ਪੜਚੋਲ ਕਰੋ
Advertisement
ਸੁਸ਼ਾਂਤ ਦੀ ਮੌਤ ਮਗਰੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਕਈ ਲੋਕ ਨੇ ਪਰੇਸ਼ਾਨ, ਜਾਣੋ ਕੀ ਹੈ ਕਾਰਨ
ਪੰਜਾਬੀ ਇੰਡਸਟਰੀ 'ਚ ਵੀ ਪ੍ਰੋਡਿਊਸਰਜ਼ ਵਲੋਂ ਪੇਮੈਂਟ ਰੋਕਣ ਤੇ ਇੱਕ ਪੀਆਰ ਏਜੰਸੀ ਚਲਾਉਣ ਵਾਲੇ ਲਾਡੀ ਚੀਮਾ ਨੇ ਇੱਕ ਵੱਡੀ ਗੱਲ ਕਹੀ ਹੈ।
ਭਵਨੀਤ ਕੌਸ਼ਲ
ਚੰਡੀਗੜ੍ਹ: ਬਾਲੀਵੁੱਡ ਵਾਂਗ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਵੀ ਧੜੇਬਾਜ਼ੀ ਹੈ ਅਤੇ ਇੱਥੇ ਵੀ ਕੰਮ ਮਿਲਣਾ ਇੰਨਾ ਸੌਖਾ ਨਹੀਂ ਜਿੰਨ੍ਹਾਂ ਲੱਗਦਾ ਹੈ।ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਨੈਪੋਟਿਜ਼ਮ ਤੇ ਸ਼ੁਰੂ ਹੋਈ ਚਰਚਾ ਦੇ ਬਾਅਦ ਕਈ ਬਾਲੀਵੁੱਡ ਅਤੇ ਟੀਵੀ ਅਦਾਕਾਰਾਂ ਨੇ ਆਪਣੀ ਆਪਣੀ ਹੱਡ ਬੀਤੀ ਦੱਸੀ ਹੈ।
ਕਈ ਛੋਟੇ ਵੱਡੇ ਟੀਵੀ ਕਲਾਕਾਰਾਂ ਨੇ ਕਈ ਮਹੀਨਿਆਂ ਤੋਂ ਪੈਸੇ ਨਾ ਮਿਲਣ ਤੇ ਸੋਸ਼ਲ ਮੀਡੀਆ ਤੇ ਮਦਦ ਮੰਗੀ ਤੇ ਕਈਆਂ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਖੁਦਕੁਸ਼ੀ ਹੀ ਕਰ ਲਈ।ਇਹ ਸਭ ਵੇਖਦੇ ਹੋਏ ਪੰਜਾਬੀ ਇੰਡਸਟਰੀ 'ਚ ਵੀ ਪ੍ਰੋਡਿਊਸਰਜ਼ ਵਲੋਂ ਪੇਮੈਂਟ ਰੋਕਣ ਤੇ ਇੱਕ ਪੀਆਰ ਏਜੰਸੀ ਚਲਾਉਣ ਵਾਲੇ ਲਾਡੀ ਚੀਮਾ ਨੇ ਇੱਕ ਵੱਡੀ ਗੱਲ ਕਹੀ ਹੈ।
ਲਾਡੀ ਨੇ ਪੰਜਾਬੀ ਇੰਡਸਟਰੀ ਦੇ ਕੁੱਝ ਲੋਕਾਂ ਨੂੰ ਕਿਹਾ,
ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ 'ਚ ਵੀ ਸਭ ਕੁਝ ਠੀਕ ਨਹੀਂ ਹੈ।ਪੰਜਾਬੀ ਇੰਡਸਟਰੀ 'ਚ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲ ਰਹੀਆਂ ਹਨ।ਜਿਥੇ ਫ਼ਿਲਮਾਂ ਰਿਲੀਜ਼ ਨਾ ਹੋਣ ਕਰਕੇ ਕੰਮ ਅੱਗੇ ਨਹੀਂ ਵਧ ਰਿਹਾ ਉਥੇ ਹੀ ਪਿਛਲੇ ਕੀਤੇ ਕੰਮ ਦੇ ਰੁੱਕੇ ਪੈਸੇ ਫ਼ਿਲਮ ਇੰਡਸਟਰੀ ਦੇ ਲੋਕਾਂ ਲਈ ਕਾਫੀ ਪਰੇਸ਼ਾਨੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਅਖੇ ਜੀ, ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰਨ ਜੋਹਰ ਨੇ ਜੋ ਕੀਤਾ ਉਹ ਠੀਕ ਨਹੀਂ, ਤੇ ਜੋ ਤੁਸੀਂ ਪੰਜਾਬੀ ਇੰਡਸਟਰੀ 'ਚ ਰਹਿ ਕੇ ਸਾਡੇ ਨਾਲ ਕਰ ਰਹੇ ਹੋ ਕੀ ਉਹ ਠੀਕ ਹੈ। ਹਲਾਤਾਂ ਨੂੰ ਸਮਝੋ ਅਸੀਂ ਆਪਣੀ ਮਿਹਨਤ ਦਾ ਪੈਸਾ ਇੱਕ ਸਾਲ ਤੋਂ ਮੰਗ ਰਹੇ ਹਾਂ ਤੁਹਾਡੇ ਅੱਗੇ ਬੇਨਤੀ ਹੈ ਅਸੀਂ ਹੋਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਦੇਖ ਸਕਾਂਗੇ। "
-
Follow Exclusive News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement