਦੀਪ ਮਾਣਕ ਲਈ ਬੜੇ ਪਿਆਰ ਤੇ ਮੇਹਨਤ ਨਾਲ ਕੁੱਝ ਕਲੀਆਂ ਲਿਖੀਆਂ ਸੀ। ਉਹ ਇਨ੍ਹਾਂ ਕਲੀਆਂ ਨੂੰ ਲੈਕੇ ਕੁਲਦੀਪ ਮਾਣਕ ਕੋਲ ਗਏ ਤਾਂ ਉਦੋਂ ਮਾਣਕ ਬਿਜ਼ੀ ਸੀ ਅਤੇ ਆਪਣੀ ਕਾਰ 'ਚ ਰਵਾਨਾ ਹੋ ਕੇ ਸਟੇਜ ਸ਼ੋਅ ਲਈ ਜਾ ਰਹੇ ਸੀ। ਇਸ ਦੌਰਾਨ ਸਿਵਿਆ ਨੇ ਮਾਣਕ ਨੂੰ ਆਪਣੀਆਂ ਲਿਖੀਆਂ ਕਲੀਆਂ ਦਿੱਤੀਆਂ ਅਤੇ ਕਿਹਾ ਕਿ 'ਮਾਣਕ ਸਾਹਿਬ ਮੈਂ ਤੁਹਾਡੇ ਲਈ ਸਪੈਸ਼ਲ ਇਹ ਕਲੀਆਂ ਲਿਖੀਆਂ ਹਨ, ਕਿਰਪਾ ਕਰਕੇ ਤੁਸੀਂ ਇਨ੍ਹਾਂ 'ਤੇ ਇੱਕ ਨਜ਼ਰ ਮਾਰ ਲਓ।' ਇਸ 'ਤੇ ਕੁਲਦੀਪ ਮਾਣਕ ਨੇ ਹੰਕਾਰ 'ਚ ਸਾਰੇ ਪੇਜਾਂ ਨੂੰ ਪਲਟਿਆ ਅਤੇ ਉਨ੍ਹਾਂ ਨੂੰ ਮਰੋੜ ਤਰੋੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਕਿਹਾ 'ਆਹ ਲੈ ਪੜ੍ਹ ਲਈਆਂ ਤੇਰੀਆਂ ਕਲੀਆਂ।' 

ਮਾਣਕ ਦੇ ਇਸ ਵਤੀਰੇ ਨੇ ਸਿਵਿਆ ਨੂੰ ਬਹੁਤ ਦੁਖੀ ਕਰ ਦਿੱੱਤਾ ਸੀ। ਇਸ ਦੇ ਜਵਾਬ 'ਚ ਸਿਵਿਆ ਨੇ ਮਾਣਕ ਨੂੰ ਕਿਹਾ, 'ਇੱਕ ਦਿਨ ਤੁਸੀਂ ਮੇਰੇ ਤੋਂ ਇਹੀ ਕਲੀਆਂ, ਇਹੀ ਗੀਤ ਮੰਗੋਗੇ।' ਇਸ 'ਤੇ ਮਾਣਕ ਨੇ ਕਿਹਾ, 'ਕੋਈ ਗੱਲ ਨਹੀਂ ਤੂੰ ਚੱਲ ਆਪਣਾ ਕੰਮ ਕਰ।' 

ਇਹੀ ਕਲੀਆਂ ਗਾ ਕੇ ਚਮਕੀਲਾ ਬਣੇ ਸਟਾਰ
ਉਹੀ ਕਲੀਆਂ ਜੋ ਕੁਲਦੀਪ ਮਾਣਕ ਨੇ ਪਾੜ ਕੇ ਸੁੱਟੀਆਂ ਸੀ। ਸਿਵਿਆ ਨੇ ਜਾ ਕੇ ਅਮਰ ਸਿੰਘ ਚਮਕੀਲਾ ਨੂੰ ਦਿਖਾਈਆਂ। ਸਿਵਿਆ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਚਮਕੀਲਾ ਬੇਹੱਦ ਡਾਊਨ ਟੂ ਅਰਥ ਇਨਸਾਨ ਸਨ। ਉਨ੍ਹਾਂ ਨੇ ਸਿਵਿਆ ਨੂੰ ਬੜੇ ਪਿਆਰ ਤੇ ਇੱਜ਼ਤ ਨਾਲ ਟਰੀਟ ਕੀਤਾ। ਬੱਸ ਫਿਰ ਕੀ ਹੋਣਾ ਸੀ, ਸਿਵਿਆ ਦੇ ਲਿਖੇ ਗੀਤ ਕਲੀਆਂ ਗਾ ਕੇ ਚਮਕੀਲਾ ਸਟਾਰ ਤੇ ਫਿਰ ਸੁਪਰਸਟਾਰ ਬਣ ਗਏ।

ਕੁਲਦੀਪ ਮਾਣਕ ਤੋਂ ਸਿਵਿਆ ਨੇ ਇੰਜ ਲਿਆ ਬਦਲਾ
ਇੱਕ ਦਿਨ ਕੁਲਦੀਪ ਮਾਣਕ ਅਮਰ ਸਿੰਘ ਚਮਕੀਲਾ ਦੇ ਦਫਤਰ ਗਏ। ਉਹ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਇਸ ਦਰਮਿਆਨ ਮਾਣਕ ਨੇ ਚਮਕੀਲਾ ਨੂੰ ਕਿਹਾ ਕਿ ਜਿਹੜੇ ਮੁੰਡੇ ਤੋਂ ਤੂੰ ਗਾਣੇ ਲੈਂਦਾ ਹੈਂ, ਮੈਨੂੰ ਵੀ ਉਸ ਤੋਂ ਗਾਣੇ ਦੁਆ ਦੇ। ਉਸ ਸਮੇਂ ਸਿਵਿਆ ਵੀ ਚਮਕੀਲਾ ਨਾਲ ਉੱਥੇ ਹੀ ਬੈਠੇ ਸੀ। ਇਸ 'ਤੇ ਚਮਕੀਲਾ ਨੇ ਜਵਾਬ ਦਿੱਤਾ ਕਿ ਇਹੀ ਉਹ ਮੁੰਡਾ ਹੈ, ਜਿਸ ਦੇ ਲਿਖੇ ਗਾਣੇ ਮੈਂ ਗਾਉਂਦਾ ਹਾਂ। ਇਸ 'ਤੇ ਕੁਲਦੀਪ ਮਾਣਕ ਨੇ ਸਿਵਿਆ ਨੂੰ ਕਿਹਾ ਕਿ ਮੇਰੇ ਲਈ ਵੀ 2-4 ਗਾਣੇ ਲਿਖੋ। ਆਖਰ ਉਹ ਘੜੀ ਆ ਹੀ ਗਈ ਸੀ, ਜਦੋਂ ਸਿਵਿਆ ਨੂੰ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਨੂੰ ਮਿਲਿਆ। ਸਿਵਿਆ ਨੇ ਮਾਣਕ ਦੀ ਗੱਲ ਸੁਣ ਕੇ ਕਿਹਾ, 'ਗਾਣੇ ਮੈਂ ਤੁਹਾਡੇ ਲਈ ਜ਼ਰੂਰ ਲਿਖਾਂਗਾ, ਪਰ ਮੈਂ ਤੁਹਾਨੂੰ ਇੱਕ ਕਿੱਸਾ ਯਾਦ ਕਰਾਉਣਾ ਚਾਹੁੰਦਾ ਹਾਂ। ਮੈਂ ਉਹ ਸਵਰਨ ਸਿਵਿਆ ਹਾਂ, ਜੋ ਤੁਹਾਡੇ ਕੋਲ ਕਲੀਆਂ ਲੈਕੇ ਆਇਆ ਸੀ ਤੇ ਤੁਸੀਂ ਉਨ੍ਹਾਂ ਨੂੰ ਬਿਨਾਂ ਪੜ੍ਹੇ ਹੀ ਪਾੜ ਕੇ ਸੁੱਟ ਦਿੱਤਾ ਸੀ। ਹੁਣ ਮੇਰੀ ਮਰਜ਼ੀ ਹੈ ਮੈਂ ਤੁਹਾਨੂੰ ਗਾਣੇ ਲਿਖ ਕੇ ਦੇਵਾਂ ਜਾਂ ਨਾ ਦੇਵਾਂ।' ਇਸ 'ਤੇ ਕੁਲਦੀਪ ਮਾਣਕ ਨੇ ਕਿਹਾ ਕਿ 'ਹਾਂ ਸਹੀ ਕਿਹਾ ਤੇਰੀ ਮਰਜ਼ੀ ਆ, ਤੂੰ ਜਿਵੇਂ ਕਰਨਾ ਚਾਹੁੰਦਾ ਹੈ ਕਰ ਲੈ।' 

ਇਸ ਤੋਂ ਬਾਅਦ ਸਿਵਿਆ ਨੇ ਕੁਲਦੀਪ ਮਾਣਕ ਲਈ ਗਾਣੇ ਲਿਖੇ ਅਤੇ ਉਨ੍ਹਾਂ ਦੇ ਲਿਖੇ ਗੀਤ ਕਾਫੀ ਹਿੱਟ ਵੀ ਹੋਏ। ਇਹ ਕਿੱਸਾ ਸਿਵਿਆ ਦੀ ਮੇਹਨਤ ਤੇ ਹਿੰਮਤ ਦੀ ਮਿਸਾਲ ਹੈ। ਉਨ੍ਹਾਂ ਨੇ ਕਦੇ ਵੀ ਜ਼ਿੰਦਗੀ 'ਚ ਹਾਰ ਮੰਨਣਾ ਨਹੀਂ ਸਿੱਖਿਆ ਸੀ। 

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget