ਹੁਣ ਸ਼ੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਤੇ ਲੱਗੀ ਰੋਕ, ਇਹ ਹੈ ਤਰੀਕਾ
ਫੇਸ ਬੁੱਕ ਦਾ ਕਹਿਣਾ ਹੈ ਕਿ ਹਰੇਕ ਟਾਪ ਨਿਊਜ਼ ਬਾਰੇ ਹੋਰ ਸਮਾਚਾਰ ਆਊਟਲੇਟ ਕੀ ਕਹਿ ਰਹੇ ਹਨ, ਇਸ ਦਾ ਪਤਾ ਸਾਰੇ ਯੂਜ਼ਰਜ਼ ਨੂੰ ਚੱਲੇਗਾ। ਉੱਥੇ ਹੀ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਆਪਣੇ ਖੇਤਰ 'ਚ ਨਿਊਜ਼ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ। ਇਸ ਸੈਕਸ਼ਨ 'ਚ ਦਿਖਾਈ ਦੇਣ ਵਾਲੀਆਂ ਸਟੋਰੀਆਂ ਫੇਸ ਬੁੱਕ 'ਤੇ ਸਭ ਤੋਂ ਲੋਕਪ੍ਰਿਆ ਹੋ ਸਕਦੀਆਂ ਹਨ।
ਉੱਥੇ ਹੀ ਫੇਸ ਬੁੱਕ ਨੇ ਕੁੱਝ ਸਮਾਂ ਪਹਿਲਾਂ ਆਪਣੇ ਰੀਡਿਜ਼ਾਇਨ ਟ੍ਰੈਂਨਿੰਗ ਨਿਊਜ਼ ਸੈਕਸ਼ਨ 'ਚ ਬਦਲਾਅ ਕੀਤਾ। ਯੂਜ਼ਰਜ਼ ਜਦੋਂ ਟ੍ਰੈਂਡਿੰਗ ਟਾਪਿਕ 'ਤੇ ਕਲਿੱਕ ਕਰਦੇ ਹਨ ਤਾਂ ਇੱਕ ਨਿਊਜ਼ ਸੋਰਸ ਦੇਖਣ ਦੀ ਬਜਾਏ ਉਨ੍ਹਾਂ ਨੂੰ ਉਸ ਨਿਊਜ਼ ਬਾਰੇ ਲਿਖਣ ਵਾਲੇ ਪਬਲਿਸ਼ਰਾਂ ਦਾ ਇੱਕ carousel ਦਿਖਾਈ ਦੇਵੇਗਾ।
ਇਹ ਯਕੀਨੀ ਕਰਨ ਲਈ ਕਿ ਲੇਗਿਟ ਪਬਲਿਸ਼ਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੋਸ਼ਲ ਨੈੱਟਵਰਕ ਨੇ ਪੇਜ ਪਬਲੀਸ਼ਿੰਗ ਟੂਲ ਅਧੀਨ ਇੱਕ ਨਵੇਂ ਟੈਬ ਨੂੰ ਐਡ ਕੀਤਾ ਹੈ, ਜਿਸ ਨਾਲ ਲਿੰਕ ਓਨਰਸ਼ਿਪ ਲਈ ਅਪਲਾਈ ਕਰਨਾ ਹੋਵੇਗਾ।
ਫੇਕ ਨਿਊਜ਼ ਆਊਟਲੇਟ ਲੋਕਾਂ ਤੱਕ ਗ਼ਲਤ ਖ਼ਬਰ ਪਹੁੰਚਾਉਂਦੀ ਹੈ। ਇਹ ਹਮੇਸ਼ਾ ਸ਼ੇਅਰ, ਲਾਈਕ ਅਤੇ ਕੁਮੈਂਟ ਨੂੰ ਵਧਾਉਣ ਲਈ ਪੋਸਟ ਦੇ ਹੈੱਡਲਾਈਨ ਅਤੇ ਈਮੇਜ ਨੂੰ ਕੰਟਰੋਵਰਸ਼ੀਅਲ ਬਣਾ ਦਿੰਦੀ ਹੈ। ਫੇਸ ਬੁੱਕ ਦੇ ਇਸ ਨਵੇਂ ਫ਼ੀਚਰ ਦੀ ਮਦਦ ਨਾਲ ਲੋਕਾਂ ਤੱਕ ਹੁਣ ਫੇਕ ਨਿਊਜ਼ ਨਹੀਂ ਪਹੁੰਚੇਗੀ।
ਫੇਸਬੁੱਕ ਨੇ ਨਾਨ ਪਬਲਿਸ਼ਰ ਪੇਜ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਲਿੰਕ ਪ੍ਰੀਵੀਊ ਨੂੰ ਐਡਿਟ ਕਰਕੇ ਵੈੱਬਸਾਈਟ 'ਤੇ ਸ਼ੋਅ ਕਰਦਾ ਹੈ, ਜਿਸ ਵਿਚ ਸਟੋਰੀ ਪੋਸਟ, ਹੈੱਡਲਾਈਨ, ਈਮੇਜ ਸ਼ਾਮਲ ਹਨ। ਸੋਸ਼ਲ ਨੈੱਟਵਰਕ ਦਾ ਕਹਿਣਾ ਹੈ ਕਿ ਨਵਾਂ ਫ਼ੀਚਰ 'ਫੇਕ ਨਿਊਜ਼ ਪੋਸਟ ਵਾਲੇ ਚੈਨਲ ਨੂੰ ਐਲੀਮਿਨੇਟ ਕਰਨ 'ਚ ਮਦਦ ਕਰੇਗਾ।'
ਸੋਸ਼ਲ ਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਜ਼ ਲਈ ਨਵਾਂ ਫ਼ੀਚਰ ਲੈ ਕੇ ਆਈ ਹੈ। ਫੇਸਬੁੱਕ ਨੇ ਇਸ ਨਵੇਂ ਫ਼ੀਚਰ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤ ਹੈ, ਜਿਸ ਨਾਲ ਸੋਸ਼ਲ ਨੈੱਟਵਰਕ 'ਤੇ ਫੇਕ ਨਿਊਜ਼ ਨੂੰ ਰੋਕਿਆ ਜਾ ਸਕਦਾ ਹੈ।