![ABP Premium](https://cdn.abplive.com/imagebank/Premium-ad-Icon.png)
ਕੁੜੀਆਂ ਨੂੰ Impress ਕਰਨ ਲਈ ਵਿਵੇਕ ਓਬਰਾਏ ਨੇ ਲਈ ਸੀ ਸੰਜੇ ਦੱਤ ਦੀ ਮਦਦ
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਆਪਣੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸਕੂਲ 'ਚ ਪੜਦਿਆ ਉਨ੍ਹਾਂ ਨੇ ਕਿਵੇਂ ਲੜਕੀਆਂ ਨੂੰ ਇਮਪ੍ਰੈੱਸ ਕੀਤਾ ਸੀ। ਸ਼ੂਟਆਊਟ ਐਟ ਲੋਖੰਡਵਾਲਾ ਵਿੱਚ ਸੰਜੇ ਨਾਲ ਕੰਮ ਕਰਨ ਵਾਲੇ ਅਭਿਨੇਤਾ ਨੇ ਖੁਲਾਸਾ ਕੀਤਾ ਕਿ ਸੰਜੇ ਦੱਤ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਨਾਲ ਇੱਕ ਫਿਲਮ ਦੀ ਸ਼ੂਟਿੰਗ ਲਈ ਅਜਮੇਰ ਵਿੱਚ ਸਨ।
![ਕੁੜੀਆਂ ਨੂੰ Impress ਕਰਨ ਲਈ ਵਿਵੇਕ ਓਬਰਾਏ ਨੇ ਲਈ ਸੀ ਸੰਜੇ ਦੱਤ ਦੀ ਮਦਦ Vivek Oberoi had enlisted the help of Sanjay Dutt to impress the girls ਕੁੜੀਆਂ ਨੂੰ Impress ਕਰਨ ਲਈ ਵਿਵੇਕ ਓਬਰਾਏ ਨੇ ਲਈ ਸੀ ਸੰਜੇ ਦੱਤ ਦੀ ਮਦਦ](https://feeds.abplive.com/onecms/images/uploaded-images/2021/05/26/b0cdbde86c964b6d2dacb6a327bedd03_original.jpg?impolicy=abp_cdn&imwidth=1200&height=675)
ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਆਪਣੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸਕੂਲ 'ਚ ਪੜਦਿਆ ਉਨ੍ਹਾਂ ਨੇ ਕਿਵੇਂ ਲੜਕੀਆਂ ਨੂੰ ਇਮਪ੍ਰੈੱਸ ਕੀਤਾ ਸੀ। ਸ਼ੂਟਆਊਟ ਐਟ ਲੋਖੰਡਵਾਲਾ ਵਿੱਚ ਸੰਜੇ ਨਾਲ ਕੰਮ ਕਰਨ ਵਾਲੇ ਅਭਿਨੇਤਾ ਨੇ ਖੁਲਾਸਾ ਕੀਤਾ ਕਿ ਸੰਜੇ ਦੱਤ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਨਾਲ ਇੱਕ ਫਿਲਮ ਦੀ ਸ਼ੂਟਿੰਗ ਲਈ ਅਜਮੇਰ ਵਿੱਚ ਸਨ। ਫਿਰ ਵਿਵੇਕ ਦੇ ਪਿਤਾ ਨੂੰ ਉਨ੍ਹਾਂ ਨੂੰ ਮਿਲਣ ਦਾ ਵਿਚਾਰ ਆਇਆ ਅਤੇ ਸੁਰੇਸ਼ ਸੰਜੇ ਦੱਤ ਨੂੰ ਵੀ ਆਪਣੇ ਨਾਲ ਲੈ ਆਏ।
ਉਨ੍ਹਾਂ ਕਿਹਾ, "ਮੈਂ ਹੈਰਾਨ ਸੀ ਜਦੋਂ ਮੇਰੇ ਪਿਤਾ ਜੀ ਨੇ ਸਕੂਲ 'ਚ ਆ ਕੇ ਮੈਨੂੰ ਸਰਪ੍ਰਾਈਜ਼ ਦੇਣ ਦਾ ਫੈਸਲਾ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਲੰਬੇ ਵਾਲਾਂ ਵਾਲੇ ਸੰਜੇ ਦੱਤ ਨੂੰ ਕਾਰ 'ਚੋਂ ਬਾਹਰ ਆਉਂਦੇ ਵੇਖਿਆ, ਤਾਂ ਮੈਂ ਹੈਰਾਨ ਰਹਿ ਗਿਆ, ਉਹ ਮੇਰੇ ਡੈਡੀ ਨਾਲ ਸ਼ੂਟਿੰਗ ਕਰ ਰਹੇ ਸੀ ਅਤੇ ਮੇਰੇ ਨਾਲ ਇਕੱਠੇ ਮਿਲਣ ਲਈ ਫੈਸਲਾ ਕੀਤਾ। ਮੈਂ ਸੰਜੂ ਬਾਬਾ ਨੂੰ ਬੇਨਤੀ ਕੀਤੀ ਸੀ ਜੇ ਉਹ ਮੇਰੇ ਨਾਲ ਦਸ ਮਿੰਟ ਲਈ ਸੜਕ ਦੇ ਪਾਰ ਗਰਲਜ਼ ਸਕੂਲ ਦੇਖਣ ਲਈ ਜਾਣ। ਫਿਰ ਕੁੜੀਆਂ ਉਥੇ ਬਿਲਕੁਲ ਪਾਗਲ ਹੋ ਗਈਆਂ ਅਤੇ ਮੈਂ ਇੱਕ ਰਾਜੇ ਵਾਂਗ ਮਹਿਸੂਸ ਕਰ ਰਿਹਾ ਸੀ।"
ਵਿਵੇਕ ਓਬਰਾਏ ਨੇ ਅੱਗੇ ਕਿਹਾ, 'ਉਸ ਤੋਂ ਬਾਅਦ ਮੇਰੇ ਪਿਤਾ ਅਤੇ ਸੰਜੇ ਦੱਤ ਚਲੇ ਗਏ, ਪਰ ਮੈਂ ਸਕੂਲ ਦਾ ਇੱਕ ਮਿਨੀ-ਸਟਾਰ ਬਣ ਗਿਆ ਸੀ। ਇਥੋਂ ਤਕ ਕਿ ਇਕ ਵਾਰ ਮੈਂ ਸੰਜੇ ਦੱਤ ਦੀ ਫਿਲਮ ਦੇਖਣ ਲਈ ਸਕੂਲ ਤੋਂ ਬੰਕ ਕੀਤਾ ਸੀ ਪਰ ਮੈਂ ਫਸ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)