ਪੜਚੋਲ ਕਰੋ
ਬੱਬੂ ਮਾਨ ਦੇ ਸ਼ੋਅ 'ਚ ਕੁੱਟ-ਕੁਟਾਪਾ, ਏਸੀਪੀ ਤੇ ਥਾਣੇਦਾਰ ਜ਼ਖ਼ਮੀ, ਟੁੱਟੀ ਬਾਂਹ
ਸੋਮਵਾਰ ਦੀ ਰਾਤ ਜਲੰਧਰ 'ਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ 'ਚ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਭੀੜ ਨੇ ਖਾਲੀ ਬੋਤਲਾਂ, ਜੁੱਤੇ-ਚੱਪਲ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਪੱਥਰਬਾਜ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਿਆ ਤੇ ਉਸ ਦੀ ਬਾਂਹ ਟੁੱਟ ਗਈ।

ਚੰਡੀਗੜ੍ਹ: ਸੋਮਵਾਰ ਦੀ ਰਾਤ ਜਲੰਧਰ 'ਚ ਪੰਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ 'ਚ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਭੀੜ ਨੇ ਖਾਲੀ ਬੋਤਲਾਂ, ਜੁੱਤੇ-ਚੱਪਲ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਪੱਥਰਬਾਜ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਿਆ ਤੇ ਉਸ ਦੀ ਬਾਂਹ ਟੁੱਟ ਗਈ। ਇਸ ਘਟਨਾ 'ਚ ਏਸੀਪੀ ਮੇਜਰ ਸਿੰਘ ਤੇ ਏਐਸਆਈ ਨਰਿੰਦਰ ਮੋਹਨ ਨੂੰ ਸੱਟਾਂ ਲੱਗੀਆਂ। ਇਸ ਸਬੰਧੀ ਥਾਣਾ ਸਦਰ 'ਚ ਏਐਸਆਈ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪਿੰਡ ਰਾਏਪੁਰ ਫਰਾਲਾ 'ਚ ਸੋਮਵਾਰ ਨੂੰ ਕੱਬਡੀ ਟੂਰਨਾਮੈਂਟ ਚੱਲ ਰਿਹਾ ਸੀ ਜਿਸ 'ਚ ਗਾਇਕ ਬੱਬੂ ਮਾਨ ਨੇ ਅਖਾੜਾ ਲਾਇਆ। ਇਸ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕਰ ਦਿੱਤਾ। ਇੰਨਾ ਹੀ ਨਹੀਂ ਸਿੰਗਰ ਨੂੰ ਮਿਲਣ ਲਈ ਭੀੜ ਨੇ ਸੁਰੱਖਿਆ ਲਈ ਲਾਏ ਬੈਰੀਕੇਡ ਵੀ ਤੋੜ ਦਿੱਤੇ। ਇਸੇ ਦੌਰਾਨ ਇੱਕ ਨੌਜਵਾਨ ਨੇ ਪੁਲਿਸ 'ਤੇ ਹੀ ਪੱਥਰ ਵਰ੍ਹਾ ਦਿੱਤੇ। ਇਸ ਪੱਥਰ ਪੁਲਿਸ ਅਫਸਰ ਨਰਿੰਦਰ ਮੋਹਨ ਤੇ ਦੂਜਾ ਮੇਜਰ ਸਿੰਘ ਦੇ ਲੱਗਿਆ। ਭੀੜ ਨੂੰ ਕਾਬੂ ਕਰ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪੱਥਰਬਾਜ਼ੀ ਕਰ ਭੱਜਣ ਦੀ ਕੋਸ਼ਿਸ਼ 'ਚ ਫੱਟੜ ਨੌਜਵਾਨ ਦੀ ਪਛਾਣ ਫਗਵਾੜਾ ਨਿਵਾਸੀ ਕਮਲਜੀਤ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਏਐਸਆਈ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 186, 332, 353, 148 ਤੇ 149 ਅਧੀਨ ਕੇਸ ਦਰਜ ਕੀਤਾ ਗਿਆ ਹੈ। ਗਿੰਦਾ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















