✕
  • ਹੋਮ

ਆਖਰ ਐਪਲ ਦੀ ਭਾਰਤ 'ਚ ਕਿਉਂ ਪੋਚੀ ਗਈ ਫੱਟੀ, ਜਾਣੋ 12 ਵੱਡੇ ਕਾਰਨ

ਏਬੀਪੀ ਸਾਂਝਾ   |  15 Jan 2019 03:46 PM (IST)
1

ਮੀਡੀਆ ਰਿਪੋਰਟ ਮੁਤਾਬਕ ਤਾਂ ਕੰਪੋਨੈਂਟ ਤੇ ਦੂਜੀਆਂ ਚੀਜ਼ਾਂ ‘ਤੇ ਐਪਲ 15 ਸਾਲਾਂ ਤੋਂ ਘੱਟ ਡਿਊਟੀ ਚਾਹੁੰਦਾ ਹੈ।

2

ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦਾ ਕਹਿਣਾ ਹੈ ਕਿ ਸੇਲ ਨੂੰ ਲੈ ਕੇ ਉਹ ਐਪਲ ਦੇ ਆਫੀਸ਼ੀਅਲਜ਼ ਨਾਲ ਜਲਦੀ ਹੀ ਮੁਲਾਕਾਤ ਕਰਨਗੇ। ਇਸ ਨਾਲ ਭਾਰ ‘ਚ ਐਪਲ ਦੀ ਵਿਕਰੀ ਨੂੰ ਸੁਧਾਰਿਆ ਜਾ ਸਕੇ।

3

ਇਸ ਤੋਂ ਪਹਿਲਾਂ ਭਾਰਤ ‘ਚ ਜਿਸ ਆਈਫੋਨ ਨੂੰ ਬਣਾਇਆ ਗਿਆ ਸੀ ਤਾਂ ਆਈਫੋਨ ਐਸਈ ਸੀ। ਇਸ ਤੋਂ ਬਾਅਦ ਇੱਕ ਵੀ ਆਈਫੋਨ ਨੂੰ ਭਾਰਤ ‘ਚ ਨਹੀਂ ਬਣਾਇਆ ਗਿਆ।

4

ਭਾਰਤ ‘ਚ ਐਪਲ ਸਟੋਰਸ ਨਾ ਹੋਣ ਕਾਰਨ ਵੀ ਇਸ ਦੀ ਸੇਲ ‘ਤੇ ਕਾਫੀ ਅਸਰ ਪਿਆ ਹੈ ਕਿਉਂਕਿ ਕੋਈ ਵੀ ਫੋਨ ਦੇਕਕੇ ਹੀ ਖਰੀਦਦਾ ਹੈ।

5

ਦੂਜੇ ਪਾਸੇ ਇੰਡੀਅਨ ਸਮਾਰਟਫੋਨ ਮਾਰਕਿਟ ਦੁਗਣੀ ਹੋਈ ਹੈ। ਸਾਲ 2014 ‘ਚ ਜਿੱਥੇ ਇਹ 80 ਮਿਲੀਅਨ ਸੀ ਤਾਂ ਉੱਥੇ ਹੀ 2018 ਤਕ ਇਹ 150 ਮਿਲੀਅਨ ਤਕ ਪਹੁੰਚ ਗਿਆ।

6

ਵਨਪਲੱਸ ਜੋ ਭਾਰਤ ‘ਚ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ‘ਚ ਨੰਬਰ ਵਨ ਕੰਪਨੀ ਹੈ, ਉਸ ਨੇ ਪਿਛਲੇ ਕੁਆਟਰ ‘ਚ 5,00,000 ਯੂਨਿਟ ਵੇਚੇ।

7

ਉਧਰ ਕਸਟਮ ਡਿਊਟੀ ਨੂੰ ਵੀ ਐਪਲ ਘੱਟ ਕਰਨਾ ਚਾਹੀਦਾ ਹੈ ਤਾਂ ਉਧਰ ਕੁਝ ਚੀਜ਼ਾਂ ਨੂੰ ਕੰਪਨੀ ਭਾਰਤ ‘ਚ ਹੀ ਬਣਾਉਣਾ ਚਾਹੁੰਦੀ ਹੈ।

8

ਪਿਛਲੇ ਕੁਆਟਰ ‘ਚ ਭਾਰਤ ‘ਚ ਸਿਰਫ 4,00,000 ਆਈਫੋਨ ਵਿਕੇ ਹਨ।

9

ਜਦੋਂ ਆਈਫੋਨ ਐਕਸ ਲੌਂਚ ਹੋਇਆ ਸੀ ਤਾਂ ਉਸ ਦੀ ਕੀਮਤ ਸਭ ਤੋਂ ਜ਼ਿਆਦਾ ਯਾਨੀ ਇੱਕ ਲੱਖ ਰੁਪਏ ਸੀ। ਪਿਛਲੇ ਸਾਲ ਆਈਫੋਨ ਐਕਸਐਸ ਨੂੰ ਉਸ ਤੋਂ ਵੀ ਜ਼ਿਆਦਾ ਕੀਮਤ ‘ਤੇ ਲੌਂਚ ਕੀਤਾ ਗਿਆ।

10

ਐਨਾਲਿਸਟਾਂ ਦੀ ਮੰਨੀਏ ਤਾਂ ਐਪਲ ਦੀ ਸੇਲ ‘ਚ ਕਾਫੀ ਗਿਰਾਵਟ ਆਈ ਹੈ। ਕਾਉਂਟਰਪੁਆਇੰਟ ਮੁਤਾਬਕ 2017 ‘ਚ ਇਹ ਅੰਕੜੇ ਜਿੱਥੇ 3.2 ਮਿਲੀਅਨ ਯੂਨਿਟਸ ਸੀ ਜੋ ਹੁਣ 1.7 ਮਿਲੀਅਨ ਯੂਨਿਟ ਦਾ ਰਹਿ ਗਏ ਹਨ।

11

ਭਾਰਤ ‘ਚ ਜੇਕਰ ਕੋਈ ਇੱਕ ਲੱਖ ਦਾ ਫੋਨ ਲੌਂਚ ਹੁੰਦਾ ਹੈ ਤਾਂ ਉਸ ਨੂੰ ਘੱਟ ਲੋਕ ਹੀ ਖਰੀਦਦੇ ਹਨ। ਚੀਨੀ ਕੰਪਨੀਆਂ ਦੇ ਭਾਰਤ ‘ਚ ਆਉਣ ਤੋਂ ਬਾਅਦ ਇਹ ਕੰਮ ਹੋਰ ਮੁਸ਼ਕਲ ਹੋ ਗਿਆ ਹੈ।

  • ਹੋਮ
  • Gadget
  • ਆਖਰ ਐਪਲ ਦੀ ਭਾਰਤ 'ਚ ਕਿਉਂ ਪੋਚੀ ਗਈ ਫੱਟੀ, ਜਾਣੋ 12 ਵੱਡੇ ਕਾਰਨ
About us | Advertisement| Privacy policy
© Copyright@2025.ABP Network Private Limited. All rights reserved.