ਪੜਚੋਲ ਕਰੋ
ਅਜੇ ਦੇਵਗਨ ਲਈ ਅਮਿਤਾਭ ਦੀ ਭਵਿਖਵਾਣੀ ਹੋਈ ਸੱਚ
ਅਜੇ ਦੇਵਗਨ ਇਕ ਅਜਿਹਾ ਸਿਤਾਰਾ ਹੈ ਜਿਸ ਦੀਆਂ ਲੁਕਸ ਸਭ ਤੋਂ ਹਟਕੇ ਹੁੰਦੀਆਂ ਹਨ। ਜਿਸ ਵੇਲੇ ਅਜੇ ਦੇਵਗਨ ਨੇ ਸ਼ੁਰੂਵਾਤ ਕੀਤੀ ਸੀ ਉਸ ਵੇਲੇ ਰੰਗ ਰੂਪ ਤੇ ਬਹੁਤ ਧਿਆਨ ਦਿੱਤਾ ਜਾਂਦਾ ਸੀ।

ਅਜੇ ਦੇਵਗਨ ਇਕ ਅਜਿਹਾ ਸਿਤਾਰਾ ਹੈ ਜਿਸ ਦੀਆਂ ਲੁਕਸ ਸਭ ਤੋਂ ਹਟਕੇ ਹੁੰਦੀਆਂ ਹਨ। ਜਿਸ ਵੇਲੇ ਅਜੇ ਦੇਵਗਨ ਨੇ ਸ਼ੁਰੂਵਾਤ ਕੀਤੀ ਸੀ ਉਸ ਵੇਲੇ ਰੰਗ ਰੂਪ ਤੇ ਬਹੁਤ ਧਿਆਨ ਦਿੱਤਾ ਜਾਂਦਾ ਸੀ। ਇਸ ਕਰਕੇ ਅਜੈ ਦੇਵਗਨ ਦਾ ਹੀਰੋ ਬਣਨ ਦਾ ਸੁਫਨਾ ਬਹੁਤ ਦੂਰ ਲੱਗਦਾ ਸੀ। ਅਕਸਰ ਅਜੇ ਦੇਵਗਨ ਨੂੰ ਆਪਣੇ ਰੰਗ ਰੂਪ ਕਰਕੇ ਕਈ ਗੱਲਾਂ ਦਾ ਸਾਮਣਾ ਕਰਨਾ ਪੈਂਦਾ ਸੀ।
ਜਦ ਫਾਇਟ ਮਾਸਟਰ ਵਿਰੁ ਦੇਵਗਨ ਦੇ ਬੇਟੇ ਅਜੇ ਨੂੰ ਪਹਿਲੀ ਫਿਲਮ ਫੂਲ ਔਰ ਕਾਂਟੇ ਮਿਲੀ ਤਾਂ ਹਰ ਕਿਸੇ ਨੇ ਉਸ ਦਾ ਮਜ਼ਾਕ ਉਡਾਇਆ ਸੀ। ਪਰ ਇਕ ਸ਼ਖਸ ਅਜਿਹਾ ਸੀ ਜਿਸ ਨੇ ਅਜੇ ਦੇਵਗਨ ਨੂੰ ਵੇਖਣ ਤੋਂ ਬਾਅਦ ਕਿਹਾ ਸੀ ਇਹ ਡਾਰਕ ਹੋਰਸ ਹੈ ਤੇ ਆਉਣ ਵਾਲੇ ਟਾਇਮ 'ਚ ਸਟਾਰ ਬਣੇਗਾ।
ਉਹ ਸ਼ਖ਼ਸ ਹੋਰ ਕੋਈ ਨਹੀਂ ਅਮਿਤਾਭ ਬੱਚਨ ਸੀ। ਡਾਰਕ ਹੋਰਸ ਉਹ ਹੁੰਦਾ ਹੈ ਜਿਸ ਦੀ ਜਿੱਤ ਤੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਪਰ ਉਹ ਨੰਬਰ 1 ਬਣ ਜਾਂਦਾ ਹੈ ਤੇ ਬਸ ਓਹੀ ਹੋਇਆ। ਅਜੇ ਦੇਵਗਨ ਆਪਣੀ ਪਹਿਲੀ ਫਿਲਮ ਨਾਲ ਹੀ ਛਾਅ ਗਏ ਤੇ ਅੱਜ ਅਜੇ ਦੇਵਗਨ ਦੀ ਫਿਲਮ ਦਾ ਲੋਕ ਇੰਤਜ਼ਾਰ ਕਰਦੇ ਨਹੀਂ ਥੱਕਦੇ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















