ਹੁਣ ਕਦੀ ਨਹੀਂ ਕਰ ਪਾਓਗੇ ਇਸ ਤਕਨਾਲੋਜੀ ਦਾ ਇਸਤੇਮਾਲ
ਨਿਨਟੈਂਡੋ ਐਂਟਰਟੇਨਮੈਂਟ ਸਿਸਟਮ: ਇਹ ਇੱਕ ਹੋਰ ਵੱਡਾ ਗੈਜੇਟ ਹੈ ਜਿਸ ਨੂੰ 2017 ਵਿੱਚ NES ਕਲਾਸਿਕ ਕਲੈਕਸ਼ਨ ਦੇ ਰੂਪ ਵਿੱਚ ਖ਼ਤਮ ਕਰ ਦਿੱਤਾ ਗਿਆ ਸੀ।
ਮਾਈਕ੍ਰੋਸਾਫਟ ਗਰੂਵ ਮਿਊਜ਼ਿਕ: ਮਾਈਕਰੋਸਾਫਟ ਦੀ ਸੂਚੀ ਵਿੱਚ ਇਹ ਤੀਜਾ ਪਲੇਟਫਾਰਮ ਹੈ ਜਿਸ ਨੂੰ ਕੰਪਨੀ ਨੇ 31 ਦਸੰਬਰ 2017 ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਲੋਕਾਂ ਵੱਲੋਂ ਖਰੀਦਿਆ ਮਿਊਜ਼ਿਕ ਕੰਮ ਜ਼ਰੂਰ ਕਰੇਗਾ ਪਰ ਇਹ ਐਪ ਨਾ ਤਾਂ ਚੱਲੇਗਾ ਤੇ ਨਾ ਇਸ ’ਤੇ ਕੋਈ ਗਾਣਾ ਸੁਣਿਆ ਜਾ ਸਕੇਗਾ।
ਜੀਟਾਕ: ਇਸ ਸਾਲ ਜੀਟਾਕ ਤੇ ਜੀਚੈਟ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ। ਇਸ ਮੈਸੇਜਿੰਗ ਪਲੇਟਫਾਰਮ ਨੇ 2005 ਵਿੱਚ ਸ਼ੁਰੂਆਤ ਕੀਤੀ ਸੀ। ਜੀਟਾਕ ਨੂੰ ਗੂਗਲ ਹੈਂਗਆਊਟਸ ਨਾਲ ਰਿਪਲੇਸ ਕੀਤਾ ਗਿਆ।ਵ
ਗੂਗਲ ਕਰੋਮ ਐਪਸ: ਗੂਗਲ ਨੇ ਇਸ ਸਾਲ ਇਸ ਸਰਵਿਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਕੰਪਨੀ ਨੇ ਈਮੇਲ ਜ਼ਰੀਏ ਕਿਹਾ ਕਿ ਇੰਸਟਾਲ ਕੀਤੀਆਂ ਐਪਸ ਕੰਮ ਕਰਨਗੀਆਂ ਪਰ 2018 ਦੇ ਪਹਿਲੇ ਕਵਾਰਟਰ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਏਗਾ।
ਗੂਗਲ ਟੈਂਗੋ: ਗੂਗਲ ਨੇ ਐਲਾਨ ਕੀਤਾ ਕਿ ਉਹ ਟੈਂਗੋ ਨੂੰ ਪੂਰੀ ਤਰ੍ਹਾਂ ਬੰਦ ਕਰਨ ਜਾ ਰਿਹਾ ਹੈ। ਇਹ ਇੱਕ ਸਰਚ ਜੌਇੰਟ ਸੀ। ਕੰਪਨੀ ਦੇ ਪਲਾਨ ਦੇ ਤਹਿਤ ਇਹ ਸਮਾਰਟਫੋਨ ਕੈਮਰਿਆਂ ਨੂੰ ਦੁਬਾਰਾ ਬਣਾਉਂਦਾ ਸੀ।
AIM, ਮੈਸੇਜਿੰਗ ਐਪ: AOL ਦਾ ਮੈਸੇਜਿੰਗ ਸਰਵਿਸ AIM ਨੂੰ ਇਸੀ ਮਹੀਨੇ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ 20 ਸਾਲਾਂ ਤਕ ਚੱਲਣ ਦੇ ਬਾਅਦ ਇਸ ਨੂੰ ਇਸੀ ਸਾਲ ਬੰਦ ਕੀਤਾ ਗਿਆ ਹੈ।
ਐਪਲ ਆਈਪੈਡਸ਼ਫਲ ਤੇ ਆਈਪੈਡ ਨੈਨੋ: ਇਸ ਸਾਲ ਐਪਲ ਸ਼ਾਇਦ ਆਪਣੇ ਪੁਰਾਣੇ ਡਿਵਾਈਸ ਆਈਪੈਡ ਨੈਨੋ ਤੇ ਆਈਪੈਡ ਸ਼ਫਲ ਦੇ ਬਾਰੇ ਸੋਚੇਗਾ। ਆਈਪੈਡ ਦੇ ਦੋਵੇਂ ਵੈਰੀਏਸ਼ਨਸ ਐਪਲ ਦੇ ਆਈਕੌਨਿਕ MP3 ਪਲੇਅਰ ਸੀ। ਦੋਵਾਂ ਵਿੱਚ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਤੇ ਦੋਵਾਂ ਨੂੰ ਪਿਛਲੇ 2 ਸਾਲਾਂ ਤੋਂ ਅਪਡੇਟ ਨਹੀਂ ਕੀਤਾ ਗਿਆ।
3ਡੀ ਟੀਵੀ: 3ਡੀ ਤਕਨਾਲੋਜੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਤਕਨੀਕ ਵਿੱਚ ਗਿਣਿਆ ਜਾਂਦਾ ਸੀ। 2017 ਵਿੱਚ ਟੀਵੀ ਦਾ ਕਈ ਬਰਾਂਡਾਂ ਨੇ ਇਸ ਦਾ ਇਸਤੇਮਾਲ ਕੀਤਾ ਪਰ ਸੈਮਸੰਗ ਨੇ 2016 ਵਿੱਚ ਇਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਸੀ।
ਮਾਈਕ੍ਰੋਸਾਫਟ ਕਾਇਨੈਕਟ: ਮੋਸ਼ਨ ਸੈਂਸਿੰਗ ਐਕਸੈਸਰੀ ਦਾ ਇਸਤੇਮਾਲ ਐਕਸਬਾਕਸ 360 ਤੇ ਐਕਸਬਾਕਸ ਵਨ ਗੇਮਿੰਗ ਕਨਸੋਲ ਲਈ ਕੀਤਾ ਜਾਂਦਾ ਹੈ। ਇਸ ਡਿਵਾਈਸ ਦੀ ਸ਼ੁਰੂਆਤ 2010 ਵਿੱਚ ਹੋਈ ਸੀ ਤੇ 2011 ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਕੰਜ਼ਿਊਮਰ ਡਿਵਾਈਸ ਬਣ ਗਿਆ ਸੀ। ਇੱਥੋਂ ਤਕ ਕਿ ਇਸ ਦਾ ਨਾਂ ਗਿਨੀਜ਼ ਬੁਕ ਆਫ ਵਰਲਡ ਵਿੱਚ ਵੀ ਦਰਜ ਹੈ।
ਵਿੰਡੋਜ ਫੋਨ: ਮਾਈਕ੍ਰੋਸਾਫਟ ਨੇ ਅਧਿਕਾਰਤ ਤੌਰ ’ਤੇ ਇਸ ਸਾਲ ਐਲਾਨ ਕੀਤਾ ਕਿ ਵਿੰਡੋਜ਼ ਫੋਨ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਇੱਕ ਟਵੀਟ ਜ਼ਰੀਏ ਖ਼ੁਲਾਸਾ ਕੀਤਾ ਗਿਆ ਕਿ ਮਾਈਕ੍ਰੋਸਾਫਟ ਦੇ ਨਵੇਂ ਫੀਚਰਸ ਤੇ ਹਾਰਡਵੇਅਰ ਉਪਲੱਭਧ ਨਹੀਂ ਹਨ।
ਹਾਲ ਹੀ ਵਿੱਚ ਕੁਝ ਅਜਿਹੀਆਂ ਤਕਨਾਲੋਜੀਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਹੁਣ ਸ਼ਾਇਦ ਤੁਸੀਂ ਕਦੀ ਇਸਤੇਮਾਲ ਨਹੀਂ ਕਰ ਪਾਓਗੇ।