ਪੜਚੋਲ ਕਰੋ
Advertisement
ਸੁਸ਼ਾਂਤ ਸਿੰਘ ਰਾਜਪੂਤ ਉਪਰ ਬਣੀ ਫਿਲਮ ਦੀ First Look ਆਈ ਸਾਹਮਣੇ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਚਾਰ ਦਿਨਾਂ ਬਾਅਦ ਹੀ ਫਿਲਮ 'Suicide or Murder' ਦਾ ਐਲਾਨ ਕਰਨ ਵਾਲੇ ਫਿਲਮ ਨਿਰਮਾਤਾ ਵਿਜੇ ਸ਼ੇਖਰ ਗੁਪਤਾ ਨੇ ਹੁਣ ਫਿਲਮ ਦਾ ਪਹਿਲੀ ਲੁੱਕ ਜਾਣੀ ਪੋਸਟਰ ਨੂੰ ਲਾਂਚ ਕੀਤਾ ਹੈ। 14 ਜੂਨ ਨੂੰ ਮੁੰਬਈ ਦੇ ਬਾਂਦਰਾ ਦੇ ਘਰ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਿਰਦਾਰ 'ਚ ਸਚਿਨ ਤਿਵਾਰੀ ਦਿਖਾਈ ਦੇਣਗੇ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਚਾਰ ਦਿਨਾਂ ਬਾਅਦ ਹੀ ਫਿਲਮ 'Suicide or Murder' ਦਾ ਐਲਾਨ ਕਰਨ ਵਾਲੇ ਫਿਲਮ ਨਿਰਮਾਤਾ ਵਿਜੇ ਸ਼ੇਖਰ ਗੁਪਤਾ ਨੇ ਹੁਣ ਫਿਲਮ ਦਾ ਪਹਿਲੀ ਲੁੱਕ ਜਾਣੀ ਪੋਸਟਰ ਨੂੰ ਲਾਂਚ ਕੀਤਾ ਹੈ। 14 ਜੂਨ ਨੂੰ ਮੁੰਬਈ ਦੇ ਬਾਂਦਰਾ ਦੇ ਘਰ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਿਰਦਾਰ 'ਚ ਸਚਿਨ ਤਿਵਾਰੀ ਦਿਖਾਈ ਦੇਣਗੇ। ਸਚਿਨ ਤਿਵਾਰੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਹਮਸ਼ਕਲ ਦੇ ਤੌਰ 'ਤੇ ਇੰਟਰਨੈੱਟ ‘ਤੇ ਖੂਬ ਵਾਇਰਲ ਹੋਏ।
ਸਚਿਨ ਤਿਵਾਰੀ ਇੱਕ ਟਿਕਟੋਕਰ ਹੈ ਤੇ ਰਾਏਬਰੇਲੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਨਿਰਮਾਤਾ ਵਿਜੇ ਸ਼ੇਖਰ ਗੁਪਤਾ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਬਾਲੀਵੁੱਡ ਵਿੱਚ ਚਲ ਰਹੇ ਨੈਪੋਟੀਜ਼ਮ ਤੇ ਬਾਹਰੀ ਲੋਕਾਂ ਨਾਲ ਹੋਣ ਵਾਲੇ ਭੇਦਭਾਵ ਬਾਰੇ ਕਈ ਖੁਲਾਸੇ ਕੀਤੇ ਜਾਣਗੇ।
ਸਿੱਧੂ ਮੂਸੇਵਾਲਾ ਖ਼ਿਲਾਫ਼ ਇੱਕ ਹੋਰ ਕੇਸ, 'ਸੰਜੂ' ਗਾਣੇ ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ
ਇਹ ਫਿਲਮ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ 'ਤੇ ਨਹੀਂ ਬਣੀ ਹੈ, ਬਲਕਿ ਇਸ ਫਿਲਮ ਦੇ ਜ਼ਰੀਏ ਬਾਹਰੋਂ ਆਉਣ ਵਾਲੀਆਂ ਅਸਲ ਕਲਾਕਾਰਾਂ ਦੇ ਖ਼ਿਲਾਫ਼ ਸਾਜਿਸ਼ਾਂ ਬਾਰੇ ਖੁਲਾਸਾ ਕੀਤਾ ਜਾਵੇਗਾ। ਥਿਏਟਰ ਖੁੱਲ੍ਹਣ ਦੀ ਸਥਿਤੀ ਵਿੱਚ, ‘ਸੁਸਾਈਡ ਐਂਡ ਮਰਡਰ’ ਅਗਲੇ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ।
ਆਖਰ ਹੁਣ ਸਿੱਧੂ ਮੂਸੇਵਾਲਾ ਨੇ ਕੀਤਾ ਕਿਹੜਾ ਗੁਨਾਹ, ਜਾਣੋ ਨਵੇਂ ਪੁਆੜੇ ਦੀ ਪੂਰੀ ਕਹਾਣੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement