ਪੜਚੋਲ ਕਰੋ
Advertisement
ਹਰਲੀਨ ਸੇਠੀ ਨਾਲ ਵਰੁਣ ਧਵਨ ਦਾ ਵੀਡੀਓ ਵਾਇਰਲ
ਹਰ ਕੋਈ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਿਹਾ ਹੈ। ਹਾਲ ਹੀ ਵਿੱਚ ਵਰੁਣ ਧਵਨ ਤੇ ਹਰਲੀਨ ਸੇਠੀ ਇਕੱਠੇ ਇਸ ਗੀਤ 'ਤੇ ਥਿਰਕਦੇ ਨਜ਼ਰ ਆਏ।
ਮੁੰਬਈ: ਕਰਨ ਜੌਹਰ ਦੀ ਫ਼ਿਲਮ 'ਕਲੰਕ' ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦਾ ਗੀਤ 'ਫਰਸਟ ਕਲਾਸ' ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਹਰ ਕੋਈ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਿਹਾ ਹੈ। ਹਾਲ ਹੀ ਵਿੱਚ ਵਰੁਣ ਧਵਨ ਤੇ ਹਰਲੀਨ ਸੇਠੀ ਇਕੱਠੇ ਇਸ ਗੀਤ 'ਤੇ ਥਿਰਕਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
'ਕਲੰਕ' ਦੇ ਇਸ ਗੀਤ 'ਤੇ ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਆਲੀਆ ਭੱਟ ਤੇ ਵਿੱਕੀ ਕੌਸ਼ਲ ਦੀ ਵੀ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਦਰਅਸਲ 'ਫਰਸਟ' ਗੀਤ ਇੱਕ ਡਾਂਸ ਨੰਬਰ ਹੈ। ਇਸ ਵਿੱਚ ਵਰੁਣ ਧਵਨ ਤੇ ਕਿਆਰਾ ਅਡਵਾਣੀ ਇਕੱਠੇ ਨੱਚਦੇ ਨਜ਼ਰ ਆ ਰਹੇ ਹਨ। ਇਸ ਗੀਤ ਦੀ ਕੋਰੀਓਗ੍ਰਾਫੀ ਰੈਮੋ ਡਿਸੂਜ਼ਾ ਵੱਲੋਂ ਕੀਤੀ ਗਈ ਹੈ। ਇਸ ਨੂੰ ਅਰਿਜੀਤ ਸਿੰਘ ਤੇ ਨੀਤੀ ਮੋਹਨ ਨੇ ਗਾਇਆ ਤੇ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।First class out this Friday @Advani_Kiara #kalank #mass #safarkaganna #firstclassforthemass pic.twitter.com/WCDtEP73cB
— Varun ZAFAR Dhawan (@Varun_dvn) March 20, 2019
ਕਰਨ ਜੌਹਰ, ਸਾਜਿਦ ਨਾਡਿਆਡਵਾਲਾ, ਹੀਰੂ ਯਸ਼ ਜੌਹਰ ਤੇ ਅਪੂਰਵਾ ਮਹਿਤਾ ਫਿਲਮ 'ਕਲੰਕ' ਦਾ ਨਿਰਮਾਣ ਕਰ ਰਹੇ ਹਨ। ਇਸ ਨੂੰ ਫਾਕਸ ਸਟਾਰ ਸਟੂਡੀਓ ਵੱਲੋਂ ਸਹਿ-ਨਿਰਮਿਤ ਕੀਤਾ ਜਾ ਰਿਹਾ ਹੈ। ਫਿਲਮ ਵਿੱਚ ਮਾਧੁਰੀ ਦੀਕਸ਼ਿਤ ਨੇਨੇ, ਸੰਜੈ ਦੱਤ, ਵਰੁਣ ਧਵਨ, ਆਲੀਆ ਭੱਟ, ਆਦਿੱਤਿਆ ਰੌਏ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਨਜ਼ਰ ਆਉਣਗੇ। ਇਸ ਗੀਤ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ 19 ਅਪਰੈਲ ਨੂੰ ਰਿਲੀਜ਼ ਹੋਏਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement