ਪੜਚੋਲ ਕਰੋ
Advertisement
ਸਾਲ ਦੀਆਂ ਪੰਜ ਸੁਪਰਹਿੱਟ ਵੈੱਬ ਸੀਰੀਜ਼, ਜਿਨ੍ਹਾਂ ਡਿਜੀਟਲ ਐਂਟਰਟੇਨਮੈਂਟ ਨੂੰ ਬਦਲਿਆ
ਭਾਰਤ 'ਚ ਮਨੋਰੰਜਨ ਦੀ ਦੁਨੀਆ 'ਚ ਅਚਾਨਕ ਧਮਾਕਾ ਹੋਇਆ ਹੈ। ਹੁਣ ਲੋਕ ਟੀਵੀ ਸੀਰੀਅਲ ਦੀ ਬਜਾਏ ਆਪਣੇ ਸਮਾਰਟਫੋਨਸ 'ਤੇ ਆਉਣ ਵਾਲੀਆਂ ਵੈੱਬ ਸੀਰੀਜ਼ ਵਰਗੇ ਚੰਗੇ ਵਿਕਲਪ ਚੁਣ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਡਿਜੀਟਲ ਪਲੇਟਫਾਰਮ ਸਮਾਰਟਫੋਨ, ਲੈਪਟਾਪ ਤੇ ਆਈਪੈਡ ਦੀ ਵਧਦੀ ਵਰਤੋਂ ਨੇ ਮਨੋਰੰਜਨ ਦੀ ਦੁਨੀਆਂ 'ਚ ਇੱਕ ਨਵੇਂ ਯੁੱਗ ਨੂੰ ਜਨਮ ਦਿੱਤਾ ਹੈ।
ਮੁੰਬਈ: ਭਾਰਤ 'ਚ ਮਨੋਰੰਜਨ ਦੀ ਦੁਨੀਆ 'ਚ ਅਚਾਨਕ ਧਮਾਕਾ ਹੋਇਆ ਹੈ। ਹੁਣ ਲੋਕ ਟੀਵੀ ਸੀਰੀਅਲ ਦੀ ਬਜਾਏ ਆਪਣੇ ਸਮਾਰਟਫੋਨਸ 'ਤੇ ਆਉਣ ਵਾਲੀਆਂ ਵੈੱਬ ਸੀਰੀਜ਼ ਵਰਗੇ ਚੰਗੇ ਵਿਕਲਪ ਚੁਣ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਡਿਜੀਟਲ ਪਲੇਟਫਾਰਮ ਸਮਾਰਟਫੋਨ, ਲੈਪਟਾਪ ਤੇ ਆਈਪੈਡ ਦੀ ਵਧਦੀ ਵਰਤੋਂ ਨੇ ਮਨੋਰੰਜਨ ਦੀ ਦੁਨੀਆਂ 'ਚ ਇੱਕ ਨਵੇਂ ਯੁੱਗ ਨੂੰ ਜਨਮ ਦਿੱਤਾ ਹੈ। ਇੱਥੇ ਅਸੀਂ ਇਸ ਸਾਲ ਰਿਲੀਜ਼ ਕੀਤੀ ਗਈਆਂ ਵੈੱਬ ਸੀਰੀਜ਼ ਦੀ ਟਾਪ 5 ਵੈੱਬ ਸੀਰੀਜ਼ ਬਾਰੇ ਦੱਸਾਂਗੇ। 2019 'ਚ ਇਨ੍ਹਾਂ ਵੈੱਬ ਸੀਰੀਜ਼ ਨੇ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਸੀ।
ਕੋਟਾ ਫੈਕਟਰੀ: ਦ ਵਾਇਰਲ ਫੀਵਰ ਟੀਵੀਐਫ ਚੈਨਲ ਦੀ 'ਕੋਟਾ ਫੈਕਟਰੀ' ਸੁਸਾਇਟੀ ਤੇ ਕੋਚਿੰਗ ਸੈਂਟਰਾਂ ਦਾ ਚਿਹਰਾ ਦਰਸਾਉਂਦੀ ਹੈ ਜਿਸ ਨੂੰ ਵੇਖਣ ਦੇ ਬਾਅਦ ਵੀ ਲੋਕ ਅਣਦੇਖਿਆ ਕਰ ਦਿੰਦੇ ਹਨ। ਪੂਰੀ ਲੜੀ ਕੋਟਾ 'ਚ ਰਹਿੰਦੇ ਵਿਦਿਆਰਥੀਆਂ 'ਤੇ ਅਧਾਰਤ ਹੈ ਜੋ ਵੱਡੇ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਸੰਘਰਸ਼ ਕਰ ਰਹੇ ਹਨ। ਕੋਟਾ ਫੈਕਟਰੀ 'ਚ ਦਿਖਾਇਆ ਗਿਆ ਹੈ ਕਿ ਵਿਦਿਆਰਥੀ ਆਪਣੇ ਮਾਪਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮਾਨਸਿਕ ਦਬਾਅ ਹੇਠ ਜੀਅ ਰਹੇ ਹਨ।
ਦ ਫੈਮਲੀ ਮੈਨ: 'ਦ ਫੈਮਲੀ ਮੈਨ' ਐਮਜ਼ੌਨ ਪ੍ਰਾਈਮ 'ਤੇ ਰਿਲੀਜ਼ ਹੋਈ ਸੀ। ਇਸ ਵੈੱਬ ਸੀਰੀਜ਼ 'ਚ ਮਸ਼ਹੂਰ ਐਕਟਰ ਮਨੋਜ ਬਾਜਪਾਈ ਲੀਡ ਰੋਲ 'ਚ ਨਜ਼ਰ ਆਏ ਸੀ। ਇਸ ਵੈੱਬ ਸੀਰੀਜ਼ 'ਚ ਮਨੋਜ ਬਾਜਪਾਈ ਨੇ ਅੱਤਵਾਦ ਵਿਰੁੱਧ ਬਣੀ ਵਿਸ਼ੇਸ਼ ਵਿੰਗ ਦੇ ਸੀਨੀਅਰ ਏਜੰਟ ਦੀ ਭੂਮਿਕਾ ਨਿਭਾਈ ਸੀ। 'ਮਿਰਜ਼ਾਪੁਰ' ਤੇ 'ਸੈਕਰੇਡ ਗੇਮਜ਼ 2' ਤੋਂ ਬਾਅਦ ਮਨੋਜ ਬਾਜਪਾਈ ਦੀ ਇਹ ਸੀਰੀਜ਼ ਲੋਕਾਂ ਨੂੰ ਪਸੰਦ ਆਈ ਸੀ।
ਮੇਡ ਇਨ ਹੈਵਨ: 'ਮੇਡ ਇਨ ਹੈਵਨ' ਐਮਜ਼ੌਨ ਪ੍ਰਾਈਮ ਵੀਡੀਓ 'ਤੇ ਆਈ ਸੀ। ਇਸ ਦੇ ਸਿਰਫ 9 ਐਪੀਸੋਡ ਰਿਲੀਜ਼ ਕੀਤੇ ਗਏ ਸੀ। ਇਹ ਵੈੱਬ ਸੀਰੀਜ਼ ਸਿਰਫ ਨੌਂ ਐਪੀਸੋਡਾਂ 'ਚ ਨੌਂ-ਦਸ ਵਿਆਹ ਦੇ ਬਹਾਨੇ ਸਾਡੇ ਸਮਾਜ ਦੀ ਅਸਲੀਅਤ ਨੂੰ ਉਜਾਗਰ ਕਰਦੀ ਹੈ।
ਗੁਲਕ: 'ਗੁਲਕ' ਵੈੱਬ ਸੀਰੀਜ਼ ਸੋਨੀ ਲਾਈਵ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਵੈੱਬ ਸੀਰੀਜ਼ 'ਚ ਦੋ ਪਰਿਵਾਰਾਂ ਨੂੰ ਦਿਖਾਇਆ ਗਿਆ ਹੈ ਜਿਸ 'ਚ ਰੋਜ਼ਾਨਾ ਜੀਵਨ ਤੇ ਮੱਧ ਵਰਗ ਦੇ ਪਰਿਵਾਰ ਦੇ ਉਤਰਾ-ਚੜਾਅ ਨੂੰ ਦਰਸਾਇਆ ਗਿਆ ਹੈ।
ਦਿੱਲੀ ਕ੍ਰਾਈਮ: ਇੱਕ ਸੱਚੀ ਕਹਾਣੀ 'ਤੇ ਅਧਾਰਤ ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ' ਇੱਕ ਸਫਲ ਵੈੱਬ ਸੀਰੀਜ਼ ਦੇ ਰੂਪ 'ਚ ਸਾਹਮਣੇ ਆਈ ਹੈ। 'ਦਿੱਲੀ ਕ੍ਰਾਈਮ' ਇੱਕ ਸੱਤ ਹਿੱਸੇ ਦੀ ਰੋਮਾਂਚਕ ਵੈੱਬ ਸੀਰੀਜ਼ ਹੈ, ਜਿਸ ਦੀ ਕਹਾਣੀ 16 ਦਸੰਬਰ, 2012 ਦੀ ਨਿਰਭਯਾ ਕਾਂਡ 'ਤੇ ਦਰਸਾਈ ਗਈ ਹੈ। ‘ਦਿੱਲੀ ਕ੍ਰਾਈਮ’ ਬਾਰੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਸ ਰਾਤ ਵਾਪਰੀ ਘਟਨਾ ਬਾਰੇ ਪੁਲਿਸ ਪੜਤਾਲ ਦੀ ਇਹ ਵੈੱਬ ਲੜੀ ਬਹੁਤ ਮਸ਼ਹੂਰ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਲੁਧਿਆਣਾ
ਸਿਹਤ
ਸਿਹਤ
Advertisement