Shah Rukh Khan Success Story: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਜਦੋਂ ਸ਼ਾਹਰੁਖ ਮੁੰਬਈ ਆਏ ਸੀ, ਤਾਂ ਉਹ ਕਾਫੀ ਗਰੀਬ ਹੁੰਦੇ ਸੀ। ਉਨ੍ਹਾਂ ਨੇ ਖੁਦ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਕੋਈ ਸਮਾਂ ਹੁੰਦਾ ਸੀ, ਜਦੋਂ ਉਨ੍ਹਾਂ ਕੋਲ ਨਾ ਰਹਿਣ ਦੀ ਜਗ੍ਹਾ ਸੀ, ਨਾ ਖਾਣ ਲਈ ਪੈਸਾ। ਉਦੋਂ ਉਨ੍ਹਾਂ ਦੀ ਮਦਦ ਕਰਨ ਲਈ ਕਈ ਲੋਕ ਅੱਗੇ ਆਏ ਸੀ। ਉਨ੍ਹਾਂ ਵਿੱਚੋਂ ਇੱਕ ਸਲਮਾਨ ਖਾਨ ਵੀ ਸਨ।
ਜੀ ਹਾਂ, ਸੰਘਰਸ਼ ਦੇ ਦਿਨਾਂ 'ਚ ਜਦੋਂ ਸ਼ਾਹਰੁਖ ਕੋਲ ਖਾਣ ਲਈ ਪੈਸੇ ਨਹੀਂ ਹੁੰਦੇ ਸੀ, ਉਸ ਸਮੇਂ ਸਲਮਾਨ ਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਾਹਰੁਖ ਦੀ ਬਹੁਤ ਮਦਦ ਕੀਤੀ ਸੀ। ਇਹ ਗੱਲ ਸ਼ਾਹਰੁਖ ਨੇ ਖੁਦ ਦੱਸੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 'ਜਦੋਂ ਮੁੰਬਈ ਆਇਆ ਤਾਂ ਮੇਰੀ ਸਲਮਾਨ ਤੇ ਉਸ ਦੇ ਪਰਿਵਾਰ ਨੇ ਬਹੁਤ ਮਦਦ ਕੀਤੀ। ਮੈਂ ਸਿਰਫ ਧੱਕੇ ਹੀ ਨਹੀਂ ਖਾਧੇ, ਸਗੋਂ ਇਨ੍ਹਾਂ ਦੇ ਘਰ ਦਾ ਖਾਣਾ ਵੀ ਖਾਧਾ ਹੈ।' ਦੇਖੋ ਇਹ ਵੀਡੀਓ:
ਦੱਸ ਦਈਏ ਕਿ ਇਹ ਇੱਕ ਪੁਰਾਣਾ ਵੀਡੀਓ ਹੈ, ਜੋ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਹੋਇਆ ਹੈ। ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਸ਼ਾਹਰੁਖ ਤੇ ਸਲਮਾਨ ਦੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਸ਼ਾਹਰੁਖ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਕਮਬੈਕ ਕੀਤਾ ਹੈ। ਇਸ ਫਿਲਮ ਨੇ ਪੂਰੀ ਦੁਨੀਆ 'ਚ 1000 ਕਰੋੜ ਤੋਂ ਵੀ ਵੱਧ ਦੀ ਕਮਾਈ ਕੀਤੀ ਸੀ। ਹੁਣ ਇਹ ਫਿਲਮ ਓਟੀਟੀ 'ਤੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਖਾਨ ਜਲਦ ਹੀ ਫਿਲਮ 'ਜਵਾਨ' ਤੇ 'ਡੰਕੀ' 'ਚ ਵੀ ਨਜ਼ਰ ਆਉਣ ਵਾਲੇ ਹਨ।