ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਰੁਣ ਧਵਨ ਤੇ ਨਤਾਸ਼ਾ ਇਸ ਦਿਨ ਕਰਵਾ ਰਹੇ ਵਿਆਹ, ਚਾਚਾ ਅਨਿਲ ਨੇ ਲਗਾਈ ਮੋਹਰ
ਮਸ਼ਹੂਰ ਅਦਾਕਾਰ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ 24 ਜਨਵਰੀ ਨੂੰ ਮਹਾਰਾਸ਼ਟਰ ਦੇ ਅਲੀਬਾਗ ਵਿੱਚ ਵਿਆਹ ਕਰਨਗੇ। ਜਦੋਂ ਏਬੀਪੀ ਨਿਊਜ਼ ਨੇ ਵਰੁਣ ਧਵਨ ਦੇ ਚਾਚਾ ਅਤੇ ਅਦਾਕਾਰ ਅਨਿਲ ਧਵਨ ਨਾਲ ਉਨ੍ਹਾਂ ਦੇ ਵਿਆਹ ਦੀ ਖ਼ਬਰ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਖ਼ਬਰ ਦੀ ਪੁਸ਼ਟੀ ਕੀਤੀ।
![ਵਰੁਣ ਧਵਨ ਤੇ ਨਤਾਸ਼ਾ ਇਸ ਦਿਨ ਕਰਵਾ ਰਹੇ ਵਿਆਹ, ਚਾਚਾ ਅਨਿਲ ਨੇ ਲਗਾਈ ਮੋਹਰ Varun Dhawan and Natasha dalal are getting married on this day, stamped by Uncle Anil ਵਰੁਣ ਧਵਨ ਤੇ ਨਤਾਸ਼ਾ ਇਸ ਦਿਨ ਕਰਵਾ ਰਹੇ ਵਿਆਹ, ਚਾਚਾ ਅਨਿਲ ਨੇ ਲਗਾਈ ਮੋਹਰ](https://static.abplive.com/wp-content/uploads/sites/5/2021/01/13153734/Varun-dhawan-natasha-dlala.jpg?impolicy=abp_cdn&imwidth=1200&height=675)
ਮੁੰਬਈ: ਮਸ਼ਹੂਰ ਅਦਾਕਾਰ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ 24 ਜਨਵਰੀ ਨੂੰ ਮਹਾਰਾਸ਼ਟਰ ਦੇ ਅਲੀਬਾਗ ਵਿੱਚ ਵਿਆਹ ਕਰਨਗੇ। ਜਦੋਂ ਏਬੀਪੀ ਨਿਊਜ਼ ਨੇ ਵਰੁਣ ਧਵਨ ਦੇ ਚਾਚਾ ਅਤੇ ਅਦਾਕਾਰ ਅਨਿਲ ਧਵਨ ਨਾਲ ਉਨ੍ਹਾਂ ਦੇ ਵਿਆਹ ਦੀ ਖ਼ਬਰ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਖ਼ਬਰ ਦੀ ਪੁਸ਼ਟੀ ਕੀਤੀ।
ਅਨਿਲ ਧਵਨ ਨੇ ਏਬੀਪੀ ਨਿਊਜ਼ ਨੂੰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਬਾਰੇ ਦੱਸਿਆ, ਕਿ “ਹਾਂ, ਆਖਰਕਾਰ 24 ਜਨਵਰੀ ਨੂੰ ਦੋਵੇਂ ਵਿਆਹ ਕਰਨ ਜਾ ਰਹੇ ਹਨ। ਮੈਂ, ਮੇਰਾ ਪੂਰਾ ਪਰਿਵਾਰ, ਮੇਰਾ ਭਰਾ ਡੇਵਿਡ ਧਵਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਵਿਆਹ ਤੈਅ ਹੋਣ 'ਤੇ ਬਹੁਤ ਖੁਸ਼ ਹਨ।”
ਅਨਿਲ ਧਵਨ ਨੇ ਮੁਸਕਰਾਉਂਦੇ ਹੋਏ ਕਿਹਾ, “ਮੈਨੂੰ ਕਾਫੀ ਸਮੇਂ ਤੋਂ ਵਰੁਣ ਧਵਨ ਦੇ ਪਿੱਛੇ ਪਿਆ ਸੀ ਕਿ ਵਰੁਣ ਆਪਣੀ ਗਰਲਫ੍ਰੈਂਡ ਨਤਾਸ਼ਾ ਨੂੰ ਘਰ ਦੀ ਨੂੰਹ ਬਣਾ ਕੇ ਲੈ ਆਵੇ। ਹੁਣ ਸਾਡੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ, ਇਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।"
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)