ਟਿਕ-ਟੌਕ ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ
ਪੁਲਿਸ ਜਾਂਚ ਕਰ ਰਹੀ ਹੈ ਕਿ ਸਿਆ ਨੂੰ ਧਮਕੀਆਂ ਕੌਣ ਤੇ ਕਿਉਂ ਦੇ ਰਿਹਾ ਸੀ। ਪੁਲਿਸ ਨੇ ਸਿਆ ਦਾ ਫੋਨ ਜ਼ਬਤ ਕਰ ਲਿਆ ਹੈ ਤੇ ਇਸ ਜ਼ਰੀਏ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ।
ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਹੁਣ ਟਿਕਟੌਕ ਸਟਾਰ ਸਿਆ ਕੱਕੜ ਨੇ ਆਪਣੇ ਘਰ 'ਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਸਿਆ ਨੇ ਇਹ ਕਦਮ ਕਿਉਂ ਚੁੱਕਿਆ। ਸਿਆ ਦੀ ਮੌਤ ਤੋਂ ਦੁਖੀ ਉਸ ਦੇ ਪਰਿਵਾਰ ਵਾਲਿਆਂ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸਿਆ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਵਧ ਰਹੀ ਮਸ਼ਹੂਰੀ ਤੇ ਫੇਮ ਦੇ ਚੱਲਦਿਆਂ ਸਿਆ ਨੂੰ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਜਾਂਚ ਕਰ ਰਹੀ ਹੈ ਕਿ ਸਿਆ ਨੂੰ ਧਮਕੀਆਂ ਕੌਣ ਤੇ ਕਿਉਂ ਦੇ ਰਿਹਾ ਸੀ। ਪੁਲਿਸ ਨੇ ਸਿਆ ਦਾ ਫੋਨ ਜ਼ਬਤ ਕਰ ਲਿਆ ਹੈ ਤੇ ਇਸ ਜ਼ਰੀਏ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ।
ਪੂਰਬੀ ਦਿੱਲੀ ਦੇ ਗੀਤਾ ਕਲੋਨੀ ਇਲਾਕੇ 'ਚ ਸਥਿਤ ਆਪਣੇ ਘਰ 'ਚ 16 ਸਾਲਾ ਟਿਕ ਟੌਕ ਸਟਾਰ ਨੇ ਖੁਦਕੁਸ਼ੀ ਕਰ ਲਈ। ਸਿਆ ਦੇ ਟਿਕਟੌਕ ਤੇ 10 ਲੱਖ ਤੋਂ ਜ਼ਿਆਦਾ ਫੌਲੋਅਰਸ ਹਨ ਤੇ ਇੰਸਟਾਗ੍ਰਾਮ 'ਤੇ 1.35 ਲੱਖ ਫੌਲੋਅਰਸ ਹਨ। ਸਿਆ ਦਾ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ।
ਇਹ ਵੀ ਪੜ੍ਹੋ:
ਕੈਪਟਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ
ਪੂਰੀ ਦੁਨੀਆ 'ਚ 97 ਲੱਖ ਨੂੰ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ 'ਚ ਬਣੇ ਖ਼ਤਰਨਾਕ ਹਾਲਾਤ
ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਦੇਸ਼ 'ਚ ਰੇਲ ਸੇਵਾ ਮੁੜ ਤੋਂ ਬੰਦ
ਚੀਨ ਦੇ ਵਧਦੇ ਖਤਰੇ ਨੂੰ ਰੋਕਣ ਲਈ ਭਾਰਤ 'ਚ ਅਮਰੀਕੀ ਫੌਜ ਹੋਵੇਗੀ ਤਾਇਨਾਤ