ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਦੇਸ਼ 'ਚ ਰੇਲ ਸੇਵਾ ਮੁੜ ਤੋਂ ਬੰਦ
ਸਾਰੀਆਂ ਆਮ ਯਾਤਰੀ ਰੇਲਾਂ 12 ਅਗਸਤ ਲਈ ਬੰਦ ਹਨ। ਇਨ੍ਹਾਂ ਟਰੇਨਾਂ 'ਚ ਫਿਲਹਾਲ ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ ਸਪੈਸ਼ਲ ਟਰੇਨਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਮਹਾਮਾਰੀ ਦੇ ਵਧ ਰਹੇ ਕਹਿਰ ਨੂੰ ਦੇਖਦਿਆਂ ਰੇਲਵੇ ਨੇ 12 ਅਗਸਤ ਤਕ ਸਾਰੀਆਂ ਰੇਲਾਂ ਬੰਦ ਕਰ ਦਿੱਤੀਆਂ ਹਨ। ਇਸ ਸਬੰਧੀ ਭਾਰਤ ਰੇਲਵੇ ਬੋਰਡ ਵੱਲੋਂ ਵੀਰਵਾਰ ਆਦੇਸ਼ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ।
ਸਾਰੀਆਂ ਆਮ ਯਾਤਰੀ ਰੇਲਾਂ 12 ਅਗਸਤ ਲਈ ਬੰਦ ਹਨ। ਇਨ੍ਹਾਂ ਟਰੇਨਾਂ 'ਚ ਫਿਲਹਾਲ ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ ਸਪੈਸ਼ਲ ਟਰੇਨਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਜਿਹੜੇ ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ ਉਨ੍ਹਾਂ ਨੂੰ 30 ਜੂਨ ਤਕ ਰੀਫੰਡ ਕਰ ਦਿੱਤਾ ਜਾਵੇਗਾ। ਰੇਲਵੇ ਨੇ ਸਪਸ਼ਟ ਕੀਤਾ ਕਿ ਟਿਕਟ ਦਾ 100 ਫੀਸਦੀ ਰੀਫੰਡ ਦਿੱਤਾ ਜਾਵੇਗਾ। ਜੇਕਰ ਯਾਤਰੀਆਂ ਨੇ ਪਹਿਲੀ ਜੁਲਾਈ ਤੋਂ 12 ਅਗਸਤ ਦਰਮਿਆਨ ਆਪਣੀ ਟਿਕਟ ਬੁੱਕ ਕਰਵਾਈ ਹੈ ਤਾਂ ਉਸ ਨੂੰ ਕੈਂਸਲ ਮੰਨਿਆ ਜਾਵੇਗਾ।
ਲੌਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਲੋਕਾਂ ਨੂੰ ਘਰ ਪਹੁੰਚਾਉਣ ਲਈ 12 ਮਈ ਤੋਂ 15 ਰਾਜਧਾਨੀ ਟਰੇਨਾਂ ਦੀ ਸ਼ੁਰੂਆਤ ਕੀਤੀ ਸੀ। ਇਹ ਟਰੇਨਾਂ ਸੂਬਿਆਂ ਦੀਆਂ ਰਾਜਧਾਨੀਆਂ ਜਾਂ ਵੱਡੇ ਸਟੇਸ਼ਨਾਂ ਲਈ ਚਲਾਈਆਂ ਗਈਆਂ ਸਨ। ਰੇਲਵੇ ਮੁਤਾਬਕ ਸਪੈਸ਼ਲ ਰਾਜਧਾਨੀ/ਮੇਲ/ਐਕਸਪ੍ਰੈਸ ਟਰੇਨਾਂ ਜੋ 12 ਮਈ ਤੋਂ ਪਹਿਲੀ ਜੂਨ ਤਕ ਚੱਲ ਰਹੀਆਂ ਸਨ ਉਹ ਚੱਲਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ:
ਕੈਪਟਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ
ਪੂਰੀ ਦੁਨੀਆ 'ਚ 97 ਲੱਖ ਨੂੰ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ 'ਚ ਬਣੇ ਖ਼ਤਰਨਾਕ ਹਾਲਾਤ